
ਤਤਕਾਲ ਪਾਸਪੋਰਟ ਲਈ ਕਰਨਾ ਹੋਵੇਗਾ 2 ਦਿਨ ਇੰਤਜ਼ਾਰ
ਲੁਧਿਆਣਾ: ਸ਼ਹਿਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਰੀਰਕ ਦੂਰੀ ਅਤੇ ਮਾਸਕ ਪਹਿਨਣ ਵਰਗੀਆਂ ਸਾਵਧਾਨੀਆਂ ਵਰਤੇ ਜਾਣ ਦੇ ਬਾਵਜੂਦ ਕਈ ਲੋਕ ਵਾਇਰਸ ਦੀ ਚਪੇਟ ਵਿਚ ਆ ਰਹੇ ਹਨ। ਲੁਧਿਆਣਾ ਦੇ ਪਾਸਪੋਰਟ ਦਫ਼ਤਰ ਵਿਚ ਟੀਸੀਐਸ ਕੰਪਨੀ ਦੇ ਅਧਿਕਾਰੀ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
Corona virus
ਸੋਮਵਾਰ ਨੂੰ ਪਾਸਪੋਰਟ ਬਣਵਾਉਣ ਵਾਲਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਹੀ ਪਾਸਪੋਰਟ ਦਫ਼ਤਰ ਵਿਚ 800 ਦੀ ਬਜਾਏ 400 ਲੋਕਾਂ ਨੂੰ ਇਕ ਦਿਨ ਵਿਚ ਬੁਲਾਇਆ ਜਾ ਰਿਹਾ ਹੈ। ਹੁਣ ਇਕ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਸਿੱਧੇ ਸੰਪਰਕ ਵਿਚ ਰਹਿਣ ਵਾਲੇ ਪੰਜ ਕਰਮਚਾਰੀਆਂ ਨੂੰ ਵੀ ਕੋਵਿਡ ਟੈਸਟ ਸਮੇਤ ਕੁੱਝ ਦਿਨਾਂ ਲਈ ਕੰਮ ਤੇ ਨਾ ਆਉਣ ਨੂੰ ਕਿਹਾ ਗਿਆ ਹੈ।
Corona Virus
ਅਜਿਹੇ ਵਿਚ ਪਾਸਪੋਰਟ ਬਣਾਉਣ ਦੇ ਪ੍ਰੋਸੈਸਿੰਗ ਵਿਚ ਸਟਾਫ ਘਟ ਹੋਣ ਨਾਲ ਦਿਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਰੀਜ਼ਨਲ ਪਾਸਪੋਰਰਟ ਅਧਿਕਾਰੀ ਸ਼ਿਬਾਸ ਕਬਿਰਾਜ ਮੁਤਾਬਕ ਸਾਵਧਾਨੀ ਵਰਤਦੇ ਹੋਏ ਇਕ ਕਰਮਚਾਰੀ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੇ ਨਾਲ ਦੇ ਪੰਜ ਕਰਮਚਾਰੀਆਂ ਨੂੰ ਵੀ ਪੂਰੀ ਜਾਂਚ ਹੋਣ ਤਕ ਕੰਮ ਤੇ ਨਾ ਆਉਣ ਨੂੰ ਕਿਹਾ ਗਿਆ ਹੈ। ਅਜਿਹੇ ਵਿਚ ਹੁਣ ਤਤਕਾਲ ਪਾਸਪੋਰਟ ਬਣਾਉਣ ਲਈ ਥੋੜੀ ਕਠਿਨਾਈ ਦਾ ਸਾਹਮਣਾ ਕਰਨਾ ਪਵੇਗਾ।
Corona vaccine
ਇਸ ਦੇ ਲਈ ਹੁਣ ਦੋ ਤੋਂ ਤਿੰਨ ਦਿਨ ਦਾ ਇੰਤਜ਼ਾਰ ਕਰਨਾ ਪਵੇਗਾ। ਦਫ਼ਤਰ ਦੇ ਕੰਮਕਾਜ ਨੂੰ ਸੁਚਾਰੂ ਕਰਨ ਲਈ ਟੀਮ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਕੋਰੋਨਾ ਟੈਸਟ ਬਾਰੇ ਵੱਡਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੀਆਂ ਪ੍ਰਾਈਵੇਟ ਲੈਬ ਵਿਚ RTPCR ਟੈਸਟ ਲਈ ਹੁਣ 2400 ਰੁਪਏ ਦੇਣੇ ਹੋਣਗੇ ਜਦਕਿ ਐਂਟੀਜਨ ਟੈਸਟ ਦੇ ਲਈ ਸਿਰਫ਼ 1000 ਰੁਪਏ ਖ਼ਰਚ ਕਰਨੇ ਪੈਣਗੇ ,ਜਦਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਵਿਚ ਹੀ ਹੋਣਗੇ।
Coronavirus
ਇਸ ਦੇ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਸ਼ਖ਼ਸ ਕੋਰੋਨਾ ਟੈਸਟ ਕਰਵਾ ਸਕਦਾ ਹੈ,ਇਸ ਤੋਂ ਪਹਿਲਾਂ ਬਿਨ੍ਹਾਂ ਡਾਕਟਰ ਦੀ ਮਨਜ਼ੂਰੀ 'ਤੇ ਕੋਰੋਨਾ ਟੈਸਟ ਨਹੀਂ ਹੁੰਦਾ ਸੀ, ICMR ਨੇ ਇਸ ਨਿਯਮ ਵਿਚ ਬਦਲਾਅ ਕੀਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਟੈਸਟ ਕਰਵਾਉਣ ਦੇ ਲਈ ਡਾਕਟਰ ਤੋਂ ਪਰਚੀ ਬਣਾਉਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਹੈ ਇਸ ਤੋਂ ਪਹਿਲਾਂ 16 ਜੁਲਾਈ ਨੂੰ ਕੋਵਿਡ 19 ਇਲਾਜ ਲਈ ਪ੍ਰਾਈਵੇਟ ਹਸਪਤਾਲ ਦੇ ਰੇਟ ਤੈਅ ਕੀਤੇ ਗਏ ਸਨ।
Coronavirus
ਪ੍ਰਾਈਵੇਟ ਹਸਪਤਾਲ ਕੋਵਿਡ ਦੇ ਇਲਾਜ ਲਈ ਪ੍ਰਤੀ ਦਿਨ 10 ਹਜ਼ਾਰ ਤੋਂ ਵਧ ਨਹੀਂ ਲੈ ਸਕਦੇ, ਜਿਸ ਵਿਚ ਆਕਸੀਜਨ ਫੈਸੀਲਿਟੀ ਮੌਜੂਦ ਹੈ। ਬਿਨ੍ਹਾਂ ਵੈਂਟੀਲੇਟਰ ਦੇ ICU ਬਿਸਤਰਿਆਂ ਦੇ ਲਈ 13 ਹਜ਼ਾਰ ਤੋਂ 15 ਹਜ਼ਾਰ ਤੱਕ ਹਸਪਤਾਲ ਚਾਰਜ ਕਰ ਸਕਦੇ ਹਨ।
ਜਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਵੇਗੀ ਉਨ੍ਹਾਂ ਦੇ ਇਲਾਜ ਲਈ ਹਸਪਤਾਲ 15000,16,550 ਤੋਂ ਲੈਕੇ 18000 ਤੱਕ ਚਾਰਜ ਕਰ ਸਕਦੇ ਹਨ। ਇੰਨਾ ਵਿੱਚ PPE ਕਿੱਟ ਦਾ ਚਾਰਜ ਵੀ ਸ਼ਾਮਲ ਹੋਵੇਗਾ। ਮਾਇਡ ਸਿਮਟਮ ਯਾਨੀ ਕੋਰੋਨਾ ਦੇ ਥੋੜ੍ਹੇ ਲੱਛਣ ਵਾਲਿਆਂ ਲਈ ਰੋਜ਼ਾਨਾ 6500, 5500 ਤੋਂ ਲੈਕੇ 4500 ਰੁਪਏ ਖ਼ਰਚ ਕਰਨੇ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।