ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕਾਂ ਵਿਚ ਹਫੜਾ-ਦਫੜੀ
Published : Aug 17, 2021, 6:38 am IST
Updated : Aug 17, 2021, 6:38 am IST
SHARE ARTICLE
image
image

ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕਾਂ ਵਿਚ ਹਫੜਾ-ਦਫੜੀ


ਕਾਬੁਲ 'ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਲੋਕਾਂ ਵਿਚ ਹਫੜਾ-ਦਫੜੀ


ਕਾਬੁਲ, 16 ਅਗੱਸਤ : ਤਾਲਿਬਾਨ ਲੜਾਕਿਆਂ ਦੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦਾਖ਼ਲ ਹੋਣ ਮਗਰੋਂ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਮੁਲਕ ਛੱਡ ਕੇ ਭੱਜ ਗਏ ਹਨ | ਗਨੀ ਨੇ ਕਿਹਾ ਕਿ ਉਹ ਮੁਲਕ ਛੱਡ ਕੇ ਜਾ ਰਹੇ ਹਨ ਤਾਕਿ ਸ਼ਹਿਰ ਵਿਚ ਖ਼ੂਨ-ਖ਼ਰਾਬਾ ਨਾ ਹੋਵੇ | ਇਸ ਦੌਰਾਨ ਮੁਲਕ ਛੱਡਣ ਲਈ ਕਾਹਲੇ ਸੈਂਕੜੇ ਅਫ਼ਗ਼ਾਨ ਕਾਬੁਲ ਹਵਾਈ ਅੱਡੇ 'ਤੇ ਇਕੱਠੇ ਹੋ ਗਏ ਹਨ | ਉਧਰ ਤਾਲਿਬਾਨੀ ਲੜਾਕਿਆਂ ਨੇ ਕਾਬੁਲ ਵਿਚ ਰਾਸ਼ਟਰਪਤੀ ਪੈਲੇਸ ਦਾ ਕੰਟਰੋਲ ਅਪਣੇ ਹੱਥਾਂ ਵਿਚ ਲੈਣ ਮਗਰੋਂ ਅਫ਼ਗ਼ਾਨਿਸਤਾਨ ਵਿਚ ਜੰਗ ਖ਼ਤਮ ਹੋਣ ਦਾ ਐਲਾਨ ਕਰ ਦਿਤਾ ਹੈ | ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਨਾਗਰਿਕ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਸਾਰਿਆਂ ਨੂੰ  ਸ਼ਾਂਤੀ ਦੀ ਅਪੀਲ ਕੀਤੀ ਹੈ |
ਜ਼ਿਕਰਯੋਗ ਹੈ ਕਿ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਐਤਵਾਰ ਨੂੰ  ਇਸਲਾਮਿਕ ਦਹਿਸ਼ਤਗਰਦਾਂ ਦੇ ਸ਼ਹਿਰ ਵਿਚ ਦਾਖ਼ਲ ਹੋਣ ਮਗਰੋਂ ਮੁਲਕ ਛੱਡ ਕੇ ਭੱਜ ਗਏ ਸਨ | ਉਧਰ ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਬੁਲਾਰੇ ਮੁਹੰਮਦ ਨਈਮ ਨੇ ਅਲ ਜਜ਼ੀਰਾ ਟੀਵੀ ਨੂੰ  ਦਸਿਆ, ''ਅੱਜ ਦਾ ਦਿਨ ਅਫ਼ਗ਼ਾਨ ਲੋਕਾਂ ਤੇ ਮੁਜਾਹੀਦੀਨ ਲਈ ਵੱਡਾ ਦਿਨ ਹੈ | ਉਨ੍ਹਾਂ ਵਲੋਂ ਕੀਤੀਆਂ ਕੋਸ਼ਿਸ਼ਾਂ ਤੇ ਪਿਛਲੇ 20 ਸਾਲਾਂ ਤੋਂ ਦਿਤੀਆਂ ਕੁਰਬਾਨੀਆਂ ਨੂੰ  ਬੂਰ ਪਿਆ ਹੈ | ਅੱਲ੍ਹਾ ਦਾ ਸ਼ੁੱਕਰ ਕਰਦੇ ਹਾਂ, ਮੁਲਕ ਵਿਚ ਜੰਗ ਖ਼ਤਮ ਹੋ ਗਈ ਹੈ |'' ਅਲ ਜਜ਼ੀਰਾ ਵਲੋਂ ਦਿਖਾਈਆਂ ਤਸਵੀਰਾਂ ਵਿਚ ਤਾਲਿਬਾਨੀ ਕਮਾਂਡਰ ਰਾਸ਼ਟਰਪਤੀ ਪੈਲੇਸ ਵਿਚ ਵੇਖੇ ਜਾ ਸਕਦੇ ਹਨ | 
ਨਈਮ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿਚ ਨਵੀਂ ਹਕੂਮਤ ਬਾਰੇ ਤਸਵੀਰ ਜਲਦੀ ਹੀ ਸਾਫ਼ ਹੋ ਜਾਵੇਗੀ | ਤਾਲਿਬਾਨ ਦੇ ਬੁਲਾਰੇ ਨੇ ਹਾਲਾਂਕਿ ਸਾਫ਼ ਕਰ ਦਿਤਾ ਕਿ ਉਹ ਕੁੱਲ ਆਲਮ ਨਾਲੋਂ ਅਲਹਿਦਾ ਨਹੀਂ ਰਹਿਣਗੇ ਤੇ ਕੌਮਾਂਤਰੀ ਰਿਸ਼ਤਿਆਂ ਵਿਚ ਅਮਨ ਦੇ ਹਾਮੀ ਹਨ |
ਇਸੇ ਦੌਰਾਨ ਜਦੋਂ ਲੋਕਾਂ ਨੂੰ  ਪਤਾ ਲੱਗਾ ਕਿ ਦੇਸ਼ 'ਤੇ ਤਾਲਿਬਾਨ ਕਾਬਜ਼ ਹੋ ਗਿਆ ਹੈ ਤਾਂ ਲੋਕਾਂ ਅੰਦਰ ਹਫ਼ੜਾ-ਦਫ਼ੜੀ ਮੱਚ ਗਈ | ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ | ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਸਥਿਤੀ ਤਣਾਅਪੂਰਨ ਹੋ ਚੁੱਕੀ ਹੈ | ਲੋਕ ਤੁਰਤ ਦੇਸ਼ ਛਡਣਾ ਚਾਹੁੰਦੇ ਹਨ | ਇਸ ਲਈ ਕਾਬੁਲ ਹਵਾਈ ਅੱਡੇ 'ਤੇ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਹਨ | ਅੱਜ ਸਵੇਰੇ ਕਾਬੁਲ ਹਵਾਈ ਅੱਡੇ 'ਤੇ ਅਮਰੀਕੀ ਸੈਨਾ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ | ਦਸਿਆ ਜਾ ਰਿਹਾ ਹੈ ਕਿ ਇਹ ਲੋਕ ਜਹਾਜ਼ਾਂ ਵਿਚ ਭੱਜ-ਭੱਜ ਕੇ ਚੜ੍ਹ ਰਹੇ ਸਨ ਤੇ ਇਸੇ ਦੌਰਾਨ ਹਵਾਈ ਅੱਡੇ 'ਤੇ ਭਾਰੀ ਭੀੜ ਹੋ ਗਈ ਤੇ ਲੋਕ ਆਪ ਮੁਹਾਰੇ ਜਹਾਜ਼ਾਂ ਵਿਚ ਵੜਨ ਲੱਗੇ | ਇਸ ਭੀੜ ਨੂੰ  ਰੋਕਣ ਲਈ ਹਵਾਈ ਅੱਡੇ 'ਤੇ ਤਾਇਨਾਤ ਅਮਰੀਕਨ ਫ਼ੌਜ ਨੂੰ  ਗੋਲੀ ਚਲਾਉਣੀ ਪਈ | ਸਿੱਟੇ ਵਜੋਂ ਪੰਜ ਵਿਅਕਤੀਆਂ ਦੀ ਮੌਤ ਹੋ ਗਈ |
ਉਧਰ ਅੰਤਰਰਾਸ਼ਟਰੀ ਏਜੰਸੀਆਂ ਦਾ ਦਾਅਵਾ ਹੈ ਕਿ ਹਵਾਈ ਅੱਡੇ 'ਤੇ ਹਾਲੇ ਵੀ ਗੋਲੀਬਾਰੀ ਜਾਰੀ ਹੈ | ਹਵਾਈ ਅੱਡੇ ਵਿਚ ਟਰਮੀਨਲ ਬਿਲਡਿੰਗ ਨੇੜੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ | ਹਵਾਈ ਅੱਡੇ 'ਤੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਜਹਾਜ਼ਾਂ ਦੇ ਸੰਚਾਲਨ 'ਤੇ ਰੋਕ ਲਗਾ ਦਿਤੀ ਗਈ ਸੀ | ਉੱਧਰ ਤਾਲਿਬਾਨ ਵਲੋਂ ਲੋਕਾਂ ਨੂੰ  ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ | ਮੰਨਿਆ ਜਾ ਰਿਹਾ ਹੈ ਕਿ ਤਾਲਿਬਾਨੀ ਲੀਡਰਸ਼ਿਪ ਕਾਬੁਲ ਵਿਚ ਆ ਸਕਦੀ ਹੈ | 
ਇਸ ਦੌਰਾਨ ਇਥੇ ਇਕ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ | ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ ਇਕ ਜਹਾਜ਼ 'ਚੋਂ 2 ਯਾਤਰੀ ਹੇਠਾਂ ਡਿੱਗ ਪਏ | ਇਹ ਯਾਤਰੀ ਜਹਾਜ਼ ਦੇ ਅੰਦਰ ਜਗ੍ਹਾ ਨਹੀਂ ਬਣਾ ਸਕੇ ਸਨ | ਇਸ ਲਈ ਇਹ ਜਹਾਜ਼ ਦੇ ਬਾਹਰ ਹੀ ਲਟਕ ਗਏ | ਜਿਵੇਂ ਹੀ ਜਹਾਜ਼ ਨੇ ਹਵਾ ਵਿਚ ਉਡਾਣ ਭਰੀ ਤਾਂ ਇਹ ਲੋਕ ਆਸਮਾਨ ਤੋਂ ਹੇਠਾਂ ਡਿੱਗ ਪਏ | ਇਸ ਘਟਨਾ ਦੀ ਇਕ ਵੀਡੀਉ ਸਾਹਮਣੇ ਆਈ ਹੈ, ਜਿਸ ਵਿਚ 2 ਲੋਕਾਂ ਨੂੰ  ਜਹਾਜ਼ 'ਚੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ |  
ਦੂਜੇ ਪਾਸੇ ਤਾਲਿਬਾਨੀ ਰਾਜ ਹੋਣ ਤੋਂ ਬਾਅਦ ਸਾਰੇ ਦੇਸ਼ ਆਪੋ-ਅਪਣੇ ਨਾਗਰਿਕਾਂ ਲਈ ਚਿੰਤਤ ਹਨ | ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ  ਸੁਰੱਖਿਅਤ ਕੱਢਣ 'ਚ ਲੱਗੇ ਹੋਏ ਹਨ | ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ  ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ  ਸਟੈਂਡਬਾਇ 'ਤੇ ਰੱਖੇ | ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਐਮਰਜੈਂਸੀ ਅਪਰੇਸ਼ਨ ਲਈ ਇਕ ਦਲ ਤਿਆਰ ਕੀਤਾ ਹੈ | (ਏਜੰਸੀ)
 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement