ਸਟਾਰਟਅਪ ਪੰਜਾਬ ਨੇ ਨਵੇਂ ਉਦਮਾਂ ਨੂੰ ਸੀਡ ਫੰਡਿੰਗ ਦਿੱਤੀ
Published : Aug 17, 2021, 5:15 pm IST
Updated : Aug 17, 2021, 5:15 pm IST
SHARE ARTICLE
Startup Punjab gives funding to starups
Startup Punjab gives funding to starups

ਉਦਯੋਗ ਮੰਤਰੀ ਨੇ ਨਵੇਂ ਸਟਾਰਟ ਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪੇ

ਚੰਡੀਗੜ੍ਹ : ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਵੱਖ -ਵੱਖ ਕਦਮਾਂ ਜਿਵੇਂ ਵਰਕਸ਼ਾਪ, ਬੂਟ ਕੈਂਪ ਲਗਾ ਕੇ ਅਤੇ ਭਾਈਵਾਲੀ ਜ਼ਰੀਏ ਪੰਜਾਬ ਦੇ ਉੱਦਮੀ ਮਾਹੌਲ ਨੂੰ ਹੁਲਾਰਾ ਦੇਣ ਲਈ ਨਿਰੰਤਰ ਕੰਮ ਕਰ ਰਹੀ ਹੈ। ਇਹ ਜਾਣਕਾਰੀ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਸਟਾਰਟਅਪ ਪੰਜਾਬ ਵੱਲੋਂ ਆਯੋਜਿਤ ਸਮਾਰੋਹ ਵਿੱਚ ਸਟਾਰਟਅਪਸ ਨੂੰ ਪ੍ਰਵਾਨਗੀ ਪੱਤਰ ਅਤੇ 3 ਲੱਖ ਰੁਪਏ ਦੇ ਚੈੱਕ ਸੌਂਪਦਿਆਂ ਦਿੱਤੀ।

Sunder Sham Arora Sunder Sham Arora

ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ, ਉਦਯੋਗਿਕ ਅਤੇ ਕਾਰੋਬਾਰ ਵਿਕਾਸ ਨੀਤੀ (ਆਈਬੀਡੀਪੀ), 2017 ਤਹਿਤ ਵੱਖ-ਵੱਖ ਵਿੱਤੀ ਪ੍ਰੋਤਸਾਹਨ ਜਿਵੇਂ ਸੀਡ ਫੰਡਿੰਗ, ਵਿਆਜ ਸਬਸਿਡੀ, ਲੀਜ਼ ਰੈਂਟਲ ਸਬਸਿਡੀ ਦਿੰਦੀ ਹੈ। ਐਮਐਸਐਮਈ ਯੂਨਿਟਾਂ ਲਈ ਉਪਲਬਧ ਪ੍ਰੋਤਸਾਹਨ ਆਈਬੀਡੀਪੀ 2017 ਦੇ ਅਨੁਸਾਰ ਸਟਾਰਟਅਪ ਯੂਨਿਟਾਂ ਲਈ ਵੀ ਉਪਲਬਧ ਹਨ।

Startup Punjab gives funding to starupsStartup Punjab gives funding to starups

ਅਰੋੜਾ ਨੇ ਦੱਸਿਆ ਕਿ 30 ਜੁਲਾਈ 2021 ਨੂੰ ਰਾਜ ਪੱਧਰੀ ਕਮੇਟੀ ਦੁਆਰਾ ਨਿਰਧਾਰਤ ਮੁਲਾਂਕਣ ਪ੍ਰਕਿਰਿਆ ਕੀਤੇ ਜਾਣ ਉਪਰੰਤ ਪਹਿਲੀ ਵਾਰ ਚਾਰ ਸਟਾਰਟਅਪਸ ਨੂੰ 3 ਲੱਖ ਰੁਪਏ ਦੇ ਸੀਡ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੋਹਾਲੀ ਤੋਂ ਮੈਸਰਜ਼ ਗ੍ਰੇਨਪੈਡ ਪ੍ਰਾਈਵੇਟ ਲਿਮਟਿਡ, ਲੁਧਿਆਣਾ ਤੋਂ ਮੈਸਰਜ਼ ਯੇਜੀਐਕਸ ਸਾਇੰਸਜ਼ ਪ੍ਰਾਈਵੇਟ ਲਿਮਟਿਡ, ਸੰਗਰੂਰ ਤੋਂ ਮੈਸਰਜ਼ ਅਰਥ ਨੈਚੁਰਲਜ਼ ਅਤੇ ਲੁਧਿਆਣਾ ਤੋਂ ਮੈਸਰਜ਼ ਬਲੈਕ ਆਈ ਟੈਕਨਾਲਾਜਿਸ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।

Startup Punjab gives funding to starupsStartup Punjab gives funding to starups

ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਉੱਦਮੀਆਂ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਟਾਰਟਅਪ ਪੰਜਾਬ ਸੈੱਲ ਰਾਹੀਂ ਸਲਾਹਕਾਰ, ਵਿੱਤੀ ਸਹਾਇਤਾ, ਇਨਕਿਊਬੇਸ਼ਨ ਅਤੇ ਐਕਸਲਰੇਸ਼ਨ ਸਪੋਰਟ ਆਦਿ ਪ੍ਰਦਾਨ ਕਰਕੇ ਸੂਬੇ ਦੇ ਸਟਾਰਟਅਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।

Startup Punjab gives funding to starupsStartup Punjab gives funding to starups

ਸ੍ਰੀ ਹੁਸਨ ਲਾਲ, ਪ੍ਰਮੁੱਖ ਸਕੱਤਰ, ਉਦਯੋਗ ਅਤੇ ਵਣਜ, ਆਈਟੀ ਅਤੇ ਆਈਪੀ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਉਦਮੀਆਂ ਨੂੰ ਰਜਿਸਟ੍ਰੇਸ਼ਨ ਅਤੇ ਸੀਡ ਫੰਡਿੰਗ ਲਈ ਵੀ ਸਟਾਰਟਅਪ ਪੰਜਾਬ ਕੋਲ ਆਨਲਾਈਨ ਅਪਲਾਈ ਕਰਨਾ ਚਾਹੀਦਾ ਹੈ। ਐਗਰੀਟੇਕ, ਕਲੀਨਟੈਕ, ਫੂਡ ਪ੍ਰੋਸੈਸਿੰਗ ਅਤੇ ਪੀਣ ਵਾਲੇ ਪਦਾਰਥ, ਆਈਟੀ/ਆਈਟੀਈਐਸ, ਈਐਸਡੀਐਮ, ਹੈਲਥਕੇਅਰ, ਵੇਸਟ ਮੈਨੇਜਮੈਂਟ ਆਦਿ ਵਰਗੇ ਵੱਖ-ਵੱਖ ਖੇਤਰਾਂ ਤੋਂ ਵੀਹ ਸਟਾਰਟਅਪਸ ਪਹਿਲਾਂ ਹੀ ਸਟਾਰਟਅਪ ਪੰਜਾਬ ਨਾਲ ਰਜਿਸਟਰਡ ਹਨ।

Startup Punjab gives funding to starupsStartup Punjab gives funding to starups

ਉਨ੍ਹਾਂ ਦੱਸਿਆ ਕਿ ਵੱਖ -ਵੱਖ ਨੋਡਲ ਏਜੰਸੀਆਂ ਵੱਲੋਂ ਅਰਜ਼ੀਆਂ ਦੇ ਮੁਲਾਂਕਣ ਲਈ ਇੱਕ ਆਨਲਾਈਨ ਪਾਰਦਰਸ਼ੀ ਪ੍ਰਕਿਰਿਆ ਅਪਣਾਈ ਗਈ ਹੈ ਜਿਸ ਵਿੱਚ ਭਾਰਤ ਦੇ ਪ੍ਰਤਿਸ਼ਠ ਸੰਸਥਾਨ ਜਿਵੇਂ ਆਈਆਈਟੀ ਰੋਪੜ, ਆਈਐਸਬੀ ਮੋਹਾਲੀ, ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ, ਸਾਫਟਵੇਅਰ ਟੈਕਨਾਲੌਜੀ ਪਾਰਕਸ ਆਫ਼ ਇੰਡੀਆ ਮੋਹਾਲੀ, ਇੰਸਟੀਚਿਊਟ ਆਫ਼ ਨੈਨੋ ਸਾਇੰਸ ਅਤੇ ਟੈਕਨਾਲੌਜੀ ਮੋਹਾਲੀ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ, ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੌਜੀ ਇੰਸਟੀਚਿਟ ਆਦਿ ਸ਼ਾਮਲ ਹਨ। ਉਦਯੋਗ ਅਤੇ ਵਣਜ ਦੇ ਡਾਇਰੈਕਟਰ, ਸ੍ਰੀ ਸਿਬਿਨ ਸੀ. ਜੋ ਕਿ ਸਟੇਟ ਸਟਾਰਟਅਪ ਨੋਡਲ ਅਫ਼ਸਰ ਵੀ ਹਨ, ਨੇ ਸਟਾਰਟਅਪਸ ਨੂੰ ਹਰ ਸੰਭਵ ਸਮਰਥਨ ਦੇਣ ਲਈ ਸਟਾਰਟਅਪ ਪੰਜਾਬ ਸੈੱਲ ਦੀਆਂ ਕੁਝ ਪਹਿਲਕਦਮੀਆਂ ਸਾਂਝੀਆਂ ਕੀਤੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement