ਦੇਸ਼ ਭਗਤ ਯੂਨੀਵਰਸਟੀ 'ਚ ਆਜ਼ਾਦੀ ਦਿਵਸ ਮਨਾਇਆ
ਮੰਡੀ ਗੋਬਿੰਦਗੜ੍ਹ, 16 ਅਗੱਸਤ (ਸਵਰਨਜੀਤ ਸਿੰਘ ਸੇਠੀ) : ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ 75ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਅਤੇ ਸਮਾਗਮ ਦੀ ਸ਼ੁਰੂਆਤ ਸ. ਲਾਲ ਸਿੰਘ ਦੀ ਮੂਰਤੀ ਨੂੰ ਫੁੱਲਾਂ ਦੀ ਮਾਲਾ ਪਾ ਕੇ ਯੂਨੀਵਰਸਿਟੀ ਦੇ ਕੁਲਪਤੀ ਡਾ. ਜੋਰਾ ਸਿੰਘ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ¢ ਇਸ ਮੌਕੇ ਐਨ.ਸੀ.ਸੀ ਕੈਡਿਟਾਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰੀ ਗੀਤ ਵਜਾਇਆ ਗਿਆ¢ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ, ਜਿਸ ਭਾਰਤੀ ਲੋਕ ਨਾਚ ਪੇਸ਼ ਕੀਤੇ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ¢ ਇਸ ਮੌਕੇ ਡਾ. ਜ਼ੋਰਾ ਸਿੰਘ ਨੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਅਤੇ ਆਪਣੇ ਪਿਤਾ ਸ. ਲਾਲ ਸਿੰਘ ਨੂੰ ਯਾਦ ਕੀਤਾ ਜੋ ਕਿ ਇੱਕ ਆਜ਼ਾਦੀ ਘੁਲਾਟੀਏ ਸਨ |
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਨਾਮ ਸ. ਲਾਲ ਸਿੰਘ ਦੀਆਂ ਕੁਰਬਾਨੀਆਂ ਅਤੇ ਦੇਸ਼ ਭਗਤੀ 'ਤੇ ਰੱਖਿਆ ਗਿਆ ਹੈ¢ ਪ੍ਰੋ ਕੁਲਪਤੀ ਡਾ. ਤਜਿੰਦਰ ਕੌਰ ਨੇ ਕਿਹਾ ਕਿ ਕੁੱਝ ਜੰਗਾਂ ਅਹਿੰਸਾ ਨਾਲ ਜਿੱਤੀਆਂ ਜਾ ਸਕਦੀਆਂ ਹਨ ਅਤੇ ਸਾਨੂੰ ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਦੇਸ਼ ਦੇ ਵਿਕਾਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ¢