Gidarbaha News : ਜ਼ਿਮਨੀ ਚੋਣ ਗਿਦੜਬਾਹਾ ਨੂੰ ਪੰਜਾਬ ਸਰਕਾਰ ਵਲੋਂ ਕਰੋੜਾਂ ਦੇ ਗਫ਼ੇ

By : BALJINDERK

Published : Aug 17, 2024, 4:54 pm IST
Updated : Aug 17, 2024, 4:54 pm IST
SHARE ARTICLE
ਗਿਦੜਬਾਹਾ ’ਚ ਸੀਵਰੇਜ  ਦੀ ਪੀਣ ਵਿਚੋਂ ਲੰਘਣ ਲਈ ਪ੍ਰੇਸ਼ਾਨ ਲੋਕ
ਗਿਦੜਬਾਹਾ ’ਚ ਸੀਵਰੇਜ ਦੀ ਪੀਣ ਵਿਚੋਂ ਲੰਘਣ ਲਈ ਪ੍ਰੇਸ਼ਾਨ ਲੋਕ

Gidarbaha News : ਪਹਿਲੀਆਂ ਸਰਕਾਰਾਂ ਦੇ ਕਰੋੜਾਂ ਖ਼ਰਚ ਦੀ ਹੋਵੇਗੀ ਜਾਂਚ -ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ 

Gidarbaha News : ਰਾਜਾ ਵੜਿੰਗ ਦੇ ਲੁਧਿਆਣਾ ਤੋਂ MP ਬਣਨ ਤੋਂ ਬਾਅਦ ਖ਼ਾਲੀ ਹੋਇਆ ਹਲਕਾ ਗਿਦੜਬਾਹਾ ਵਿਚ ਜ਼ਿਮਨੀ ਚੋਣ ਨੂੰ ਲੈਕੇ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਮੂੰਹ ਹੁਣ ਲਗਦਾ ਗਿਦੜਬਾਹਾ ਵੱਲ ਨੂੰ ਹੋ ਗਿਆ । ਗਿਦੜਬਾਹਾ ਦੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਰੇਸ਼ਾਨ ਸ਼ਹਿਰ ਨਿਵਾਸਿਆਂ ਖ਼ਰਾਬ ਸੀਵਰੇਜ ਸਿਸਟਮ ਲਈ ਇਸਨੂੰ ਠੀਕ ਕਰਨ ਲਈ ਜਿਥੇ 30 ਕਰੋੜ ਸਰਕਾਰ ਵਲੋਂ ਭੇਜੇ ਉਥੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 25 ਕਰੋੜ ਭੇਜੇ ।  

ਇਹ ਵੀ ਪੜੋ:Barnala News : ਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾ, ਆਂਗਣਵਾੜੀ ਵਰਕਰਾਂ ਦੀਆਂ 3000 ਅਸਾਮੀਆਂ ਭਰਨ ਦਾ ਐਲਾਨ 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ AAP ਦੇ ਸੀਨੀਅਰ ਲੀਡਰ ਅਤੇ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਨੇ ਦੱਸਿਆ ਕੀ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਭੇਜੇ ਜਾ ਰਹੇ ਹਨ। ਗਿਦੜਬਾਹਾ ਸ਼ਹਿਰ ਦੀ ਵੱਡੀ ਸਮੱਸਿਆ ਬਣਿਆ ਸੀਵਰੇਜ ਸਿਸਟਮ ਦੇ ਲਈ 30 ਕਰੋੜ ਲਿਆਂਦੇ  ਅਤੇ ਪੀਣ ਲਈ ਵੀ ਕਰੋੜਾਂ ਰੁਪਏ ਪਾਸ ਕਰਵਾਏ ਹਨ । ਪ੍ਰਿਤਪਾਲ ਸ਼ਰਮਾ ਨੇ ਪਿਛਲੀਆਂ ਸਰਕਾਰਾਂ ਨੂੰ ਆੜੇ ਹਾਥੀ ਲੈਂਦੇ ਕਿਹਾ ਕੀ ਪਿਛਲੀਆਂ ਸਰਕਾਰਾਂ ਵਿਚ ਗਿਦੜਬਾਹਾ ਸੀਵਰੇਜ ਸਿਸਟਮ ਤੇ ਕਰੋੜਾਂ ਰੁਪਏ ਦੀ ਦੁਰਵਰਤੋਂ ਕਰਨ ਅੱਜ ਦੇ ਹਾਲਾਤਾਂ ਦੇ ਉਹ ਜ਼ਿੰਮੇਵਾਰ ਹਨ, ਉਸ ਕੰਮ ਦੀ ਵੀ ਜਾਂਚ ਕੀਤੀ ਜਾਏਗੀ। ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। 

 (For more news apart from By-election Gidarbaha of crores of gaffe from Punjab government  News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement