Jalalabad News : ਜਲਾਲਾਬਾਦ 'ਚ ਦੋ ਵਿਅਕਤੀਆਂ ਨੂੰ ਘੇਰ ਕੇ ਕੁੱਟਮਾਰ, ਕਾਰ ਦੀ ਭੰਨ-ਤੋੜ, 32.40 ਲੱਖ ਰੁਪਏ ਲੁੱਟੇ 

By : BALJINDERK

Published : Aug 17, 2024, 1:01 pm IST
Updated : Aug 17, 2024, 1:01 pm IST
SHARE ARTICLE
file photo
file photo

Jalalabad News : ਹਮਲੇ ’ਚ ਤਿੰਨ ਵਿਅਕਤੀ ਜ਼ਖ਼ਮੀ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਦਾਖ਼ਲ

Jalalabad News : ਬੀਤੀ ਰਾਤ ਜਲਾਲਾਬਾਦ ਦੇ ਪਿੰਡ ਫੱਤੂਵਾਲਾ ਨੇੜੇ ਕੁਝ ਵਿਅਕਤੀਆਂ ਨੇ ਸਕਾਰਪੀਓ ਸਵਾਰ ਦੋ ਵਿਅਕਤੀਆਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਕਾਰ ਦੀ ਭੰਨਤੋੜ ਕੀਤੀ। ਪੀੜਤਾਂ ਨੇ ਮੁਲਜ਼ਮਾਂ ’ਤੇ 32 ਲੱਖ 40 ਹਜ਼ਾਰ ਰੁਪਏ ਲੁੱਟਣ ਦਾ ਦੋਸ਼ ਲਾਇਆ ਹੈ। ਹਮਲੇ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਧੂਕਾ ਵਿਚ ਚਰਚ ਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਲੋਕਾਂ ਤੋਂ ਜੋ ਪੈਸੇ ਇਕੱਠੇ ਕੀਤੇ ਸਨ, ਉਹ ਸ਼ਰਾਰਤੀ ਅਨਸਰਾਂ ਨੇ ਲੁੱਟ ਲਏ। 

ਇਹ ਵੀ ਪੜੋ:Haryana News : ਹਰਿਆਣਾ ’ਚ ਬੱਸ ਟਰਾਲੇ ਨਾਲ ਟਕਰਾਈ, ਡਰਾਈਵਰ ਦੀ ਵੱਢੀ ਗਈ ਗਰਦਨ, 27 ਯਾਤਰੀ ਹੋਏ ਜ਼ਖ਼ਮੀ  

ਸਰਕਾਰੀ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਸੁਖਦੇਵ ਸਿੰਘ ਅਤੇ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸੰਤ ਮਹਾਤਮਾ ਕੋਲ ਪਿੰਡ ਫੱਤੂਵਾਲਾ ਤੋਂ ਮਾਨ ਸਿੰਘ ਵਾਲੀ ਢਾਣੀ ਨੂੰ ਜਾ ਰਹੇ ਸਨ। ਉਸ ਕੋਲ ਲਾਧੂਕਾ ਵਿਚ ਚਰਚ ਲਈ ਖਰੀਦੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਨਕਦੀ ਸੀ, ਜੋ ਪਿਛਲੇ 1 ਸਾਲ ਦੌਰਾਨ ਲੋਕਾਂ ਤੋਂ ਸੇਵਾ ਵਜੋਂ ਵਸੂਲੀ ਗਈ ਸੀ। ਫਿਰ ਰਸਤੇ 'ਚ ਕੁਝ ਲੋਕਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋ ਦਰਜਨ ਤੋਂ ਵੱਧ ਵਿਅਕਤੀ ਲੱਖਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। 

ਇਹ ਵੀ ਪੜੋ:Jalandha News : ਜਲੰਧਰ 'ਚ ਇਕ ਕਿਲੋ ਹੈਰੋਇਨ ਸਮੇਤ ਫੜਿਆ ਗਿਆ ਤਸਕਰ 3 ਦਿਨ ਦੇ ਰਿਮਾਂਡ 'ਤੇ

ਜ਼ਖਮੀਆਂ ਨਾਲ ਮੌਕੇ 'ਤੇ ਮੌਜੂਦ ਸਤਪਾਲ ਨੇ ਦੱਸਿਆ ਕਿ ਕਰੀਬ ਡੇਢ ਏਕੜ ਜ਼ਮੀਨ ਦੀ ਰਜਿਸਟਰੀ ਹੋਣੀ ਸੀ, ਜਿਸ ਲਈ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਕ ਵਿਅਕਤੀ 'ਤੇ ਸ਼ੱਕ ਹੈ।

 (For more news apart from two persons were surrounded and beaten, car was vandalized, 32.40 lakh rupees were looted in Jalalabad News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement