Garhdiwala News: ਗੜ੍ਹਦੀਵਾਲਾ ਦੇ ਫ਼ੌਜੀ ਦੀ ਸਿਹਤ ਵਿਗੜਨ ਕਾਰਨ ਮੌਤ
Published : Aug 17, 2025, 6:35 am IST
Updated : Aug 17, 2025, 6:35 am IST
SHARE ARTICLE
Garhdiwala soldier dies due to deteriorating health
Garhdiwala soldier dies due to deteriorating health

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸਸਕਾਰ

Garhdiwala soldier dies due to deteriorating health; ਗੜ੍ਹਦੀਵਾਲਾ ਦੇ ਨੇੜਲੇ ਪਿੰਡ ਸਹਿਜੋਵਾਲ ਦੇ ਜੰਮਪਲ ਰਾਜਸਥਾਨ ਦੇ ਕੋਟਾ ’ਚ ਤੈਨਾਤ ਭਾਰਤੀ ਫ਼ੌਜ 109 ਬੰਬੇ ਇੰਜੀਨੀਅਰ ਯੂਨਿਟ ਦੇ ਹੌਲਦਾਰ ਗੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ  (35) ਦੀ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਜੇਰੇ ਇਲਾਜ ਮੌਤ ਹੋ ਗਈ।

ਜਵਾਨ ਗੁਰਜੀਤ ਸਿੰਘ ਦੀ ਉਸ ਦੇ ਜੱਦੀ ਪਿੰਡ ਸਹਿਜੋਵਾਲ ਵਿਚ ਮ੍ਰਿਤਕ ਦੇਹ ਪੁੱਜਣ ’ਤੇ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ। ਗੁਰਜੀਤ ਸਿੰਘ ਦੀ ਰਾਜਸਥਾਨ ਕੋਟਾ ਤੋਂ ਮ੍ਰਿਤਕ ਦੇਹ ਲੈ ਕੇ ਆਏ 109 ਬੰਬੇ ਇੰਜੀਨੀਅਰ ਨਾਇਬ ਸੂਬੇਦਾਰ ਬਲਜੀਤ ਸਿੰਘ,ਹੌਲਦਾਰ ਸਖਜਿੰਦਰ ਸਿੰਘ, ਹੌਲਦਾਰ ਸੁਖਵਿੰਦਰ ਸਿੰਘ ਸਮੇਤ ਟੀਮ ਨੇ ਦਸਿਆ ਗੁਰਜੀਤ ਸਿੰਘ ਦੀ ਡਿਊਟੀ ਦੌਰਾਨ ਬੀਤੇ ਦਿਨ ਅਚਾਨਕ ਸਿਹਤ ਵਿਗੜ ਗਈ।

ਜਿਸ ਉਪਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਜ਼ਿਲ੍ਹਾ ਕੋਆਰਡੀਨੇਟਰ ਕੁਲਦੀਪ ਸਿੰਘ ਮਿੰਟੂ, ਹਲਕਾ ਕੋਆਰਡੀਨੇਟਰ ਪੰਡਿਤ ਅੰਕੁਸ਼, ਆਪ ਆਗੂ ਸ਼ੁਭਮ ਸਹੋਤਾ, ਵਿਵੇਕ ਗੁਪਤਾ, ਡਾ. ਲਖਵੀਰ ਸਿੰਘ ਭਟੋਲੀ, ਐਸ.ਐਚ.ਓ ਪਰਵਿੰਦਰ ਸਿੰਘ ਧੂਤ, ਕਾਨੂੰਗੋ ਮਨਪ੍ਰੀਤ ਸਿੰਘ ਤੋਂ ਇਲਾਵਾ ਫ਼ੌਜ ਦੇ ਅਧਿਕਾਰੀਆਂ ਵਲੋਂ ਗੁਰਜੀਤ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰ ਕੇ ਸ਼ਰਧਾਂਜਲੀ ਦਿਤੀ ਗਈ।

ਇਸ ਮੌਕੇ ਸਟੇਸ਼ਨ ਹੈਂਡ ਕੁਆਟਰ ਉੱਚੀਬੱਸੀ ਤੋ ਸੂਬੇਦਾਰ ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਪੁੱਜੀ ਫ਼ੌਜ ਦੀ ਟੁਕੜੀ ਵਲੋਂ ਗੁਰਜੀਤ ਸਿੰਘ ਨੂੰ ਸਲਾਮੀ ਦਿਤੀ ਗਈ। ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਵਲੋਂ ਚਿਖਾ ਨੂੰ ਅਗਨੀ ਭੇਂਟ ਕੀਤੀ ਗਈ। 
ਗੜ੍ਹਦੀਵਾਲਾ ਤੋਂ ਹਰਪਾਲ ਸਿੰਘ ਦੀ ਰਿਪੋਰਟ

(For more news apart from “Garhdiwala soldier dies due to deteriorating health,” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement