‘ਮਿਸਟਰ ਇੰਡੀਆ’ ਜੇਤੂ ਮਨੋਜ ਪਾਟਿਲ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Published : Sep 17, 2021, 12:27 am IST
Updated : Sep 17, 2021, 12:27 am IST
SHARE ARTICLE
image
image

‘ਮਿਸਟਰ ਇੰਡੀਆ’ ਜੇਤੂ ਮਨੋਜ ਪਾਟਿਲ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਮੁੰਬਈ, 16 ਸਤੰਬਰ : ‘ਮਿਸਟਰ ਇੰਡੀਆ’ ਰਹੇ ਬਾਡੀ ਬਿਲਡਰ ਮਨੋਜ ਪਾਟਿਲ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਮੁੰਬਈ ਵਿਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਨੋਜ ਪਾਟਿਲ ਨੇ ਇਕ ਸੁਸਾਇਡ ਨੋਟ ਲਿਖਿਆ, ਜਿਸ ਵਿਚ ਉਨ੍ਹਾਂ ਨੇ ਅਦਾਕਾਰ ਸਾਹਿਲ ਖ਼ਾਨ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਮਨੋਜ ਪਾਟਿਲ ਨੇ ਸਾਹਿਲ ਖ਼ਾਨ ’ਤੇ ਸਾਈਬਰ ਧੱਕੇਸ਼ਾਹੀ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਨੋਜ ਪਾਟਿਲ ਨੂੰ ਮੁੰਬਈ ਦੇ ਕੂਪਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਜਾਣਕਾਰੀ ਅਨੁਸਾਰ ਬੁਧਵਾਰ ਰਾਤ ਮਨੋਜ ਪਾਟਿਲ ਨੇ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਮਨੋਜ ਪਾਟਿਲ ਨੇ ਅਭਿਨੇਤਾ ਸਾਹਿਲ ਖ਼ਾਨ ’ਤੇ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਨੋਜ ਪਾਟਿਲ ਨੇ ਅਪਣੇ ਸੁਸਾਈਡ ਨੋਟ ਵਿਚ ਕਿਹਾ ਹੈ ਕਿ ਪ੍ਰੇਸ਼ਾਨੀ ਅਤੇ ਬਦਨਾਮੀ ਦੇ ਕਾਰਨ ਉਹ ਖੁਦਕੁਸ਼ੀ ਦਾ ਕਦਮ ਚੁੱਕ ਰਿਹਾ ਹੈ। ਮਨੋਜ ਪਾਟਿਲ, ਜੋ ਮਿਸਟਰ ਇੰਡੀਆ ਰਹੇ, ਮਿਸਟਰ ਓਲੰਪੀਆ ਲਈ ਕੋਸ਼ਿਸ਼ ਕਰ ਰਹੇ ਸਨ। ਸਾਹਿਲ ਖ਼ਾਨ ਵੀ ਇਸ ਮੁਕਾਬਲੇ ਵਿਚ ਪ੍ਰਵੇਸ਼ ਕਰਨਾ ਚਾਹੁੰਦੇ ਸਨ।
ਮਨੋਜ ਨੇ ਇਲਜ਼ਾਮ ਲਗਾਇਆ ਕਿ ਇਸੇ ਕਾਰਨ ਸਾਹਿਲ ਖ਼ਾਨ ਅਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਉਸਨੂੰ ਮੁਕਾਬਲੇ ਵਿਚ ਹਿੱਸਾ ਨਾ ਲੈਣ ਦਿਤਾ ਜਾਵੇ। ਇਸ ਤੋਂ ਇਲਾਵਾ ਮਨੋਜ ਨੇ ਇਹ ਵੀ ਕਿਹਾ ਹੈ ਕਿ ਸਾਹਿਲ ਖ਼ਾਨ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਸਨ। ਇਹ ਸੱਭ ਉਸਦੀ ਖੁਦਕੁਸ਼ੀ ਦੀ ਕੋਸ਼ਿਸ਼ ਦਾ ਕਾਰਨ ਬਣਿਆ। ਇਸ ਦੌਰਾਨ ਮਨੋਜ ਦੇ ਪ੍ਰਵਾਰ ਨੇ ਓਸੀਵਾਰਾ ਥਾਣੇ ਵਿਚ ਸਾਹਿਲ ਖ਼ਾਨ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement