ਝੋਨੇ ਦੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ
Published : Sep 17, 2021, 6:54 am IST
Updated : Sep 17, 2021, 6:54 am IST
SHARE ARTICLE
IMAGE
IMAGE

ਝੋਨੇ ਦੀ ਖ਼ਰੀਦ ਇਕ ਅਕਤੂਬਰ ਤੋਂ ਸ਼ੁਰੂ

ਬਾਰਦਾਨੇ ਦੇ ਸਾਰੇ ਇੰਤਜ਼ਾਮ ਜ਼ੋਰਾਂ 'ਤੇ, 90 ਫ਼ੀ ਸਦੀ ਪੂਰੇ ਕੀਤੇ : ਆਸ਼ੂ

ਚੰਡੀਗੜ੍ਹ, 16 ਸਤੰਬਰ (ਜੀ.ਸੀ.ਭਾਰਦਵਾਜ): ਪੰਜਾਬ ਸਰਕਾਰ ਦੀਆਂ 4 ਸਰਕਾਰੀ ਏਜੰਸੀਆਂ, ਪਨਗਰੇਨ, ਪਨਸਪ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਰਾਹੀਂ ਇਸ ਸੀਜ਼ਨ ਵਿਚ ਝੋਨੇ ਦੀ ਖ਼ਰੀਦ ਦੇ ਸਾਰੇ ਇੰਤਜ਼ਾਮ ਕਰਨ ਲਈ ਜ਼ੋਰਦਾਰ ਕਦਮ ਚੁੱਕੇ ਹਨ | ਪਿਛਲੇ ਸਾਲ ਦੀ ਝੋਨੇ ਦੀ ਕੁਲ ਖ਼ਰੀਦ 202.82 ਲੱਖ ਟਨ ਦੇ ਮੁਕਾਬਲੇ ਐਤਕੀਂ 191 ਲੱਖ ਟਨ ਦੀ ਫ਼ਿਲਹਾਲ ਟੀਚਾ ਮਿਥਿਆ ਹੈ ਜਿਸ ਲਈ 5,32,000 ਗੱਠਾਂ ਦਾ ਪ੍ਰਬੰਧ ਕੀਤਾ ਹੈ |
ਪਿਛਲੇ 3 ਸਾਲਾਂ ਵਿਚ 6 ਸੀਜ਼ਨਾਂ ਦੌਰਾਨ ਕਣਕ ਝੋਨੇ ਦੀ ਕਾਮਯਾਬੀ ਨਾਲ ਖ਼ਰੀਦ ਪ੍ਰਬੰਧ ਕਰਨ ਵਾਲੇ ਕੈਬਨਿਟ ਮੰਤਰੀ ਭਾਰਤ ਭੂੂਸ਼ਣ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਦੌਰਾਨ ਦਸਿਆ ਕਿ 42012 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ  ਕਰਨ ਵਾਸਤੇ ਕੇਂਦਰ ਸਰਕਾਰ, ਕੈਸ਼ ਕ੍ਰੈਡਿਟ ਲਿਮਟ ਦੀ ਪ੍ਰਵਾਨਗੀ ਬੈਂਕਾਂ ਨੂੰ  ਇਸ ਮਹੀਨੇ ਦੇ ਅਖ਼ੀਰ ਤਕ ਪਹੁੰਚ ਜਾਵੇਗੀ | 
ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ 1850 ਪੱਕੀਆਂ ਮੰਡੀਆਂ ਵਿਚ ਸ਼ੁਰੂ ਹੋ ਜਾਵੇਗੀ ਅਤੇ ਲੋੜ ਪੈਣ 'ਤੇ 1000 ਤੋਂ ਵੱਧ ਕੱਚੇ ਖ਼ਰੀਦ ਕੇਂਦਰਾਂ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ | ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ 3,50,000 ਤੋਂ ਵੱਧ ਬੋਰੀਆਂ ਦੀਆਂ ਗੰਢਾਂ ਇਕ ਗੰਢ ਵਿਚ 500 ਬੋਰੀ ਹੁੰਦੀ ਹੈ, ਦਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ, ਬਾਕੀ 1.5 ਲੱਖ ਗੰਢਾਂ ਜਲਦੀ ਪਹੁੰਚ ਜਾਣਗੀਆਂ | ਆਸ਼ੂ ਨੇ ਦਸਿਆ ਕਿ ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਨੇ  95 ਫ਼ੀਸਦੀ ਝੋਨਾ ਖ਼ਰੀਦਣਾ ਹੈ ਅਤੇ ਬਾਕੀ 5 ਫ਼ੀ ਸਦੀ ਐਫ਼.ਸੀ.ਆਈ. ਨੂੰ  ਖ਼ਰੀਦਣ ਦੀ ਜ਼ਿੰਮੇਵਾਰੀ ਦਿਤੀ ਹੈ | ਉਨ੍ਹਾਂ ਦਸਿਆ ਕਿ ਇੰਨੀ ਵੱਡੀ ਝੋਨੇ ਦੀ ਖ਼ਰੀਦ ਕਰ ਕੇ 4300 ਤੈਅ ਸ਼ੁਦਾ ਸ਼ੈਲਰਾਂ 'ਤੇ ਪਹੁੰਚਾਇਆ ਜਾਵੇਗਾ ਜੋ ਝੋਨੇ ਵਿਚੋਂ ਚਾਵਲ ਕੱਢ ਕੇ ਗੁਦਾਮਾਂ ਸਟੋਰਾਂ ਵਿਚ ਰੱਖਣਾ ਹੈ ਜਿਸ ਵਾਸਤੇ ਥਾਂ ਬਣਾਈ ਜਾਵੇਗੀ | ਮੰਤਰੀ ਨੇ ਸਪਸ਼ਟ ਕੀਤਾ ਕਿ ਹਰ ਮਹੀਨੇ 25 ਲੱਖ ਟਨ ਕਣਕ ਦੀ ਸਪਲਾਈ ਦੂਜੇ ਰਾਜਾਂ ਨੂੰ  ਕੀਤੀ ਜਾ ਰਹੀ ਹੈ ਅਤੇ ਆਉਂਦੇ 4-5 ਮਹੀਨਿਆਂ ਵਿਚ ਲੋੜ ਮੁਤਾਬਕ ਸਟੋਰ ਖ਼ਾਲੀ ਹੋ ਜਾਣਗੇ | 
ਮੰਤਰੀ ਨੇ ਭਰੋਸਾ ਦਿਤਾ ਹੈ ਕਿ ਐਮ.ਐਸ.ਪੀ. ਰੇਟ 1960 ਰੁਪਏ ਪ੍ਰਤੀ ਕੁਇੰਟਲ ਦੀ ਖ਼ਰੀਦ ਵਾਸਤੇ ਲੱਖਾਂ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁਕਿਆ ਜਾਵੇਗਾ ਅਤੇ ਅਦਾਇਗੀ ਵੀ 48 ਤੋਂ 72 ਘੰਟਿਆਂ ਦੇ ਵਿਚ ਵਿਚ ਕੀਤੀ ਜਾਵੇਗੀ | ਆਸ਼ੂ ਨੇ ਕਿਸਾਨਾਂ ਨੂੰ  ਅਪੀਲ ਕੀਤੀ ਕਿ ਝੋਨੇ ਨੂੰ  ਪੂਰੀ ਤਰ੍ਹਾਂ ਸੁਕਾਅ ਕੇ ਮੰਡੀਆਂ ਵਿਚ ਲਿਆਂਦਾ ਜਾਵੇ ਤਾਕਿ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ |

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement