
ਆਡਿਟ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕਰੀਬ 72 ਜਵਾਨਾਂ ਦੇ ਖਾਤੇ ਪਾਏ ਗਏ ਹਨ, ਜਿਨ੍ਹਾਂ ਵਿਚ ਤਨਖ਼ਾਹ ਇੱਕ ਤੋਂ ਵੱਧ ਵਾਰ ਆਈ ਹੈ।
ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਵਿਭਾਗ (Chandigarh Police) ਵਿਚ ਕਰੋੜਾਂ ਦੇ ਤਨਖ਼ਾਹ ਘੁਟਾਲੇ ਦੀ ਜਾਂਚ 210 ਜਵਾਨਾਂ ਤੱਕ ਪਹੁੰਚ ਗਈ ਹੈ। ਇਸ ਵਿਚ ਉਨ੍ਹਾਂ ਹੈੱਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਦੇ ਤਨਖ਼ਾਹ ਖਾਤੇ (Salary Accounts) ਵਿਚ ਨਿਰਧਾਰਤ ਤਨਖ਼ਾਹ ਤੋਂ ਵੱਧ ਟ੍ਰਾਂਸਫਰ ਕੀਤੀ ਗਈ ਹੈ।
ਇਹ ਵੀ ਪੜ੍ਹੋ: PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'
Fraud
ਇਸ ਦੇ ਨਾਲ ਹੀ ਆਡਿਟ ਵਿਭਾਗ (Audit Department) ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕਰੀਬ 72 ਜਵਾਨਾਂ ਦੇ ਖਾਤੇ ਪਾਏ ਗਏ ਹਨ, ਜਿਨ੍ਹਾਂ ਵਿਚ ਤਨਖ਼ਾਹ ਇੱਕ ਤੋਂ ਵੱਧ ਵਾਰ ਆਈ ਹੈ। 210 ਖਾਤਿਆਂ ਦੀ ਜਾਂਚ ਦੇ ਨਾਲ, ਅਪਰਾਧ ਸ਼ਾਖਾ (Crime Branch) ਦੀ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਖਾਤਿਆਂ ਦੀ ਪੂਰੀ ਜਾਂਚ ਵਿਚ ਲੱਗੀ ਹੋਈ ਹੈ। ਛੇਤੀ ਹੀ ਇਸ ਮਾਮਲੇ ਵਿਚ ਕਈ ਜਵਾਨ ਗ੍ਰਿਫ਼ਤਾਰ (Arrest) ਕੀਤੇ ਜਾਣਗੇ।
ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨਾਗਰਿਕ ਨੂੰ ਹੋਈ 22 ਸਾਲ ਦੀ ਜੇਲ੍ਹ, ਲੱਗੇ ਧੋਖਾਧੜੀ ਦੇ ਦੋਸ਼
Chandigarh Police
ਤੁਹਾਨੂੰ ਦੱਸ ਦੇਈਏ ਕਿ ਸਾਲ 2017 ਤੋਂ 2019 ਦੀ ਜਾਂਚ ਵਿਚ ਹੁਣ ਤੱਕ 1 ਕਰੋੜ 10 ਲੱਖ ਦੀ ਧੋਖਾਧੜੀ (Fraud) ਸਾਹਮਣੇ ਆਈ ਹੈ। ਯੂਟੀ ਪ੍ਰਸ਼ਾਸਨ ਦੇ ਵਿੱਤ ਵਿਭਾਗ ਅਧੀਨ ਕੰਮ ਕਰ ਰਹੇ ਈ-ਸੇਵਾ ਪੋਰਟਲ ਰਾਹੀਂ ਗੜਬੜੀ ਕੀਤੀ ਗਈ ਹੈ। ਇਸ ਐਪ ਵਿਚ ਤਕਨੀਕੀ ਨੁਕਸ ਪੈਦਾ ਕਰਕੇ, ਅਧਿਕਾਰੀ ਅਤੇ ਕਰਮਚਾਰੀ ਆਪਣੀ ਮਰਜ਼ੀ ਨਾਲ ਐਂਟਰੀਆਂ ਭਰਦ ਦਿੰਦੇ ਸਨ। ਜਾਣਕਾਰੀ ਮਿਲਣ 'ਤੇ, ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਇਸ ਨੁਕਸ ਨੂੰ ਠੀਕ ਕਰਵਾਇਆ ਸੀ। ਉਸ ਤੋਂ ਬਾਅਦ ਜਾਂਚ ਕੀਤੇ ਜਾਣ ’ਤੇ ਵੱਡੀ ਧੋਖਾਧੜੀ ਸਾਹਮਣੇ ਆਈ।
ਇਹ ਵੀ ਪੜ੍ਹੋ: ਈਡੀ ਨੇ ਉੱਤਰੀ ਭਾਰਤ 'ਚ ਕਈ ਥਾਵਾਂ 'ਤੇ ਮਾਰੇ ਛਾਪੇ, ਪੰਜਾਬ ਦੇ ਇਹ ਸ਼ਹਿਰ ਵੀ ਨੇ ਸ਼ਾਮਲ
Salary Fraud
ਇਸ ਵਿਚ ਹੋਮ ਗਾਰਡ ਜਵਾਨ ਸੁਰਜੀਤ ਨੇ ਜੂਨੀਅਰ ਸਹਾਇਕ ਇੰਚਾਰਜ ਬਲਵਿੰਦਰ ਸਿੰਘ ਦੀ ਸਹਾਇਤਾ ਕੀਤੀ, ਜਿਨ੍ਹਾਂ ਨੇ ਕਾਂਸਟੇਬਲ-ਹੈੱਡ ਕਾਂਸਟੇਬਲ ਦੀ ਤਨਖ਼ਾਹ ਦੇ ਵੇਰਵੇ ਤਿਆਰ ਕੀਤੇ ਅਤੇ ਬਲੂਪ੍ਰਿੰਟ ਤਿਆਰ ਰੱਖਿਆ। ਦੋਸ਼ੀ ਹਰ ਮਹੀਨੇ ਜਵਾਨਾਂ ਦੇ ਖਾਤੇ ਵਿਚ ਨਿਰਧਾਰਤ ਤਨਖ਼ਾਹ ਤੋਂ ਜ਼ਿਆਦਾ ਪੈਸੇ ਟਰਾਂਸਫਰ ਕਰਦੇ ਸਨ। ਉਨ੍ਹਾਂ ਸਿਪਾਹੀਆਂ ਦੇ ਆਉਣ 'ਤੇ, ਉਹ ਸਮਝੌਤੇ ਦਾ ਹਵਾਲਾ ਦੇ ਕੇ ਵਾਧੂ ਪੈਸੇ ਵਾਪਸ ਲੈ ਲੈਂਦੇ ਸਨ। ਉਹ ਪੈਸੇ ਦੁਬਾਰਾ ਬ੍ਰਾਂਚ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਬਜਾਏ ਦੋਸ਼ੀ ਉਨ੍ਹਾਂ ਨੂੰ ਹੜੱਪ ਜਾਂਦੇ ਸਨ। ਇਸ ਤਰ੍ਹਾਂ ਇਹ ਧੰਦਾ ਚਲਾਇਆ ਜਾਂਦਾ ਸੀ। ਇਸ ਦੇ ਨਾਲ ਹੀ ਸਰਕਾਰੀ ਵਿਭਾਗ ਵਿਚ ਇੰਨੇ ਵੱਡੇ ਘੁਟਾਲੇ ਦੇ ਪਿੱਛੇ ਵੱਡੇ ਸ਼ੱਕੀ ਨਾਵਾਂ ਨੂੰ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ।