'ਆਪ' ਡਰਾਮੇਬਾਜ਼ੀ ਕਰ ਰਹੀ ਹੈ ਪਰ ਅਸਲੀ 'ਲੋਟਸ ਅਪਰੇਸ਼ਨ' ਤਾਂ ਲੋਕ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਵੇਗਾ : ਬਾਜਵਾ
Published : Sep 17, 2022, 12:11 am IST
Updated : Sep 17, 2022, 12:11 am IST
SHARE ARTICLE
image
image

'ਆਪ' ਡਰਾਮੇਬਾਜ਼ੀ ਕਰ ਰਹੀ ਹੈ ਪਰ ਅਸਲੀ 'ਲੋਟਸ ਅਪਰੇਸ਼ਨ' ਤਾਂ ਲੋਕ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਵੇਗਾ : ਬਾਜਵਾ

 


ਕਿਹਾ, ਮੱਖ ਮੰਤਰੀ ਮਾਨ ਦੀ ਕੁਰਸੀ ਤਾਂ ਪਹਿਲਾਂ ਹੀ ਚਲੀ ਜਾਵੇਗੀ

ਚੰਡੀਗੜ੍ਹ, 16 ਸਤੰਬਰ (ਗੁਰਉਪਦੇਸ਼ ਭੁੱਲਰ) : ਭਗਵੰਤ ਮਾਨ ਸਰਕਾਰ ਦੇ 6 ਮਹੀਨੇ ਦਾ ਸਮਾਂ ਪੂਰਾ ਹੋ ਜਾਣ ਮੌਕੇ ਅੱਜ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਤਿੱਖੇ ਹਮਲੇ ਕੀਤੇ ਹਨ ਅਤੇ ਕੁਝ ਵੱਡੀਆਂ ਭਵਿੱਚਬਾਣੀਆਂ ਵੀ ਇਸ ਸਰਕਾਰ ਦੇ ਭਵਿੱਖ ਨੂੰ  ਲੈ ਕੇ ਕਰ ਦਿਤੀਆਂ | ਉਨ੍ਹਾਂ ਨਾਲ ਵਿਧਾਨ ਸਭਾ 'ਚ ਪਾਰਟੀ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਵੀ ਮੌਜੂਦ ਸਨ | ਪੰਜਾਬ ਕਾਂਗਰਸ ਭਵਨ ਵਿਚੇ ਬਾਅਦ ਦੁਪਹਿਰ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ 'ਆਪ' ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ  ਛੁਪਾਉਣ ਲਈ ਹਾਲੇ ਤਾਂ ਭਾਜਪਾ ਦੇ ਅਪਰੇਸ਼ਨ ਲੋਟਸ ਦੀ ਡਰਾਮੇਬਾਜ਼ੀ ਕਰ ਕੇ ਆਪਣੇ ਆਪ ਨੂੰ  ਇਮਾਨਦਾਰ ਸਾਬਤ ਕਰ ਕੇ ਹੋਰ ਰਾਜਾਂ 'ਚ ਵਿਧਾਨ ਸਭਾ ਚੋਣਾਂ 'ਚ ਮੋਦੀ ਖ਼ਿਲਾਫ਼ ਮੁਕਾਬਲੇ 'ਚ ਆਉਣਾ ਚਾਹੁੰਦੀ ਹੈ ਪਰ ਅਸਲੀ ਅਪਰੇਸ਼ਨ ਲੋਟਸ ਦਾ ਤਾਂ ਹਾਲੇ ਸਮਾਂ ਨਹੀਂ ਆਇਆ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਹਨੀਮੂਨ ਸਮਾਂ ਤਾਂ ਹੁਣ ਖ਼ਤਮ ਹੋ ਚੁੱਕਾ ਹੈ | ਇਹ ਸਰਕਾਰ ਹਰ ਫਰੰਟ ਉਪਰ ਫੇਲ ਹੋਣ ਕਾਰਨ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ | ਉਨ੍ਹਾਂ ਭਵਿੱਖਬਾਣੀ ਕਰਦਿਆਂ ਕਿਹਾ ਕਿ ਅਸਲੀ ਅਪਰੇਸ਼ਨ ਲੋਟਸ ਤਾਂ ਲੋਕ ਸਭਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਤਾਂ ਇਸ ਤੋਂ ਪਹਿਲਾਂ ਹੀ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਚਲੀ ਜਾਏਗੀ | ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਕੰਮ ਨਹੀਂ ਕੀਤੇ ਬਲਕਿ ਇਸ਼ਤਿਹਾਰਬਾਜ਼ੀ ਰਾਹੀਂ ਪ੍ਰਚਾਰ ਜ਼ਿਆਦਾ ਕੀਤਾ ਹੈ | ਬਾਜਵਾ ਨੇ ਕਿਹਾ ਕਿ ਇਸ ਸਰਕਾਰ ਦੇ 11 ਵਿਧਾਇਕ ਵੱਖ ਵੱਖ ਦੋਸ਼ਾਂ 'ਚ ਘਿਰੇ ਹਨ ਅਤੇ ਕਈ ਮੰਤਰੀ ਵੀ ਤਜ਼ਰਬਾ ਨਾ ਹੋਣ ਕਾਰਨ ਨਾਕਾਮ ਸਾਬਤ ਹੋ ਰਹੇ ਹਨ |
ਮੁੱਖ ਮੰਤਰੀ ਨੇ 200 ਭਿ੍ਸ਼ਟ ਲੋਕਾਂ ਨੂੰ  ਫੜਨ ਦਾ ਦਾਅਵਾ ਤਾਂ ਕੀਤਾ ਹੈ ਪਰ ਇਸ ਦੀ ਐਂਟੀ ਕੁਰੱਪਸ਼ਨ ਲਾਈਨ ਕਈ ਹਫ਼ਤਿਆਂ ਤੋਂ ਬੰਦ ਹੋ ਚੁੱਕੀ ਹੈ | ਡਾ. ਵਿਜੈ ਸਿੰਗਲਾ ਦੀ ਕੁਰੱਪਸ਼ਨ ਵਾਲੀ ਆਡੀਓ ਰਿਕਾਰਫਿੰਗ ਅੱਜ ਤਕ ਚਨਤਕ ਨਹੀਂ ਕੀਤੀ ਗਈ | ਆਡੀਓ 'ਚ ਸਪੱਸ਼ਟ
ਗੱਲਬਾਤ ਦੇ ਬਾਵਜੂਦ ਫ਼ੌਜਾ ਸਿੰਘ ਸਰਾਰੀ 'ਤੇ ਕਾਰਵਾਈ ਨਹੀਂ ਹੋ ਰਹੀ | ਡਾ. ਸਿੰਗਲਾ ਜੇਲ੍ਹ ਜਾਣ ਬਾਅਦ ਵੀ ਹਾਲੇ ਪਾਰਟੀ 'ਚ ਕੰਮ ਕਰ ਰਹੇ ਹਨ | ਉਨ੍ਹਾ ਨਾਜਾਇਜ਼ ਮਾਇਨਿੰਗ ਦੇ ਮਾਮਲੇ 'ਚ ਵੀ ਸਰਕਾਰ 'ਤੇ ਫੇਲ ਹੋਣ ਤੇ ਰੇਤ ਬਜਰੀ ਦੇ ਰੇਟ ਕੰਟਰੋਲ ਕਰਨ 'ਚ ਨਾਕਾਮ ਰਹਿਣ ਦੇ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਹੁਣ ਕੋਰਟ ਨੇ ਵੀ ਰੋਕ ਲਾ ਦਿਤੀ ਹੈ ਤਾਂ ਮੰਤਰੀ ਹਰਜੋਤ ਸਿੰਘ ਬੈਂਸ ਨੂੰ  ਇਹ ਵਿਭਾਗ ਛੱਡ ਦੇਣਾ ਚਾਹੀਦਾ ਹੈ | ਜੇਲ੍ਹ ਪ੍ਰਬੰਧਾਂ ਦੀ ਨਾਕਾਮੀ ਦੇ ਵੀ ਉਨ੍ਹਾਂ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਦੇ ਬਹੁਤੇ ਸ਼ੂਟਰ ਵੀ ਦਿੱਲੀ ਪੁਲਿਸ ਨੇ ਫੜੇ ਅਤੇ ਪੰਜਾਬ ਪੁਲਿਸ ਤਾਂ ਉਨ੍ਹਾਂ ਨੂੰ  ਅਦਾਲਤਾਂ 'ਚ ਲੈ ਕੇ ਭੱਲਵਾਨੀ ਚੱਕਰ ਕੱਟ ਰਹੀ ਹੈ |
ਉਨ੍ਹਾਂ ਸੂਬਾ ਸਰਕਾਰ ਦੀ ਆਬਕਾਰੀ ਨੀਤੀ ਵੀ ਦਿੱਲੀ ਵਰਗੀ ਦੱਸਦਿਆਂ ਘਪਲੇ ਦੇ ਦੋਸ਼ ਲਾਏ | ਬਾਜਵਾ ਨੇ ਕਿਹਹਾ ਕਿ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਦੇ ਮੁਫ਼ਤ ਬਿਜਲੀ ਬਾਰੇ ਜ਼ੀਰੋ ਬਿਲਾਂ ਦੇ ਬਿਆਨ ਵੀ ਇਕ ਦੂਜੇ ਨਾਲ ਨਹੀਂ ਮਿਲਦੇ | ਰੁਜ਼ਗਾਰ ਤੇ ਮੁਲਾਜ਼ਮਾਂ ਦੇ ਮਸਲੇ ਵੀ ਜਿਉਂ ਦੀ ਤਿਉਂ ਹਨ | ਜ਼ਿਕਰਯੋਗ ਹੈ ਕਿ ਬਾਜਵਾ ਨੇ ਭਾਜਪਾ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ | ਡਾ. ਚੱਬੇਵਾਲ ਨੇ ਅਗਨੀਵੀਰ ਯੋਜਨਾ ਬਾਰੇ ਸੂਬਾ ਸਰਕਾਰ ਦੇ ਯੂ ਟਰਨ ਅਤੇ ਨਸ਼ਿਆਂ ਦੇ ਮੁੱਦੇ 'ਤੇ ਨਾਕਾਮੀ ਦੇ ਦੋਸ਼ ਲਾਉਂਦਿਆਂ ਸਵਾਲ ਚੁੱਕੇ |

 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement