ਦਲੇਰ ਮਹਿੰਦੀ ਆਏ ਕੇਂਦਰੀ ਜੇਲ ਪਟਿਆਲਾ 'ਚੋਂ ਬਾਹਰ
Published : Sep 17, 2022, 12:15 am IST
Updated : Sep 17, 2022, 12:15 am IST
SHARE ARTICLE
image
image

ਦਲੇਰ ਮਹਿੰਦੀ ਆਏ ਕੇਂਦਰੀ ਜੇਲ ਪਟਿਆਲਾ 'ਚੋਂ ਬਾਹਰ


ਪਟਿਆਲਾ, 16 ਸਤੰਬਰ (ਗਗਨਦੀਪ ਸਿੰਘ ਵੀ ਪਨੈਚ) : ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜਿਥੇ ਰਿਹਾਈ ਹੋ ਚੁੱਕੀ ਹੈ ਉਥੇ ਉਨ੍ਹਾਂ ਵਲੋਂ ਬੜੇ ਗੁਪਚੁਪ ਤਰੀਕੇ ਨਾਲ ਕੇਂਦਰੀ ਜੇਲ ਪਟਿਆਲਾ 'ਚੋਂ ਬਾਹਰ ਨਿਕਲਿਆ ਗਿਆ ਤੇ ਮੀਡੀਆ ਤੋਂ ਦੂਰੀਆਂ ਵੀ ਬਣਾਈਆਂ ਰੱਖੀਆਂ | ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਵਲੋਂ ਕੇਂਦਰੀ ਜੇਲ੍ਹ 'ਚੋਂ ਬਾਹਰ ਨਿਕਲਣ ਸਮੇਂ ਜਿਥੇ ਮੀਡੀਆ ਤੋਂ ਦੂਰੀਆਂ ਬਣਾਈਆਂ ਗਈਆਂ ਉਥੇ ਜੇਲ੍ਹ ਦੇ ਮੇਨ ਗੇਟ ਤੋਂ ਨਾ ਨਿਕਲ ਕੇ ਕੇਂਦਰੀ ਜੇਲ ਦੇ ਪਿਛਲੇ ਰਸਤੇ ਤੋਂ ਬਾਹਰ ਨਿਕਲਿਆ ਗਿਆ | ਇਹ ਜਾਣਕਾਰੀ  ਦਲੇਰ ਮਹਿੰਦੀ ਦੇ ਦੋਸਤ ਵਰਿੰਦਰ ਸੋਡਾਲਿਆਂ ਨੇ ਮੀਡੀਆ ਨੂੰ  ਦਿਤੀ ਤੇ ਨਾਲ ਹੀ ਆਮ ਆਦਮੀ ਸਰਕਾਰ ਨੂੰ  ਘੇਰਦਿਆਂ ਹੋਇਆ ਬੋਲਿਆ ਕਿ ਪਿਛਲੇ ਦਿਨੀਂ ਸੰਗਰੂਰ ਦੇ ਐਮ. ਪੀ. ਸਿਮਰਨਜੀਤ ਸਿੰਘ ਮਾਨ ਵਲੋਂ ਭਗਤ ਸਿੰਘ ਵਿਰੁਧ ਅਪਸ਼ਬਦ ਬੋਲੇ ਗਏ ਸਨ ਜਿਥੇ ਪੰਜਾਬ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਸਰਕਾਰੀ ਦਫਤਰਾਂ ਵਿਚ ਭਗਤ ਸਿੰਘ ਜੀ ਅਤੇ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲੱਗਣਗੀਆਂ, ਉਥੇ ਹੀ ਸੰਗਰੂਰ ਦੇ ਐਮ. ਪੀ. ਵਲੋਂ ਭਗਤ ਸਿੰਘ ਵਿਰੁਧ ਅਪਸ਼ਬਦ ਜਿਹੜੇ ਬੋਲੇ ਗਏ ਨੇ ਉੁਸਦਾ ਸੀ ਖ਼ਿਲਾਫ਼ਤ ਕਰਦੇ ਹਾਂ ਅਤੇ ਜਲਦ ਹੀ ਵੱਡਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ |

 

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement