
ਗੁਰੂ ਨਾਨਕ ਗਰਲਜ਼ ਕਾਲਜ ਨੇ ਕਰਵਾਇਆ ਮਿਸ ਫ਼ਰੈਸ਼ਰ ਮੁਕਾਬਲਾ”
ਲੁਧਿਆਣਾ, 16 ਸਤੰਬਰ ( ਆਰ.ਪੀ.ਸਿੰਘ) :ਗੁਰੂ ਨਾਨਕ ਗਰਲਜ਼ ਕਾਲਜ ਵੱਲੋ ਨਵੇਂ ਦਾਖਲ ਹੋਏ ਵਿਦਆਰਥੀਆਂ ਲਈ “ਜੀ ਆਇਆਂ” ਅਤੇ “ਮਿਸ ਫਰੈਸ਼ਰ” ਮੁਕਾਬਲਾ ਆਯੋਜਿਤ ਕੀਤਾ ਗਿਆ¢ ਇਸ ਵਿਚ ਮੈਨਜਮੈਂਟ, ਕੰਪਿਊਟਰ ਸਾਇੰਸ ਅਤੇ ਕਾਮਰਸ ਯੂ.ਜੀ. ਅਤੇ ਪੀ.ਜੀ. ਦੀਆਂ ਵਿਦਆਰਥਣਾਂ ਨੇ ਹਿੱਸਾ ਲਿਆ¢ ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ. ਚਰਨਜੀਤ ਮਾਹਲ ਨੇ ਕੀਤਾ¢
ਉਹਨਾਂ ਵਿਦਆਰਥਣਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਨੂੰ ਪੜ੍ਹਾਈ ਵਿਚ ਮਿਹਨਤ ਤੇ ਲਗਨ ਦੇ ਨਾਲ ਨਾਲ ਹੋਰ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ¢ ਉਹਨਾਂ ਕਿਹਾ ਕਿ ਉਹ ਬੱਚਿਆਂ ਲਈ ਇਕ ਵਧੀਆ ਤੇ ਚਾਨਣਨੁਮਾ ਭਵਿੱਖ ਦੀ ਕਾਮਨਾ ਕਰਦੇ ਹਨ¢ ਸਭਿਆਚਾਰਕ ਪ੍ਰੋਗ੍ਰਾਮ ਦÏਰਾਨ ਕਾਲਜ ਦੇ ਵਿਦਆਰਥੀਆਂ ਦੁਆਰਾ ਗੀਤ ਅਤੇ ਡਾਂਸ ਆਦਿ ਪੇਸ਼ ਕੀਤੇ ਗਏ¢
ਮਿਸ ਫਰੈਸ਼ਰ ਮੁਕਾਬਲੇ ਵਿੱਚ ਨਵੇ ਆਏ ਵਿਦਆਰਥੀਆਂ ਨੇ ਹਿੱਸਾ ਲਿਆ¢ਡਾ. ਸੰਦੀਪ ਕÏਰ ਡਾ. ਜਸਕੀਰਤ ਕÏਰ ਅਤੇ ਡਾ. ਮਨਪ੍ਰੀਤ ਕÏਰ ਪੇਂਟਲ ਨੇ ਜੱਜ ਦੀ ਭੁਮੀਕਾ ਨਿਭਾਈ ¢ ਇਸ ਮੁਕਾਬਲੇ ਵਿੱਚ ਬੀ.ਕਾਮ ਦੀ ਸ਼ੀਤਲ ਨੂੰ ਮਿਸ ਬਿਊਟੀਫੁਲ ਸਮਾਈਲ ਪੀ.ਜੀ.ਡੀ. ਸੀ.ਏ ਦੀ ਕਮਲ ਨੂੰ ਮਿਸ ਐਲੀਗੈਂਟ, ਐਮ.ਐਸ.ਸ਼ੀ. ਦੀ ਹਰਮੀਤ ਨੂੰ ਬੈਸਟ ਆਊਟਫਿਟ ਅਤੇ ਬੀ.ਬੀ.ਏ ਦੀ ਬਬਲੀਨ ਨੂੰ ਬੈਸਟ ਹੇਅਰ ਸਟਾਇਲ ਦਾ ਖਿਤਾਬ ਦਿੱਤਾ ਗਿਆ |