
ਸਤਲੁਜ ਦਰਿਆ 'ਚ ਪੈਂਦੇ ਪ੍ਰਦੂਸ਼ਤ ਪਾਣੀ ਨੂੰ ਬੰਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਨੇ ਲੁਧਿਆਣਾ 'ਚ ਲਗਾਇਆ ਧਰਨਾ
ਲੁਧਿਆਣਾ, 16 ਸਤੰਬਰ ਆਰ.ਪੀ.ਸਿੰਘ) : ਜਮਹੂਰੀ ਕਿਸਾਨ ਸਭਾ ਪੰਜਾਬ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਸੱਤਲੁਜ ਦਰਿਆ ਵਿੱਚ ਪੈਂਦੇ ਪ੍ਰਦੂਸ਼ਤ ਪਾਣੀ ਨੂੰ ਰੋਕਣ ਲਈ ਧਰਨਾ ਲਗਾਇਆ ਗਿਆ¢
ਇਸ ਮÏਕੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਤਲੁਜ ਦਰਿਆ ਸਮੇਤ ਪੰਜਾਬ ਦੇ ਸਾਰੇ ਦਰਿਆਵਾਂ, ਨਹਿਰਾਂ, ਚੋਆ, ਡ੍ਰੇਨਾਂ ਵਿੱਚ ਪੈਦਾ ਸੀਵਰਜਾਂ ਅਤੇ ਫ਼ੈਕਟਰੀਆਂ ਦਾ ਪ੍ਰਦੂਸ਼ਤ ਪਾਣੀ ਤੁਰੰਤ ਬੰਦ ਕੀਤਾ ਜਾਵੇ¢ ਫ਼ੈਕਟਰੀਆਂ ਅਤੇ ਸੀਵਰੇਜਾਂ ਦਾ ਪ੍ਰਦੂਸ਼ਤ ਪਾਣੀ ਸਿੱਧਾ ਧਰਤੀ ਵਿੱਚ ਬੋਰ ਕਰਕੇ ਜ਼ਮੀਨ ਦੇ ਹੇਠਾਂ ਸੁੱਟਿਆ ਜਾ ਰਿਹਾ ਹੈ¢
ਇਹਨਾ ਫ਼ੈਕਟਰੀਆਂ ਦੀ ਜਾਂਚ ਕਰਕੇ ਫ਼ੈਕਟਰੀਆਂ ਨੂੰ ਬੰਦ ਕੀਤਾ ਜਾਵੇ¢ ਪ੍ਰਦੂਸ਼ਤ ਪਾਣੀ ਸਿੱਧਾ ਧਰਤੀ ਵਿੱਚ ਸੁੱਟਣ ਵਾਲੀਆਂ ਫ਼ੈਕਟਰੀ ਮਾਲਕਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ¢ ਪ੍ਰਦੂਸ਼ਤ ਪਾਣੀ ਨੂੰ ਸਾਫ਼ ਕਰਨ ਲਈ ਟਰੀਟਮੈਟ ਪਲਾਂਟ ਲਗਾਏ ਜਾਣ¢ ਸਾਫ਼ ਕੀਤੇ ਪਾਣੀ ਨੂੰ ਦਰਿਆਵਾਂ ਆਦਿ ਵਿੱਚ ਨਾ ਪਾਕੇ ਇਸ ਨੂੰ ਖੇਤੀ ਅਤੇ ਬਿਲਡਿੰਗ ਉਸਾਰੀ ਦੇ ਕੰਮਾਂ ਦੀ ਵਰਤੋ ਵਿੱਚ ਲਿਆਂਦਾ ਜਾਵੇ¢
ਸ਼ਹਿਰ ਵਿੱਚ ਵਗਦਾ ਬੁੱਢਾ ਨਾਲ਼ਾ ਜਿਸ ਦਾ ਪ੍ਰਦੂਸ਼ਤ ਪਾਣੀ ਸਤਲੁਜ ਦਰਿਆ ਵਿੱਚ ਪੈਦਾ ਹੈ, ਦਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਤੋਂ ਤੁਰੰਤ ਰੋਕਿਆ ਜਾਵੇ¢ ਇਸ ਦੇ ਪਾਣੀ ਨੂੰ ਟਰੀਟਮੈਟ ਪਲਾਟਾ ਰਾਹੀ ਸੋਧ ਕੇ ਖੇਤੀ ਤੇ ਬਿਲਡਿੰਗ ਉਸਾਰੀ ਦੇ ਕੰਮਾਂ ਵਿੱਚ ਵਰਤਿਆ ਜਾਵੇ¢ਇਸ ਮÏਕੇ ਹੋਰਨਾ ਤੋ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਅਮਰਜੀਤ ਸਿੰਘ ਬਾਲੀਓ, ਬਲਰਾਜ ਸਿੰਘ ਕੋਟਉਮਰਾ, ਸੰਤੋਖ ਸਿੰਘ ਬਿਲਗਾ, ਰਾਮ ਸਿੰਘ ਕੈਮਵਾਲਾ, ਸਰਬਜੀਤ ਸਿੰਘ ਸੰਗੋਵਾਲ, ਜਥੇਦਾਰ ਅਮਰਜੀਤ ਸਿੰਘ, ਸਰਬਜੀਤ ਸਿੰਘ ਸੰਗੋਵਾਲ, ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕÏਰ, ਪਰਮਜੀਤ ਕÏਰ, ਕਰਮਜੀਤ ਕÏਰ, ਸ਼ਹੀਦ ਭਗਤ ਸਿੰਘ ਨÏਜਵਾਨ ਸਭਾ ਦੇ ਸੂਬਾਈ ਸਹਿ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਡਾਕਟਰ ਪ੍ਰਦੀਪ ਜੋਧਾਂ, ਡਾਕਟਰ ਜਸਵਿੰਦਰ ਸਿੰਘ ਕਾਲਖ, ਸੀ ਟੀ ਯੂ ਪੰਜਾਬ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੁਧਿਆਣਾ, ਗੁਰਮੇਲ ਸਿੰਘ ਰੂਮੀ, ਅਮਰਜੀਤ ਸਿੰਘ ਸਹਿਜਾਦ, ਨੇ ਵੀ ਸੰਬੋਧਨ ਕੀਤਾ¢
ਇਸ ਮÏਕੇ ਹੋਰਨਾ ਤੋ ਇਲਾਵਾ ਦਵਿੰਦਰ ਸਿੰਘ ਕਿਲ੍ਹਾ ਰਾਏਪੁਰ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਕਰਮ ਸਿੰਘ ਗਰੇਵਾਲ਼, ਸੁਖਵਿੰਦਰ ਸਿੰਘ ਰਤਨਗੜ੍ਹ, ਕੁਲਵੰਤ ਸਿੰਘ ਮੋਹੀ, ਸਿਕੰਦਰ ਸਿੰਘ ਹਿਮਾਯੂਪੁਰ, ਰਣਜੀਤ ਸਿੰਘ ਗੋਰਸੀਆ, ਆਦਿ ਹਾਜ਼ਰ ਸਨ¢
L48_R P Singh_16_02