ਵਿਧਾਇਕ ਕੋਹਲੀ ਬੋਲੇ, ਮੇਰੇ ਕੋਲ ਨਹੀਂ ਆਈ ਆਫ਼ਰ
Published : Sep 17, 2022, 12:19 am IST
Updated : Sep 17, 2022, 12:19 am IST
SHARE ARTICLE
image
image

ਵਿਧਾਇਕ ਕੋਹਲੀ ਬੋਲੇ, ਮੇਰੇ ਕੋਲ ਨਹੀਂ ਆਈ ਆਫ਼ਰ

ਵਿਧਾਇਕਾਂ ਨੂੰ  25 ਕਰੋੜ ਆਫਰ ਦਾ ਮਾਮਲਾ

ਪਟਿਆਲਾ, 16 ਸਤੰਬਰ (ਗਗਨਦੀਪ ਸਿੰਘ ਦੀਪ ਪਨੈਚ) : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ  25 ਕਰੋੜ ਦੀ ਆਫਰ ਸਬੰਧੀ ਪਟਿਆਲਾ ਸ਼ਹਿਰੀ ਹਲਕੇ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੇਰੇ ਕੋਲ ਆਫਰ ਤਾਂ ਨਹੀਂ ਆਈ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਰਾਬਤਾ ਬਣਾ ਕੇ ਸਾਰਿਆਂ ਨੂੰ  ਆਫਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਕਿਸੇ ਵੀ ਵਿਧਾਇਕ ਨੇ ਇਸਨੂੰ ਮਨਜੂਰ ਨਹੀਂ ਕੀਤਾ | 'ਆਪ' ਵਿਧਾਇਕਾਂ ਨੇ ਕਿਸੇ ਲਾਲਚ 'ਚ ਆਉਣ ਦੀ ਬਜਾਏ, ਇਸਦਾ ਪਰਦਾਫਾਸ਼ ਕੀਤਾ ਹੈ | ਗੋਆ ਦੇ 8 ਵਿਧਾਇਕ ਵੀ ਭਾਜਪਾ ਵਿਚ ਗਏ ਹਨ ਤੇ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਵੱਲੋਂ ਗੰਦੀ ਖੇਡ ਖੇਡੀ ਜਾ ਰਹੀ ਹੈ ਜੋ ਕਿ ਪੰਜਾਬ ਵਿਚ ਨਹੀਂ ਚੱਲੇਗੀ | ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਕ-ਇਕ ਆਗੂ ਤੇ ਵਿਧਾਇਕ ਪਾਰਟੀ ਪ੍ਰਤੀ ਵਫਾਦਾਰ ਹਨ ਤੇ ਰਹਿਣਗੇ | ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੇ ਵਿਧਾਇਕਾਂ ਨੂੰ  ਦਿੱਲੀ ਤਲਬ ਕਰਨ ਦੇ ਸਵਾਲ 'ਤੇ ਕੋਹਲੀ ਨੇ ਕਿਹਾ ਕਿ ਇਕੱਲੇ ਵਿਧਾਇਕ ਹੀ ਨਹੀਂ ਸਾਰੇ ਆਗੂ ਵੀ ਜਾਣਗੇ ਕਿਉਂਕਿ ਅਗਲੀ ਚੋਣਾਂ ਲਈ ਚਰਚਾ ਹੋਣੀ ਹੈ |
        

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement