
ਪੰਜਾਬ ਨੂੰ ਮੁੜ ਪੈਰਾਂ 'ਤੇ ਮਜ਼ਬੂਤੀ ਨਾਲ਼ ਖੜ੍ਹਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦਾ ਸੱਦਾ
ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਪੰਜਾਬ ਸਰਕਾਰ ਨੇ ਪ੍ਰੈੱਸ ਵਾਰਤਾ ਕੀਤੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ 23 00 ਦੇ ਕਰੀਬ ਪਿੰਡ ਡੁੱਬ ਗਏ , 7 ਲੱਖ ਲੋਕ ਬੇਘਰ ਹੋ ਗਏ, 20 ਲੱਖ ਲੋਕ ਪ੍ਰਭਾਵਿਤ ਹੋਏ, 3200 ਸਕੂਲ ਖੰਡਰ ਬਣ ਗਏ , 56 ਲੋਕ ਮਰ ਗਏ , 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆ ਤੇ ਕਈ ਸਰਕਾਰੀ ਬਿਲਡਿੰਗ ਖਤਮ ਹੋ ਗਈਆ ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਲਗਭਗ 13800 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਮੁੜ ਪੈੜਾਂ ਉੱਤੇ ਹੜ੍ਹ ਪੀੜਤਾਂ ਨੂੰ ਖੜ੍ਹਨ ਕਰਨ ਸਰਕਾਰ ਦਾ ਸਾਥ ਦੇਣ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਬਿਜਨਸਮੈਨ, ਗਾਇਕ ਤੇ ਕਈ ਇੰਡਸਟਰੀ ਦੇ ਮਾਲਕ ਇੰਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਉਣ। ਉਨ੍ਹਾਂ ਨੇ ਕਿਹਾ ਹੈ ਕਿ ਮਿਸ਼ਨ ਚੜ੍ਹਦੀ ਕਲਾ ਵਿੱਚ ਆਪਣਾ ਯੋਗਦਾਨ ਪਾਉਣ ਲਈ rangla.punjab.gov.in ਉੱਤੇ ਕਲਿੱਕ ਕਰਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਨਾਗਰਿਕਾਂ ਜਾਂ ਜਿਹੜਾ ਵੀ ਸੇਵਾ ਕਰਨ ਚਾਹੁੰਦਾ ਹੈ ਉਹ ਅੱਗੇ ਆ ਕੇ ਆਪਣਾ ਸਹਿਯੋਗ ਦੇਣ।