ਡੀ.ਜੀ.ਪੀ ਅਰੋੜਾ ਵਲੋਂ ਉਤਰੀ ਰਾਜਾਂ ਦੇ ਪੁਲਿਸ ਬਲਾਂ ਵਿਚਾਲੇ ਬਿਹਤਰ ਤਾਲਮੇਲ 'ਤੇ ਜੋਰ
Published : Oct 17, 2018, 9:03 pm IST
Updated : Oct 17, 2018, 9:03 pm IST
SHARE ARTICLE
DGP Arora emphasized better coordination between the state police force
DGP Arora emphasized better coordination between the state police force

ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਨੇ ਉਤਰੀ ਰਾਜਾਂ ਦੇ ਪੁਲਿਸ ਬਲਾਂ ਦਰਮਿਆਨ ਬਿਹਤਰ ਸਹਿਯੋਗ ਅਤੇ ਤਾਲਮੇਲ 'ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੀਆਂ...

ਚੰਡੀਗੜ੍ਹ (ਸਸਸ) : ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਸੁਰੇਸ਼ ਅਰੋੜਾ ਨੇ ਉਤਰੀ ਰਾਜਾਂ ਦੇ ਪੁਲਿਸ ਬਲਾਂ ਦਰਮਿਆਨ ਬਿਹਤਰ ਸਹਿਯੋਗ ਅਤੇ ਤਾਲਮੇਲ 'ਤੇ ਜੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਸਦਕਾ ਇਸ ਖਿੱਤੇ ਵਿਚ ਵੱਖ-ਵੱਖ ਪੁਲਿਸਿੰਗ ਚੁਣੌਤਿਆਂ ਖਾਸ ਕਰਕੇ ਨਸ਼ਿਆਂ, ਅੱਤਵਾਦ, ਸੰਗਠਿਤ ਅਪਰਾਧ ਅਤੇ ਪਨਪ ਰਹੇ ਕੱਟੜਪੁਣੇ ਨਾਲ ਸਿੱਝਿਆ ਜਾ ਸਕੇਗਾ। ਇਹ ਵਿਚਾਰ ਉਨ੍ਹਾਂ ਅੱਜ ਇਥੇ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਆਯੋਜਿਤ 5ਵੀਂ ਉਤਰ ਖੇਤਰੀ ਪੁਲਿਸ ਤਾਲਮੇਲ ਕਮੇਟੀ ਦੀ ਮੀਟਿੰਗ ਨੂੰ  ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਇਸ ਮੀਟਿੰਗ ਵਿਚ ਅੱਠ ਉਤਰੀ ਰਾਜਾਂ/ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ ਜਿਸ ਦੋਰਾਨ ਅੰਦਰੁਨੀ ਸੁਰੱਖਿਆ, ਅੱਤਵਾਦ ਦਾ ਪ੍ਰਛਾਵਾਂ, ਕੌਮਾਂਤਰੀ ਸਰਹੱਦ ਪਾਰਲੇ ਅੱਤਵਾਦ, ਨਸ਼ਿਆਂ ਦੀ ਪ੍ਰਚੱਲਣ ਅਤੇ ਨੌਜਵਾਨਾਂ ਅੰਦਰ ਵੱਧ ਰਹੇ ਕੱਟੜਪੁਣੇ ਨੂੰ ਲੈ ਕੇ ਵੱਖ-ਵੱਖ ਮੁੱਦਿਆਂ 'ਤੇ ਗੰਭੀਰ ਵਿਚਾਰਾਂ ਕੀਤੀਆਂ ਅਤੇ ਉਨ੍ਹਾਂ ਨੇ ਆਪਣੇ ਸੁਝਾਅ ਰਖੇ। ਇਸ ਦੌਰਾਨ ਮੈਂਬਰ ਸੂਬਿਆਂ ਵਿੱਚ ਵਧ ਰਹੇ ਸੰਗਠਿਤ ਅਪਰਾਧਾਂ ਨੂੰ ਨੱਥ ਪਾਉਣ ਲਈ ਚੰਗਾ ਸਹਿਯੋਗ ਬਣਾਉਣ ਤੇ ਆਪਸੀ ਜਾਣਕਾਰੀ ਨੂੰ ਸਾਂਝਾ ਕਰਨ ਦਾ ਫੈਸਲਾ ਵੀ ਕੀਤਾ ਗਿਆ। 

ਇਸ ਮੌਕੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਬੋਲਦਿਆਂ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਤੇ ਔਕੜਾਂ ਨਾਲ ਨਜਿੱਠਣ ਲਈ ਅਜਿਹੀਆਂ ਮੀਟਿੰਗਾਂ ਦਾ ਆਯੋਜਨ ਬਹੁਤ ਲਾਜ਼ਮੀ ਤੇ ਜਾਇਜ਼ ਬਣ ਗਿਆ ਹੈ। ਇਸ ਮੀਟਿੰਗ ਵਿੱਚ ਬੋਲਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਉੱਤਰੀ ਖੇਤਰ ਵਿੱਚ ਅੱਤਵਾਦ ਤੇ ਹੋਰ ਅਪਰਾਧਾਂ ਦਾ ਟਾਕਰਾ ਕਰਨ ਲਈ ਅਜਿਹੇ ਸੰਯੁਕਤ ਤੇ ਸਾਂਝੇ ਯਤਨਾਂ ਨੂੰ ਅਖ਼ਤਿਆਰ ਕਰਨਾ ਸਮੇਂ ਦੀ ਮੰਗ ਹੈ। 

ਉਹਨਾਂ ਕਿਹਾ ਕਿ  ਗੈਂਗਸਟਰਾਂ ਨਾਲ ਸਬੰਧਤ ਗਤੀਵਿਧੀਆਂ, ਨਸ਼ਾ ਤਸਕਰੀ , ਮੈਂਬਰ ਸੂਬਿਆਂ ਵਿੱਚ ਦੇਸੀ ਹਥਿਆਰਾਂ ਦੇ ਵੱਧ ਰਹੇ ਰੁਝਾਨ ਅਤੇ ਅਪਰਾਧੀਆਂ ਤੇ ਨਸ਼ਾ ਤਸਕਰਾ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਜਿਹੇ ਮੁੱਦਿਆਂ ਨੂੰ ਗਹਿਰਾਈ ਨਾਲ ਵਾਚਣ ਦੀ ਲੋੜ ਹੈ ਅਤੇ ਸਾਰੇ ਮੈਂਬਰ ਸੂਬਿਆਂ ਜਿਵੇਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ ਵੱਲੋਂ ਵਿੱਢੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ।

 ਡੀ.ਜੀ.ਪੀ. ਅਰੋੜਾ ਨੇ ਸਜ਼ਾ ਭੁਗਤ ਰਹੇ ਗੈਂਗਸਟਰਾਂ ਤੇ ਤਸਕਰਾਂ ਦੀ ਗਤੀਵਿਧੀਆਂ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਨਜਿੱਠਣ ਲਈ ਅੰਤਰ-ਰਾਜੀ ਖੇਤਰੀ ਤਾਇਨਾਤੀ ਪ੍ਰਣਾਲੀ ਤਹਿਤ ਜੇਲ੍ਹਾਂ ਵਿੱਚ ਨੀਮ ਫੌਜੀ ਦਲਾਂ ਦੀ ਤਾਇਨਾਤੀ ਦੀ ਸਲਾਹ ਵੀ ਦਿੱਤੀ। ਐਨ.ਡੀ.ਆਰ.ਐਫ. ਦੇ ਰਣਦੀਪ ਸਿੰਘ ਰਾਣਾ ਦੀ ਸਲਾਹ 'ਤੇ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਆਰਮਡ ਪੁਲਿਸ ਨੂੰ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਤੇ ਰਾਹਤ ਪ੍ਰਦਾਨ ਕਰਨ ਲਈ ਐਨ.ਡੀ.ਆਰ.ਐਫ. ਤੋਂ ਸਿਖਲਾਈ ਦਿਵਾਈ  ਜਾਵੇਗੀ।

ਰਾਣਾ ਨੇ ਇਹ ਵੀ ਸਲਾਹ ਦਿੱਤੀ ਸਾਰੇ ਰਾਜਾਂ ਵਿਚ ਕੁਦਰਤੀ ਆਫਤਾਂ ਸਬੰਧੀ ਆਮ ਲੋਕਾਂ ਲਈ ਜਾਗਰੂਕਤਾ ਪ੍ਰੋਗਰਾਮ ਆਰੰਭੇ ਜਾਣ ਚਾਹੀਦੇ ਹਨ। ਡੀਜੀਪੀ ਇੰਟੈਲੀਜੈਂਸ, ਦਿਨਕਰ ਗੁਪਤਾ ਨੇ ਸਰਹੱਦੀ ਰਾਜ ਪੰਜਾਬ ਵਿਚ ਸੁਰੱਖਿਆ ਸਬੰਧੀ ਮੁੱਦਿਆਂ ਬਾਰੇ ਤੱਥ ਪੇਸ਼ ਕੀਤੇ ਅਤੇ ਦੇਸ਼ ਵਿਰੋਧੀ ਅਤੇ ਅੱਤਵਾਦੀ ਕਾਰਕੁੰਨਾ ਦੀਆਂ ਕਾਰਵਾਈਆਂ ਨੂੰ ਨੱਪਣ ਲਈ ਅੰਤਰਰਾਜੀ ਅਤੇ ਅੰਤਰਖੇਤਰੀ ਤਾਲਮੇਲ 'ਤੇ ਜੋਰ ਦਿੱਤਾ ਅਤੇ ਕੱਟੜਵਾਦ ਦੇ ਟਾਕਰੇ ਲਈ ਸਾਂਝੇ ਯਤਨਾ ਲਈ ਕਿਹਾ। ਉਹਨਾਂ ਖੇਤਰ ਵਿਚ ਸਥਾਨਕ ਪੱਧਰ 'ਤੇ ਤਿਆਰ ਕੀਤੇ ਜਾਂਦੇ ਦੇਸੀ ਹਥਿਆਰਾਂ ਦੀ ਆਮਦ ਨੂੰ ਰੋਕਣ

ਅਤੇ ਅਤਿ ਆਧੁਨਿਕ ਹਥਿਆਰਾਂ ਦੀ ਤਸਕਰੀ  ਰੋਕਣ ਲਈ ਗੁਆਂਢੀ ਸੂਬਿਆਂ ਨਾਲ ਰਾਬਤਾ ਬਨਾਉਣ ਉੱਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਨ੍ਹਾਂ ਦੁਵੱਲੀ ਜਾਣਕਾਰੀ ਸਾਂਝੀ ਕਰਨ ਲਈ ਭਾਈਵਾਲ ਸੂਬਿਆਂ ਵਿਚਾਲੇ ਸਾਝਾਂ ਤਾਲਮੇਲ ਗਰੁੱਪ ਬਣਾਕੇ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਤੇ ਬੀਐਸਐਫ ਦੇ ਚੰਗੇ ਆਪਸੀ ਤਾਲਮੇਲ ਦੀ ਸ਼ਲਾਘਾ ਕਰਦਿਆਂ ਡੀਜੀਪੀ ਕਾਨੂੰਨ ਤੇ ਵਿਵਸਥਾ , ਸ੍ਰੀ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬੀਐਸਐਫ ਦੀ ਸਲਾਹ 'ਤੇ ਸਰਹੱਦੀ ਖੇਤਰ ਵਿੱਚ ਪੰਜਾਬ ਪੁਲਿਸ ਵੱਲੋਂ ਹਥਿਆਰਾਂ ਨਾਲ ਲੈਸ 50 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।  

ਸੀ.ਆਰ.ਪੀ.ਐਫ. ਦੇ ਏਡੀਜੀ, ਸ੍ਰੀ ਵੀ.ਐਸ.ਕੇ ਕਾਮੂਦੀ ਨੇ ਇਸ਼ਾਰਾ ਦਿੱਤਾ ਕਿ ਚੰਗੇ ਆਪਸੀ ਸਹਿਯੋਗ ਤੇ ਵਧੀਆ ਤਾਲਮੇਲ ਨੂੰ ਹੋਰ ਸੁਚੱਜਾ ਬਨਾਉਣ ਲਈ ਪੰਜਾਬ,ਭਾਈਵਾਲ ਸੂਬਿਆਂ ਨੂੰ ਅਪਰਾਧੀਆਂ ਨੂੰ ਅੰਤਰ-ਰਾਜੀ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਪੇਸ਼ੀ ਲਈ ਉਹਨਾਂ ਲਈ ਵੀਡੀਓ ਕਾਨਫਰੰਸਿੰਗ ਦੀ ਵਿਵਸਥਾ ਕੀਤੀ ਜਾਵੇ।  ਇਸ ਮੌਕੇ ਜੰਮੂ-ਕਸ਼ਮੀਰ ਹੈੱਡ ਕਵਾਟਰ ਦੇ ਏਡੀਜੀਪੀ ਸ੍ਰੀ ਅਬਦੁਲ ਗਾਨੀ ਮੀਰ ਨੇ ਵੀ ਪੁਲਿਸ ਅਤੇ ਰਾਜ ਸਰਕਾਰ ਵੱਲੋਂ ਨਸ਼ਾ ਛੁਡਾਊ ਮੁਹਿੰਮ ਬਾਰੇ ਦੱਸਿਆ।

ਉਹਨਾਂ ਨੌਜਵਾਨਾਂ ਨੂੰ ਕੱਟੜਵਾਦ ਵੱਲ ਪ੍ਰੇਰਨ ਲਈ ਸੋਸ਼ਲ ਮੀਡੀਆ ਦੇ ਯੋਗਦਾਨ ਦੀ ਵੀ ਗੱਲ ਆਖੀ ਅਤੇ ਅਜਿਹੇ ਮਾੜੇ ਸੰਚਾਰ ਨੂੰ ਰੋਕਣ ਲਈ ਸੋਸ਼ਲ ਮੀਡੀਆ ਤੇ ਲੋੜੀਂਦੀ ਪੁਣ-ਛਾਣ ਲਈ ਵੀ ਕਿਹਾ। ਸ਼੍ਰੀ ਮੀਰ ਨੇ ਜੰਮੂ-ਕਸ਼ਮੀਰ ਵਿਚ ਨਸ਼ਾ ਤਸਕਰਾਂ ਨੂੰ ਜੇਲਾਂ ਵਿਚ ਬੰਦ ਕਰਨ ਲਈ ਸੂਬੇ ਵਿਚ ਲਾਗੂ ਜਨਤਕ ਸੁਰੱਖਿਆ ਕਾਨੂੰਨ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਜੰਮੂ-ਕਸ਼ਮੀਰ ਪੁਲਿਸ ਵਲੋਂ ਚਲਾਏ ਜਾ ਰਹੇ ਨਸ਼ਾ ਝਡਾਓ ਕੇਂਦਰ ਦੇ ਕੰਮ-ਕਾਜ ਬਾਰੇ ਦੱਸਦਿਆਂ ਕਿਹਾ ਕਿ ਇਸ ਕੇਂਦਰ ਵਲੋਂ ਪ੍ਰਭਾਅਸ਼ਾਲੀ ਸਿੱਟੇ ਕੱਢੇ ਗਏ ਹਨ। ਇਸ ਦੌਰਾਨ ਉਕਤ ਖੇਤਰ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਡੀਡੀਜੀ ਉੱਤਰੀ ਜ਼ੋਨ ਸ੍ਰੀ ਐਸ.ਕੇ. ਝਾਅ ਨੇ  ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੀ ਸਪਲਾਈ ਵਾਲੇ ਇਲਾਕਿਆਂ  ਦਾ ਖੁਰਾ ਨੱਪਣ ਅਤੇ  ਤਿੱਖੀ ਨਜ਼ਰ ਤੇ ਜ਼ੋਰ ਦਿੱਤਾ ਗਿਆ।

 ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਡੀਜੀਪੀ ਐਸਟੀਐਫ, ਮੁਹੰਮਦ ਮੁਸਤਫਾ, ਓ.ਪੀ ਮਿਸ਼ਰਾ, ਡੀਆਈਜੀ, ਚੰਡੀਗੜ੍ਹ, ਡਾ. ਅਜੀਤ ਕੁਮਾਰ ਸਿੰਗਲਾ, ਵਧੀਕ ਸੀ.ਪੀ.,ਦਿੱਲੀ, ਮਨਮੋਹਨ ਸਿੰਘ ਵਧੀਕ ਡਾਇਰੈਕਟਰ, ਐਸ.ਆਈ.ਬੀ, ਚੰਡੀਗੜ੍ਹ, ਪੀਕੇ ਅਗਰਵਾਲ, ਡੀਜੀਪੀ ਕ੍ਰਾਈਮ, ਹਰਿਆਣਾ, ਅਬਦੁਲ ਗਨੀ ਮੀਰ ਏਡੀਜੀਪੀ ਹੈਡਕੁਆਟਰ, ਜੰਮੂ ਤੇ ਕਸ਼ਮੀਰ, ਰਾਜੇਸ਼ ਕੁਮਾਰ, ਡੀਆਈਜੀ, ਆਈਟੀਬੀਪੀ, ਪੰਚਕੂਲਾ, ਵੀਐਸਕੇ ਕਾਮੂਡੀ, ਏਡੀਜੀ ਸੀਆਰਪੀਐਫ, ਜਯੋਤੀਰਮੇਯ ਚੱਕਰਵਰਤੀ, ਏਡੀਜੀ, ਐਸਐਸਬੀ, ਐਸਕੇ ਝਾਅ, ਡੀਡੀਜੀ ਨਾਰਥ ਜ਼ੋਨ, ਐਸੀਬੀ ਰਣਦੀਪ ਸਿੰਘ ਰਾਣਾ , ਐਨਡੀਆਰਐਫ, ਬਰਿੰਦਰ ਜੀਤ ਸਿੰਘ, ਐਸਐਸਪੀ ਐਸਟੀਐਫ, ਉੱਤਰਾਖੰਡ, ਦਿਨੇਸ਼ ਕੁਮਾਰ ਯਾਦਵ, ਆਈਜੀਪੀ ਕ੍ਰਾਈਮ, ਹਿਮਾਚਲ ਪ੍ਰਦੇਸ਼, ਤਰੁਣ ਗਬੁਜਾ, ਡੀਆਈਜੀ ਸੀਬੀਆਈ, ਚੰਡੀਗੜ੍ਹ, ਆਸ਼ੀਸ਼ ਚੌਧਰੀ , ਡੀਆਈ ਜੀ, ਐਨਆਈਏ, ਐਚਐਸ ਢਿੱਲੋਂ ਡੀਆਈਜੀ, ਬੀਐਸਐਫ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement