
ਚਲ ਰਹੇ ਕੰਮ ਦੌਰਾਨ ਵੈਲਡਿੰਗ ਰਾਡ ਦੀਆਂ ਕੁੱਝ ਚੰਗਿਆੜੀਆਂ ਮਮੰਟੀ 'ਤੇ ਰੱਖੇ ਪੁਰਾਣੇ ਬਿਸਤਰਿਆਂ 'ਤੇ ਜਾ ਪਈਆਂ
ਅੰਮ੍ਰਿਤਸਰ/ਹਸਨ ਅਬਦਾਲ (ਪਰਮਿੰਦਰ ਅਰੋੜਾ) : ਪਾਕਿਸਤਾਨ ਸਥਿਤ ਗੁਰਦਵਾਰਾ ਪੰਜਾ ਸਾਹਿਬ ਦੇ ਲੰਗਰ ਹਾਲ ਵਿਚ ਅਚਾਨਕ ਅੱਗ ਲਗ ਗਈ, ਜਿਸ ਕਾਰਨ ਲੰਗਰ ਦੀ ਮੰਮਟੀ ਤੇ ਰਖੇ ਪੁਰਾਣੇ ਬਿਸਤਰੇ ਸੜ ਕੇ ਸਵਾਹ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸੰਤੋਖ ਸਿੰਘ ਨੇ ਦਸਿਆ ਕਿ ਲੰਗਰ ਹਾਲ ਵਿਚ ਕੁੱਝ ਕੰਮ ਚਲ ਰਿਹਾ ਸੀ।
ਚਲ ਰਹੇ ਕੰਮ ਦੌਰਾਨ ਵੈਲਡਿੰਗ ਰਾਡ ਦੀਆਂ ਕੁੱਝ ਚੰਗਿਆੜੀਆਂ ਮਮੰਟੀ 'ਤੇ ਰੱਖੇ ਪੁਰਾਣੇ ਬਿਸਤਰਿਆਂ 'ਤੇ ਜਾ ਪਈਆਂ। ਜਿਸ ਕਾਰਨ ਇਹ ਬਿਸਤਰੇ ਸੜ ਕੇ ਸਵਾਹ ਹੋ ਗਏ। ਉਨ੍ਹਾਂ ਦਸਿਆ ਕਿ ਇਸ ਲੱਗੀ ਅੱਗ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਬਿਸਤਰਿਆਂ ਨੂੰ ਲੱਗੀ ਅੱਗ ਵੇਖਣ ਵਿਚ ਬੜੀ ਭਿਆਨਕ ਜਾਪਦੀ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰਤ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਦਸਿਆ ਕਿ ਗੁਰਦਵਾਰਾ ਸਾਹਿਬ ਤੇ ਲੰਗਰ ਹਾਲ ਦੀਆਂ ਇਮਾਰਤਾਂ ਬਿਲਕੁਲ ਸੁਰਖਿਅਤ ਹਨ।