ਭਾਰਤ 'ਚ ਅਨਾਜ ਦੀ ਬਰਬਾਦੀ ਵੱਡੀ ਸਮੱਸਿਆ : ਮੋਦੀ
Published : Oct 17, 2020, 12:58 am IST
Updated : Oct 17, 2020, 12:58 am IST
SHARE ARTICLE
image
image

ਭਾਰਤ 'ਚ ਅਨਾਜ ਦੀ ਬਰਬਾਦੀ ਵੱਡੀ ਸਮੱਸਿਆ : ਮੋਦੀ

ਕਿਹਾ, ਐਮ.ਐਸ.ਪੀ, ਫ਼ੂਡ ਸਕਿਉਰਿਟੀ ਦਾ ਅਹਿਮ ਹਿੱਸਾ, ਜਾਰੀ ਰਖਣ ਲਈ ਸਰਕਾਰ ਵਚਨਬੱਧ

ਨਵੀਂ ਦਿੱਲੀ, 16 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ 'ਚ ਵਿਕਸਿਤ ਕੀਤੀਆਂ ਗਈਆਂ 8 ਫਸਲਾਂ ਦੀ 17 ਜੈਵ ਸੰਸਕ੍ਰਿਤ ਕਿਸਮਾਂ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ। ਅਪਣੇ ਸੰਬੋਧਨ ਦੌਰਾਨ ਉਨ੍ਹਾਂ ਕਈ ਵਿਸ਼ਿਆਂ 'ਤੇ ਅਪਣੀ ਗੱਲ ਰੱਖੀ। ਪੀ.ਐੱਮ. ਮੋਦੀ ਨੇ ਵਰਲਡ ਫੂਡ ਡੇਅ ਮੌਕੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿਤੀਆਂ। ਉਨ੍ਹਾਂ ਨੇ ਦੁਨੀਆ ਭਰ 'ਚ ਜੋ ਲੋਕ ਕੁਪੋਸ਼ਣ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੀ ਵਧਾਈ ਦਿਤੀ।
ਅਪਣੇ ਸੰਬੋਧਨ 'ਚ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ 'ਚ ਅਨਾਜ ਦੀ ਬਰਬਾਦੀ ਹਮੇਸ਼ਾ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹੁਣ ਜਦੋਂ ਜ਼ਰੂਰੀ ਵਸਤੂ ਐਕਟ 'ਚ ਸੋਧ ਕੀਤਾ ਗਿਆ ਹੈ, ਇਸ ਨਾਲ ਸਥਿਤੀਆਂ ਬਦਲਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਤਾਕਤ ਦੇਣ ਲਈ, ਕਿਸਾਨ ਨਿਰਮਾਤਾ ਸੰਸਥਾਵਾਂ ਯਾਨੀ ਐੱਫ.ਪੀ.ਓ.ਐੱਸ. 'ਚ ਇਕ ਵੱਡਾ ਨੈਟਵਰਕ ਦੇਸ਼ 'ਚ ਤਿਆਰ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਹਿੱਸ 'ਚ ਗੱਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਕਿਸਾਨਾਂ ਨੂੰ ਲਾਗਤ ਦੀ ਡੇਢ ਗੁਣਾ ਕੀਮਤ ਐੱਮ.ਐੱਸ.ਪੀ. ਦੇ ਰੂਪ 'ਚ ਮਿਲੇ, ਇਸ ਲਈ ਕਈ ਕਦਮ ਚੁੱਕੇ ਗਏ ਹਨ। ਐੱਮ.ਐੱਸ.ਪੀ. ਅਤੇ ਸਰਕਾਰੀ ਖਰੀਦ, ਦੇਸ਼ ਦੀ ਫੂਡ ਸਕਿਓਰਿਟੀ ਦਾ ਅਹਿਮ ਹਿੱਸਾ ਹਨ। ਇਸ ਲਈ ਇਨ੍ਹਾਂ ਦਾ ਜਾਰੀ ਰਹਿਣ ਜ਼ਰੂਰੀ ਹੈ ਅਤੇ ਸਰਕਾਰ ਇਸ ਲਈ ਵਚਨਬੱਧ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement