
ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਲਾਇਆ ਦੋਸ਼
ਯੂਥ ਕਾਂਗਰਸੀ ਆਗੂਆਂ ਨੇ ਰੋਕਿਆ ਸੀ ਮੇਰਾ ਰਾਹ, ਹਮਲੇ ਦੀ ਸੀ ਸਾਜ਼ਸ਼
ਜਲੰਧਰ, 16 ਅਕਤੂਬਰ (ਲਖਵਿੰਦਰ ਸਿੰਘ ਲੱਕੀ) : ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਦੋਸ਼ ਲਾਇਆ ਹੈ ਕਿ ਯੂਥ ਕਾਂਗਰਸੀ ਆਗੂਆਂ ਨੇ ਵੀਰਵਾਰ ਨੂੰ ਜਲਾਲਾਬਾਦ 'ਚ ਉਨ੍ਹਾਂ ਨੂੰ ਪੀੜਤ ਅਨੁਸੂਚਿਤ ਵਰਗ ਦੇ ਪਰਵਾਰ ਨੂੰ ਮਿਲਣ ਤੋਂ ਰੋਕਣ ਦੀ ਸਾਜਸ਼ ਰਚੀ ਸੀ, ਉਨ੍ਹਾਂ ਨੂੰ ਰੋਕਣ ਲਈ ਯੂਥ ਕਾਂਗਰਸੀ ਆਗੂਆਂ ਨੇ ਹੀ ਪ੍ਰਦਰਸ਼ਨ ਕਰਵਾਇਆ ਸੀ ਜਿਸ 'ਚ ਪੁਲਿਸ ਵੀ ਸ਼ਾਮਲ ਸੀ। ਜਲੰਧਰ 'ਚ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਅਨੁਸੂਚਿਤ ਵਰਗ ਦੇ ਲੋਕਾਂ 'ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਲੋਕ ਇਨਸਾਫ਼ ਲਈ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ 'ਚ ਯੂਥ ਕਾਂਗਰਸੀ ਆਗੂ ਹਰਮਨ ਭਦੋਹੀ ਨੇ ਉਨ੍ਹਾਂ ਵਿਰੁਧ ਘੇਰਾਬੰਦੀ ਕੀਤੀ ਸੀ। ਪੁਲਿਸ ਵੀ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਨੂੰ ਜਬਰਨ ਜਲਾਲਾਬਾਦ 'ਚ ਪੀੜਤ ਪਰਿਵਾਰ ਦੇ ਘਰ ਜਾਣ ਤੋਂ ਰੋਕਿਆ ਗਿਆ।
image