ਸਰਕਾਰੀ ਜਾਂਚ 'ਚ ਪੀਣ ਯੋਗ ਪਾਣੀ ਦੇ 13 ਲੱਖ ਨਮੂਨਿਆਂ 
Published : Oct 17, 2021, 7:25 am IST
Updated : Oct 17, 2021, 7:25 am IST
SHARE ARTICLE
image
image

ਸਰਕਾਰੀ ਜਾਂਚ 'ਚ ਪੀਣ ਯੋਗ ਪਾਣੀ ਦੇ 13 ਲੱਖ ਨਮੂਨਿਆਂ 

ਨਵੀਂ ਦਿੱਲੀ, 16 ਅਕਤੂਬਰ : ਦੇਸ਼ ਭਰ 'ਚ  ਸਰਕਾਰੀ ਪ੍ਰੋਗਰਾਮ ਤਹਿਤ ਪੀਣ ਵਾਲੇ ਪਾਣੀ ਦੇ 13 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ 'ਚ 1,11474 ਨਮੂਨੇ ਅਸ਼ੁਧ ਮਿਲੇ ਹਨ | ਅਧਿਕਾਰਤ ਅੰਕੜਿਆਂ ਵਿਚ ਇਹ ਜਾਣਕਾਰੀ ਦਿਤੀ ਗਈ | ਇਹ ਨਮੂਨੇ ਸਰਕਾਰ ਦੇ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਪ੍ਰੋਗਰਾਮ ਤਹਿਤ ਲਏ ਗਏ ਸਨ | 
ਜਲ ਸ਼ਕਤੀ ਮੰਤਰਾਲਾ ਦੇ ਪ੍ਰੋਗਰਾਮ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪੀਣ ਵਾਲੇ ਪਾਣੀ 'ਚ ਅਸ਼ੁਧੀਆਂ ਧਰਤੀ ਦੀ ਸਤ੍ਹਾ 'ਤੇ ਕੁਦਰਤੀ ਤੌਰ 'ਤੇ ਮੌਜੂਦ ਰਸਾਇਣਕ ਅਤੇ ਮਿਨਰਲ ਵਰਗੇ ਆਰਸੇਨਿਕ, ਫਲੋਰਾਈਡ, ਆਇਰਨ ਅਤੇ ਯੂਰੀਅਮ ਆਦਿ ਦੀ ਸੀ | ਇਸ ਵਿਚ ਕਿਹਾ ਗਿਆ ਕਿ ਜਲ ਸਰੋਤਾਂ ਦੇ ਨੇੜੇ ਭਾਰੀ ਧਾਤੂ ਦੀਆਂ ਉਤਪਾਦਨ ਇਕਾਈਆਂ ਕਾਰਨ ਵੀ ਪਾਣੀ 'ਚ ਅਸ਼ੁਧੀਆਂ ਹੋ ਸਕਦੀਆਂ ਹਨ |
ਮੰਤਰਾਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਲ ਸ਼ੋਧਨ ਪਲਾਂਟਾਂ ਦੇ ਸਹੀ ਨਾਲ ਕੰਮ ਨਾ ਕਰਨ ਕਰ ਕੇ ਅਤੇ ਪਾਣੀ ਦੀ ਸਪਲਾਈ ਸਹੀ ਨਾ ਹੋਣ ਤੋਂ ਵੀ ਪਾਣੀ 'ਚ ਅਸ਼ੁਧੀਆਂ ਹੋ ਸਕਦੀਆਂ ਹਨ | ਅੰਕੜਿਆਂ ਮੁਤਾਬਕ ਲੈਬੋਰਟਰੀ ਵਿਚ 13,17,028 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 1,11,474 ਨਮੂਨਿਆਂ 'ਚ ਅਸ਼ੁਧੀਆਂ ਮਿਲੀਆਂ | ਇਕ ਅਧਿਕਾਰੀ ਨੇ ਦਸਿਆ ਕਿ ਜੇਕਰ ਪਾਣੀ ਦਾ ਨਮੂਨਾ ਗੁਣਵੱਤਾ ਜਾਂਚ 'ਚ ਖਰਾ ਨਹੀਂ ਉਤਰਦਾ ਤਾਂ ਅਧਿਕਾਰੀਆਂ ਨੂੰ  ਆਨਲਾਈਨ ਇਸ ਬਾਰੇ ਜਾਣਕਾਰੀ ਦਿਤੀ ਜਾ ਸਕਦੀ ਹੈ | 

ਮੰਤਰਾਲਾ ਦੇ ਅੰਕੜਿਆਂ ਮੁਤਾਬਕ ਹੁਣ ਤਕ 2,05,941 ਪਿੰਡਾਂ ਦੇ ਪਾਣੀ ਦੇ ਨਮੂਨਿਆਂ 2011 ਲੈਬੋਰਟਰੀ 'ਚ ਜਾਂਚੇ ਗਏ ਹਨ | ਜ਼ਿਕਰਯੋਗ ਹੈ ਕਿ ਪਾਣੀ ਦੇ ਨਮੂਨਿਆਂ ਦੀ ਜਾਂਚ ਦਾ ਪ੍ਰੋਗਰਾਮ ਜਲ ਜੀਵਨ ਮਿਸ਼ਨ ਤਹਿਤ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਟੁਟੀਆਂ ਜ਼ਰੀਏ ਘਰਾਂ ਤਕ ਸੁਰੱਖਿਅਤ ਅਤੇ ਉੱਚਿਤ ਪੀਣ ਵਾਲਾ ਪਾਣੀ ਉਪਲੱਬਧ ਕਰਾਉਣਾ ਹੈ |     (ਏਜੰਸੀ)


 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement