
'ਪੂਰੀ ਦੁਨੀਆਂ ਜਾਣਦੀ ਹੈ - AAP ਨੇ ਜੋ ਕੁੱਝ ਦਿੱਲੀ 'ਚ ਕਿਹਾ, ਉਹੀ ਕਰਕੇ ਵਿਖਾਇਆ ਹੈ'
ਚੰਡੀਗੜ੍ਹ (ਸੁਰਖ਼ਾਬ ਚੰਨ)- ਪੰਜਾਬ 'ਚ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਸਰਗਰਮ ਹਨ ਤੇ ਇਕ ਦੂਜੇ 'ਤੇ ਵਾਅਦੇ ਪੂਰੇ ਨਾ ਕਰਨ ਨੂੰ ਲੈ ਕੇ ਤੰਜ਼ ਕੱਸ ਰਹੀਆਂ ਹਨ। ਆਮ ਆਦਮੀ ਪਾਰਟੀ ਵੀ 2022 'ਚ ਸੱਤਾ 'ਚ ਆਉਣ ਲਈ ਹਰ ਦਾਅ ਪੇਚ ਲਗਾ ਰਹੀ ਹੈ ਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ 3 ਵਾਰ ਪੰਜਾਬ ਆ ਚੁੱਕੇ ਹਨ ਤੇ ਪੰਜਾਬ ਦੇ ਲੋਕਾਂ ਨਾਲ ਕਈ ਵੱਡੇ ਦਾਅਵੇ ਕਰ ਚੁੱਕੇ ਹਨ। ਇਸੇ ਸਭ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਪ੍ਰੋ ਬਲਜਿੰਦਰ ਕੌਰ ਨਾਲ ਸਪੋਕਸਮੈਨ ਨੇ ਖਾਸ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਪੌਣੇ ਪੰਜ ਸਾਲਾਂ ਤੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਕੀ ਕਰ ਲੈਣਗੇ।
Baljinder Kaur
ਪਾਰਟੀ ਚਾਹੇ ਜਿਸ ਨੂੰ ਵੀ ਅਪਣਾ ਸੀਐੱਮ ਬਣਾ ਲਵੇ ਕੈਬਨਿਟ 'ਚ ਬਦਲਾਅ ਕਰ ਲਵੇ ਪਰ ਇਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ 'ਤੇ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਕਾਟੋ ਕਲੇਸ਼ ਤੋਂ ਇੰਝ ਲੱਗ ਰਿਹਾ ਹੈ ਕਿ ਉਹ ਸਿਰਫ਼ ਅਪਣੀ ਸਿਆਸੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹਨਾਂ ਨੇ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ ਤੇ ਅਪਣੇ ਹੀ ਕਾਟੋ ਕਲੇਸ਼ ਵਿਚ ਰੁੱਝੇ ਹੋਏ ਹਨ। ਬਲਜਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਕੋਰੋਨਾ ਦਾ ਐਨਾ ਵੱਡਾ ਪ੍ਰਕੋਪ ਲੋਕਾਂ ਨੇ ਇਕੱਲਿਆਂ ਹੰਢਾਇਆ ਤੇ ਹੁਣ ਡੇਂਗੂ ਵਰਗੀ ਬਿਮਾਰੀ ਨਾਲ ਲੋਕ ਮਰ ਰਹੇ ਨੇ ਡੇਂਗੂ ਤਾਂ ਹਰ ਸਾਲ ਹੀ ਅਟੈਕ ਕਰਦਾ ਹੈ ਪਰ ਸਰਕਾਰ ਇਸ ਲਈ ਕੁੱਝ ਨਹੀਂ ਕਰ ਰਹੀ ਉਹ ਸਿਰਫ਼ ਅਪਣੇ ਹੀ ਕਲੇਸ਼ ਤੱਕ ਸੀਮਤ ਹੈ।
Baljinder Kaur
ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਇਹਨਾਂ ਕੁੱਝ ਕੁ ਦਿਨਾਂ ਵਿਚ ਉਹ ਸਾਰੇ ਮਸਲੇ ਹੱਲ ਕਰ ਦੇਵੇਗੀ ਪਰ ਕਹਿਣ ਤੇ ਕਰਨ ਵਿਚ ਬਹੁਤ ਫਰਕ ਹੁੰਦਾ ਹੈ। ਉਹਨਾਂ ਕਿਹਾ ਕਿ ਅਮ ਆਦਨਮੀ ਪਾਰਟੀ ਜੋ ਸਿਰਫ਼ ਇਹ ਕਹਿੰਦੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਤਾਂ ਵੋਟ ਪਾ ਦਿਓ ਨਹੀਂ ਤਾਂ ਨਾ ਪਾਇਓ। ਉਹਨਾਂ ਕਿਹਾ ਕਿ ਅਮ ਆਦਮੀ ਪਾਰਟੀ ਇਕ ਅਜਿਹੀ ਪਾਰਟੀ ਹੈ ਉਹ ਜੋ ਕਹਿੰਦੀ ਹੈ ਕਰ ਕੇ ਦਿਖਾਉਂਦੀ ਤੇ ਇਹ ਤਾਂ ਵਰਲਡ ਰਿਕਾਰਡ ਹੈ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੇਜਰੀਵਾਲ ਵੱਲੋਂ ਕੀਤੇ ਵਾਅਦਿਆਂ ਨੂੰ ਪੰਜਾਬ ਵਿਚ ਕਿਸ ਤਰ੍ਹਾਂ ਅਪਲਾਈ ਕਰੋਗੇ
Arvind Kejriwal
ਤਾਂ ਉਹਨਾਂ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਪੰਜਾਬ ਤੇ ਦਿੱਲੀ ਦੇ ਹਾਲਾਤ ਅਲੱਗ ਹਨ ਪਰ ਜੇ ਦਿੱਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਚਾਹੀਦੀਆਂ ਤੇ ਸਿੱਖਿਆ ਚਾਹੀਦੀ ਹੈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦੀ ਹੈ। ਪੰਜਾਬ ਵਿਚ ਤਾਂ ਸਿੱਖਿਆ ਦਾ ਸਿਸਟਮ ਬਿਲਕੁਲ ਖ਼ਤਮ ਹੈ, ਸਿਹਤ ਸੇਵਾਵਾਂ ਬਿਲਕੁਲ ਸਹੀ ਨਹੀਂ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਸਰਕਾਰ ਦੇ ਕੰਮ ਤੋਂ ਸਕੂਲ ਮਿਲੇ ਉਹਨਾਂ ਨੂੰ ਯਕੀਨ ਹੋਵੇ ਕਿ ਸਰਕਾਰ ਸਾਡੇ ਲਈ ਕੰਮ ਕਰ ਰਹੀ ਹੈ। ਉਹਨਾਂ ਨੇ ਇਹ ਸਪੱਸ਼ਟ ਤੌਰ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨਾਲ ਖੜ੍ਹੀ ਹੈ, ਖੜ੍ਹੀ ਸੀ ਤੇ ਖੜ੍ਹੀ ਰਹੂਗੀ।