
-ਹਲਕਾ ਵਿਧਾਇਕ ਕੁਲਜੀਤ ਰੰਧਾਵਾ ਦੀ ਪ੍ਰਧਾਨਗੀ 'ਚ ਸਰਬਸੰਮਤੀ ਨਾਲ ਹੋਈ ਚੋਣ
-ਵਾਰਡ ਨੰਬਰ 13 ਤੋਂ ਕੌਂਸਲਰ ਹਨ ਆਸ਼ੂ ਉਪਨੇਜਾ
-ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਚੋਣ, ਪਿਛਲੇ ਦਿਨੀਂ 'ਆਪ' 'ਚ ਹੋਏ ਸਨ ਸ਼ਾਮਲ
ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਦੀਆਂ ਚੋਣਾਂ 'ਚ 'ਆਪ' ਨੇ ਜਿੱਤ ਦਰਜ ਕੀਤੀ ਹੈ ਅਤੇ ਆਸ਼ੂ ਉਪਨੇਜਾ ਕੌਂਸਲ ਪ੍ਰਧਾਨ ਬਣੇ ਹਨ। ਦੱਸ ਦੇਈਏ ਕਿ ਆਸ਼ੂ ਉਪਨੇਜਾ ਵਾਰਡ ਨੰਬਰ 13 ਤੋਂ ਕੌਂਸਲਰ ਹਨ। ਇਹ ਚੋਣ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ ਹੈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਉਹ ਪਿਛਲੇ ਦਿਨੀਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ।