
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਜਲੰਧਰ: ਪੰਜਾਬ ਦੇ ਹਾਲਾਤ ਦਿਨੋ ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਚੋਰ, ਕਤਲ, ਬਲਾਤਕਾਰ ਆਦਿ ਵਰਗੀਆਂ ਘਟਵਾਨਾਂ ਆਮ ਹੋ ਗਈਆਂ ਹਨ। ਕਿਸੇ ਨੂੰ ਕਾਨੂੰਨ ਦਾ ਡਰ ਨਹੀਂ ਹੈ ।
ਅਜਿਹੀ ਹੀ ਸ਼ਰਮਨਾਕ ਖਬਰ ਜਲੰਧਰ ਦੇ ਰਾਮਾ ਮੰਡੀ ਤੋਂ ਸਾਹਮਣੇ ਆਈ ਹੈ। ਜਿਥੇ ਇਕ ਆਟੋ ਚਾਲਕ ਨੇ 70 ਸਾਲਾ ਬਜ਼ੁਰਗ ਔਰਤ ਨਾਲ ਜਬਰ ਜ਼ਿਨਾਹ ਕੀਤਾ ਹੈ। ਮਹਿਲਾ ਵੱਲੋਂ ਰੌਲਾ ਪਾਉਣ ''ਤੇ ਆਸੇ ਪਾਸੇ ਦੇ ਲੋਕ ਭੱਜ ਕੇ ਆਏ ਅਤੇ ਲੋਕਾਂ ਨੇ ਆਟੋ ਚਾਲਕ ਦੀ ਛਿੱਤਰ ਪਰੇਡ ਕੀਤੀ ਤੇ ਪੁਲਿਸ ਹਵਾਲੇ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਕਿਤੇ ਜਾਣ ਲਈ ਆਟੋ ਵਿਚ ਬੈਠੀ ਸੀ ਤੇ ਮੁਲਜ਼ਮ ਆਟੋ ਚਾਲਕ ਆਟੋ 'ਚ ਪੈਟਰੋਲ ਪਵਾਉਣ ਦੇ ਬਹਾਨੇ ਆਟੋ ਨੂੰ ਝਾੜੀਆਂ 'ਚ ਲੈ ਗਿਆ ਤੇ ਇਸ ਘਨਾਉਣੇ ਕੰਮ ਨੂੰ ਅੰਜਾਮ ਦਿੱਤਾ। ਔਰਤ ਵੱਲੋਂ ਰੌਲਾ ਪਉਣ 'ਤੇ ਆਸੇ ਪਾਸੇ ਦੇ ਲੋਕ ਇਕੱਠੇ ਹੋਏ ਤੇ ਮੁਲਜ਼ਮ ਆਟੋ ਚਾਲਕ ਨੂੰ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।