ਗੋਇੰਦਵਾਲ ਸਾਹਿਬ: 19 ਸਾਲਾ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ 14 ਲੋਕਾਂ 'ਤੇ ਕੇਸ ਦਰਜ, 6 ਕਾਬੂ
Published : Oct 17, 2022, 7:47 pm IST
Updated : Oct 17, 2022, 7:47 pm IST
SHARE ARTICLE
 Goindwal Sahib: On the complaint of the father of the 19-year-old deceased youth,
Goindwal Sahib: On the complaint of the father of the 19-year-old deceased youth,

ਮਹਿਕਦੀਪ ਸਿੰਘ ਤਰਨਤਾਰਨ ਵਿਖੇ ਆਈਲੈਂਟਸ ਸੈਂਟਰ ਗਿਆ ਸੀ,

 

ਚੰਡੀਗੜ੍ਹ - ਐਸ.ਐਸ.ਪੀ ਰਣਜੀਤ ਸਿੰਘ ਢਿਲੋਂ ਆਈ.ਪੀ.ਐਸ ਤਰਨਤਾਰਨ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਵਿਸ਼ਾਲਜੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਮਿਤੀ 16.10.2022 ਨੂੰ ਜਤਿੰਦਰ ਸਿੰਘ ਇੰਚਾਰਜ ਚੌਕੀ ਖਡੂਰ ਸਾਹਿਬ ਸਮੇਤ ਸਾਬੀ ਕਰਮਚਾਰੀਆ ਹਾਜਰ ਚੌਕੀ ਸੀ ਕਿ ਮੁਦੱਈ ਮੁਕੱਦਮਾ ਜਤਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪੱਤੀ ਗੁਰਮੁੱਖਾ ਦੀ ਖਡੂਰ ਸਾਹਿਬ ਨੇ ਹਾਜਰ ਆ ਕੇ ਆਪਣਾ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 4-10-2022 ਨੂੰ ਉਸ ਦਾ ਲੜਕਾ ਮਹਿਕਦੀਪ ਸਿੰਘ ਵਕਤ ਕਰੀਬ 9 ਵਜੇ ਸਵੇਰੇ ਘਰੋਂ ਆਈਲੈਟਸ ਸੈਂਟਰ ਤਰਨਤਾਰਨ ਗਿਆ ਸੀ

4 ਵਜੇ ਸ਼ਾਮ ਉਸ ਨੇ ਆਪਣੇ ਲੜਕੇ ਮਹਿਕਦੀਪ ਸਿੰਘ ਨੂੰ ਫੋਨ ਕੀਤਾ, ਜਿਸ ਨੇ ਕਿਹਾ ਕਿ ਉਹ 20/25 ਮਿੰਟ ਤੱਕ ਪਹੁੰਚ ਰਿਹਾ ਹੈ, ਲੜਕੇ ਨੇ ਬਾਅਦ ਵਿਚ ਫੋਨ ਨਹੀਂ ਚੁੱਕਿਆ ਤੇ ਫੋਨ ਕਵਰੇਜ ਤੋਂ ਬਾਹਰ ਆਉਣ ਲੱਗ ਪਿਆ, ਰਾਤ ਵਕਤ ਕਰੀਬ 8.34 ਦਾ ਸਮਾਂ ਸੀ ਜਦੋਂ ਉਸ ਦੇ ਲੜਕੇ ਮਹਿਕਦੀਪ ਸਿੰਘ ਦੇ ਫੋਨ ਤੇ ਕਿਸੇ ਨੇ ਕਾਲ ਕੀਤੀ ਕਿ ਤੁਹਾਡਾ ਲੜਕਾ ਮੋਟਰਸਾਈਕਲ ਘਰਾਟਾ ਵਾਲੀ ਸੜਕ ਤੇ ਸ਼ਟੇਸ਼ਨ ਖਡੂਰ ਸਾਹਿਬ ਵਿਖੇ ਕੱਚੇ ਰਸਤੇ 'ਤੇ ਡਿੱਗਾ ਪਿਆ ਹੈ, ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਸ ਦਾ ਬੇਹੋਸ਼ੀ ਦੀ ਹਾਲਤ ਵਿਚ ਡਿੱਗਿਆ ਪਿਆ ਸੀ।

ਮੋਟਰਸਾਈਕਲ ਅਤੇ ਮੋਬਾਇਲ ਵੀ ਉੱਥੇ ਪਿਆ ਸੀ। ਉਸ ਤੋਂ ਬਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਤਸਦੀਕ ਦੌਰਾਨ ਪਤਾ ਲੱਗਾ ਕਿ ਮਹਿਕਦੀਪ ਸਿੰਘ ਦੇ ਦੋਸਤ ਜੋਧਬੀਰ ਸਿੰਘ, ਪ੍ਰਦੀਪ ਸਿੰਘ, ਜਗਦੀਪ ਸਿੰਘ ਪੁੱਤਰ ਦਲਜੀਤ ਸਿੰਘ ਵਾਸੀਆਨ ਖਡੂਰ ਸਾਹਿਬ ਅਤੇ ਅਕਾਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਉਰਫ ਮੀਤਾ ਵਾਸੀ ਖਡੂਰ ਸਾਹਿਬ ਇੱਕਠੇ ਰਲ ਕੇ ਚਿੱਟੇ ਦਾ ਨਸ਼ਾ ਕਰਦੇ ਸਨ, ਇਹ ਨਸ਼ਾ ਉਹਨਾਂ ਦੇ ਇਲਾਕੇ ਵਿਚ ਵੇਚਣ ਵਾਲੇ ਸੰਦੀਪ ਸਿੰਘ ਉਰਫ ਸੀਪਾ ਪੁੱਤਰ ਬਲਦੇਵ ਸਿੰਘ ਵਾਸੀ ਵੜਿੰਗ ਸੂਬਾ ਸਿੰਘ ਅਤੇ ਗੁਰਬਿੰਦਰ ਸਿੰਘ ਉਰਫ ਤਿੰਦਾ ਪੁੱਤਰ ਅਰੂੜ ਸਿੰਘ ਵਾਸੀ ਪੱਖੋਕੇ ਪਾਸੋ ਅਤੇ ਆਸ ਪਾਸ ਦੇ ਹੋਰਨਾ ਪਿੰਡਾ ਦੇ ਨਸ਼ਾ ਤਸਕਰਾਂ ਪਾਸੋ ਹੈਰੋਇਨ ਲਿਆ ਕੇ ਨਸ਼ਾ ਕਰਦੇ ਹਨ

 ਜੋ ਮਿਤੀ 14-10-2022 ਨੂੰ ਉਸ ਦਾ ਲੜਕਾ ਸਵੇਰੇ 9:00 ਵਜੇ ਘਰੇ ਆਈਲਟਸ ਦੀ ਕਲਾਸ ਲਗਾਉਣ ਲਈ ਤਰਨ ਤਾਰਨ ਲਈ ਗਿਆ ਸੀ ਤੇ ਰਸਤੇ ਵਿਚ ਉਸ ਦੇ ਦੋਸਤ ਉਸ ਨੂੰ ਮਿਲ ਗਏ ਤੇ ਇਹ ਕਲਾਸ ਲਗਾਉਣ ਨਹੀਂ ਗਿਆ ਤੇ ਇੰਨਾ ਨੇ ਸੰਦੀਪ ਸਿੰਘ ਉਰਫ ਸੀਪਾ ਅਤੇ ਗੁਰਬਿੰਦਰ ਸਿੰਘ ਉੱਚ ਭਿੰਦਾ ਪਾਸੋ ਹੈਰੋਇਨ ਲੈ ਕੇ ਇਹਨਾਂ ਨੇ ਨਸ਼ਾ ਕੀਤਾ ਤੇ ਫਿਰ ਵਾਪਸ ਘਰ ਨਹੀਂ ਆਇਆ।  ਮਹਿਕਦੀਪ ਸਿੰਘ ਦੀ ਨਸ਼ੇ ਦੀ ਉਵਰਡੋਜ਼ ਨਾਲ ਮੌਤ ਹੋ ਗਈ ਸੀ। ਜਿਸ 'ਤੇ ਮੁਕਾਮੀ ਪੁਲਿਸ ਨੇ ਕੁੱਲ 14 ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 388 ਮਿਤੀ 16.10.2022 ਜੁਰਮ 30/149 ਫਿਵ ਥਾਣਾ ਗੋਇੰਦਵਾਲ ਸਾਹਿਬ ਵਿੱਚ ਰਜਿਸਟਰ ਕਤ ਅਲੀ ਤਫਤੀਸ਼ ਅਮਲ ਵਿਚ ਲਿਆਂਦੀ।

ਤਫ਼ਤੀਸ਼ ਦੌਰਾਨ ਮ੍ਰਿਤਕ ਮਹਿਕਦੀਪ ਸਿੰਘ ਦੇ ਮੋਬਾਇਲ ਨੂੰ ਟੈਕਨੀਕਲ ਤਰੀਕੇ ਨਾਲ ਵਾਚ ਕੇ ਡੂੰਘਾਈ ਨਾਲ ਖੰਗਾਲ ਕੇ ਮੁਕੱਦਮੇ ਵਿਚ 24 ਘੰਟਿਆ ਦੇ ਅੰਦਰ ਅੰਦਰ ਹੁਣ ਤੱਕ ਕੁੱਲ 06 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰ ਦੋਸ਼ੀਆ ਵਿਚ ਗੁਰਬਿੰਦਰ ਸਿੰਘ ਉਰਵ ਭਿੰਦਾ ਅਤੇ ਸੰਦੀਪ ਸਿੰਘ ਉਰਫ਼ ਸੀਪਾ ਉਹ ਵਿਅਕਤੀ ਹਨ, ਜਿੰਨਾ ਪਾਸੋ ਮ੍ਰਿਤਕ ਵੱਲੋਂ ਉਸ ਦਿਨ ਨਸ਼ਾ ਲੈਣਾ ਸਾਹਮਣੇ ਆਇਆ ਹੈ, ਜਿਸ ਦਾ ਸੇਵਨ ਕਰਕੇ ਉਸ ਦੀ ਮੌਤ ਹੋਈ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement