ਟੀ.ਵੀ. ਕਲਾਕਾਰ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ
Published : Oct 17, 2022, 6:11 am IST
Updated : Oct 17, 2022, 6:11 am IST
SHARE ARTICLE
image
image

ਟੀ.ਵੀ. ਕਲਾਕਾਰ ਵੈਸ਼ਾਲੀ ਠੱਕਰ ਨੇ ਕੀਤੀ ਖ਼ੁਦਕੁਸ਼ੀ

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਸਮੇਤ ਕਈ ਸੀਰੀਅਲਾਂ ਵਿਚ ਕੀਤਾ ਹੈ ਕੰਮ


ਮੁੰਬਈ, 16 ਅਕਤੂਬਰ: ਟੀ.ਵੀ. ਇੰਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਾਲੀ ਵੈਸ਼ਾਲੀ ਠੱਕਰ ਨੇ ਖ਼ੁਦਕੁਸ਼ੀ ਕਰ ਲਈ ਹੈ | ਅਦਾਕਾਰਾ ਨੇ 30 ਸਾਲ ਦੀ ਉਮਰ 'ਚ ਦੁਨੀਆਂ ਨੂੰ  ਅਲਵਿਦਾ ਆਖ ਦਿਤਾ | ਅਦਾਕਾਰਾ ਨੇ ਇੰਦੌਰ ਵਿਚ ਅਪਣੇ ਘਰ 'ਚ ਫਾਂਸੀ ਲਗਾ ਕੇ ਆਤਮ ਹਤਿਆ ਕਰ ਲਈ ਹੈ | ਅਦਾਕਾਰਾ ਨੇ ਖ਼ੁਦਕੁਸ਼ੀ ਨੋਟ ਵੀ ਛਡਿਆ ਹੈ |
ਮਾਮਲਾ ਤੇਜਾਜੀ ਨਗਰ ਥਾਣਾ ਖੇਤਰ ਨਾਲ ਸਬੰਧਤ ਹੈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ  ਪੋਸਟਮਾਰਟਮ ਲਈ ਹਸਪਤਾਲ ਭੇਜ ਦਿਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਦਸਣਯੋਗ ਹੈ ਕਿ ਵੈਸ਼ਾਲੀ ਠੱਕਰ ਨੇ ਬੀਤੇ ਸਾਲ ਅਪ੍ਰੈਲ 'ਚ ਡਾਕਟਰ ਅਭਿਨੰਦਨ ਸਿੰਘ ਨਾਲ ਮੰਗਣੀ ਕੀਤੀ ਸੀ | ਇਸ ਸਮਾਰੋਹ 'ਚ ਸਿਰਫ਼ ਅਦਾਕਾਰਾ ਦੇ ਪ੍ਰਵਾਰਕ ਮੈਂਬਰ ਹੀ ਸ਼ਾਮਲ ਹੋਏ ਸਨ | ਵੈਸ਼ਾਲੀ ਠੱਕਰ ਦੇ ਟੀ.ਵੀ ਸੀਰੀਅਲ ਦੀ ਗੱਲ ਕਰੀਏ ਤਾਂ ਅਦਾਕਾਰਾ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਇਲਾਵਾ 'ਸਸੁਰਾਲ ਸਿਮਰ ਕਾ' ਅਤੇ 'ਯੇ ਵਾਅਦਾ ਰਹਾ' ਵਰਗੇ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ | ਪ੍ਰਸ਼ੰਸਕਾਂ ਨੇ ਇਨ੍ਹਾਂ ਸ਼ੋਅਜ਼ 'ਚ ਉਨ੍ਹਾਂ ਦੇ ਕਿਰਦਾਰ ਨੂੰ  ਕਾਫ਼ੀ ਪਿਆਰ ਦਿਤਾ ਸੀ |                (ਏਜੰਸੀ)
   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement