
Pathankot News : ਪਰਿਵਾਰ ’ਚ ਖੁਸ਼ੀ ਦਾ ਮਾਹੌਲ
Pathankot News : ਜੇਕਰ ਮਨ ਵਿਚ ਚਾਹ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ ਅਜਿਹਾ ਹੀ ਪਠਾਨਕੋਟ ਮੁਹੱਲਾ ਸ਼ਿਵਾ ਜੀ ਨਗਰ ਦੀ ਰਹਿਣ ਵਾਲੀ ਕਨੂੰ ਪ੍ਰਿਆ ਸ਼ਰਮਾ ਨੇ ਕਰ ਵਿਖਾਇਆ ਹੈ। ਜੋਕਿ ਇਕ ਮਿਡਲ ਕਲਾਸ ਪਰਿਵਾਰ ’ਚ ਪਲੀ ਅਤੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਜੱਜ ਬਣਕੇ ਉਸ ਨੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ’ਚ ਰੋਸ਼ਨ ਕੀਤਾ ਹੈ।
ਇਸ ਸਬੰਧੀ ਜਦ ਕਨੂੰ ਪ੍ਰਿਆ ਸ਼ਰਮਾ ਜੋਕਿ ਜੱਜ ਬਣ ਵਾਪਸ ਆਪਣੇ ਘਰ ਪਰਤੀ ਹੈ ਉਸ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਵਲੋਂ ਬਹੁਤ ਮਿਹਨਤ ਕੀਤੀ ਗਈ ਹੈ। ਉਸ ਦੇ ਇਸ ਮੁਕਾਮ ਤੱਕ ਪਹੁੰਚਣ ਵਿਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਬੀ.ਏ, ਐਲ.ਐਲ.ਬੀ ਅਤੇ ਉਸਦੇ ਬਾਅਦ ਮਾਸਟਰ ਐਲ.ਐਲ.ਬੀ ਕਰਨ ਤੋਂ ਬਾਅਦ ਪੀ.ਐਚ.ਡੀ ਕੀਤੀ ਅਤੇ ਇਸੇ ਵਿਚਾਲੇ ਉਸ ਵਲੋਂ ਹਰਿਆਣਾ ਸਿਵਿਲ ਸਰਵਿਸਿਜ਼ ਜੁਡੀਸ਼ੀਅਲ ਬਰਾਂਚ ਦੀ ਪ੍ਰੀਖਿਆ ਦਿਤੀ ਗਈ ਅਤੇ ਜਿਸ ਦੇ ਬਾਅਦ ਸਤੰਬਰ ਮਹੀਨੇ ਹਰਿਆਣਾ ਹਾਈਕੋਰਟ ਵਿਖੇ ਉਸ ਦਾ ਇੰਟਵਿਉ ਲਿਆ ਗਿਆ। ਜਿਸ ਵਿਚ ਉਸ ਦਾ ਅੱਠਵਾਂ ਨੰਬਰ ਆਇਆ ਹੈ।
(For more news apart from 28-year-old daughter of Pathankot made Punjab proud, got 8th rank in civil services in Haryana News in Punjabi, stay tuned to Rozana Spokesman)