
Amritsar News : ਲੜਕੀ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਲਗਾਏ ਇਲਜ਼ਾਮ
Amritsar News : ਅੰਮ੍ਰਿਤਸਰ ਦੇ ਪਿੰਡ ਮਹਿਤਾ 'ਚ ਇਕ ਵਿਆਹੁਤਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਸਹੁਰਿਆਂ 'ਤੇ ਇਲਜ਼ਾਮ ਲਗਾਏ ਹਨ। ਲੜਕੀ ਦੇ ਪਰਿਵਾਰ ਵਾਲਿਆਂ ਨੇ ਸਹੁਰਿਆਂ ਪਰਿਵਾਰ ਵਲੋਂ ਜ਼ਹਿਰੀਲੀ ਚੀਜ਼ ਦੇ ਕੇ ਮਾਰਨ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਦੇ ਸਬੰਧ 'ਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਪੁਲਿਸ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਦਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮੌਕੇ ਮ੍ਰਿਤਕਾ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਹੁਰਿਆਂ ਵੱਲੋਂ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਦੇ ਚਲਦੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਕੇ ਉਸਨੂੰ ਮਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਅਸੀਂ ਲੜਕੀ ਦਾ ਵਿਆਹ ਕੀਤਾ ਸੀ ਉਸਦਾ ਇੱਕ ਸਾਲ ਦਾ ਬੱਚਾ ਵੀ ਹੈ ਉਹਨਾਂ ਕਿਹਾ ਕਿ ਇਸਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਤੇ ਸਾਨੂੰ ਗੁਆਂਢੀਆਂ ਨੇ ਇਤਲਾਹ ਦਿੱਤੀ ਕੀ ਤੁਹਾਡੀ ਲੜਕੀ ਹਸਪਤਾਲ ਵਿਚ ਦਾਖ਼ਲ ਹੈ ਜਦੋਂ ਅਸੀਂ ਪੁੱਜੇ ਤੇ ਉਹਦੀ ਮੌਤ ਹੋ ਚੁੱਕੀ ਸੀ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਉਹਦੇ ਸਹੁਰੇ ਪਰਿਵਾਰ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਪਿੰਡ ਮਹਿਤਾ ਦੇ ਕੋਲ ਜਲਾਲ ਪਿੰਡ ਦਾ ਮਾਮਲਾ ਹੈ ਜਿੱਥੇ ਸੁਖਮਨਪ੍ਰੀਤ ਕੌਰ ਮ੍ਰਿਤਕਾ ਦਾ ਨਾਂ ਹੈ। ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਜਿਸਦੇ ਚਲਦੇ ਉਸਦੀ ਮੌਤ ਹੋ ਗਈ ਹੈ। ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਰਹੇ ਹਾਂ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।
(For more news apart from married woman died under suspicious circumstances in Amritsar News in Punjabi, stay tuned to Rozana Spokesman)