
Gurdaspur News : ਕੁੜੀ ਵੋਟ ਪਾ ਕੇ ਕੱਲ੍ਹ ਹੀ ਗਈ ਸੀ ਆਪਣੇ ਸਹੁਰੇ, ਕਿ ਪੇਕਿਆਂ ਤੋਂ ਆ ਗਿਆ ਮਾਂ ਦੀ ਮੌਤ ਦਾ ਸੁਨੇਹਾ
Gurdaspur News : ਬਟਾਲਾ ਦੇ ਫਤਿਹਗੜ ਚੂੜੀਆਂ ਦੇ ਨਜਦੀਕ਼ੀ ਪਿੰਡ ਸਮਰਾਏ -2 ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਦਿਨ ਪਹਿਲਾਂ ਪਿੰਡ ਦੀ ਪੰਚ ਬਣੀ ਸੁਰਜੀਤ ਕੌਰ ਦੀ ਅੱਜ ਤੜਕਸਾਰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੀ ਆਪਣੇ ਪੇਕੇ ਤੋਂ ਵੋਟ ਪਾ ਕੇ ਆਪਣੇ ਸਹੁਰੇ ਗਈ ਹੀ ਸੀ, ਕਿ ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪਿੰਡ ਦੇ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਸੁਰਜੀਤ ਕੌਰ ਬਿਨਾਂ ਚੋਣ ਲੜੇ ਪੰਚ ਚੁਣੀ ਗਈ ਅਤੇ ਅੱਜ ਤੜਕਸਾਰ ਸਵੇਰੇ ਉਸ ਨੂੰ ਦਿਲ ਦਾ ਦੌਰਾ ਪੈਣ ’ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
2 ਮਹੀਨਿਆਂ’ਚ ਪਿੰਡ’ਚ ਹੋਈਆਂ 7 ਮੌਤਾਂ
ਪਿੰਡ ਵਾਸੀ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਪਿੰਡ’ਚ ਸਾੜਸਤੀ ਚਲ ਰਹੀ ਹੈ ਅਤੇ ਲੰਘੇ 2 ਮਹੀਨਿਆਂ ’ਚ ਪਿੰਡ ਸਮਰਾਏ -2 ’ਚ 7 ਮੌਤਾਂ ਹੋ ਚੁੱਕੀਆਂ ਹਨ ਅਤੇ ਸਾੜਸਤੀ ਨੂੰ ਰੋਕਣ ਲਈ ਅੱਜ ਹੀ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ।
(For more news apart from Two days ago in Batala, woman who became a panch died, the village was in mourning News in Punjabi, stay tuned to Rozana Spokesman)