
ਭਾਰਤ ਵਿਚ ਕੌਮੀ ਮਾਰਗਾਂ ਕਿਨਾਰੇ ਸ਼ਰਾਬ ਦੇ ਠੇਕਿਆਂ ਖਾਸਕਰ ਵਿਕਰੀ ਅਤੇ ਉਪਲਭਦਤਾ ਦੀ ਅਦਾਲਤੀ ਪਾਬੰਦੀ ਦੀ ਉਲੰਘਣਾ ਬਾਦਸਤੂਰ ਜਾਰੀ..........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਭਾਰਤ ਵਿਚ ਕੌਮੀ ਮਾਰਗਾਂ ਕਿਨਾਰੇ ਸ਼ਰਾਬ ਦੇ ਠੇਕਿਆਂ ਖਾਸਕਰ ਵਿਕਰੀ ਅਤੇ ਉਪਲਭਦਤਾ ਦੀ ਅਦਾਲਤੀ ਪਾਬੰਦੀ ਦੀ ਉਲੰਘਣਾ ਬਾਦਸਤੂਰ ਜਾਰੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸਦਾ ਸਖ਼ਤ ਨੋਟਿਸ ਲਿਆ ਹੈ। ਜਸਟਿਸ ਏ.ਕੇ ਮਿੱਤਲ ਵਾਲੇ ਬੈਂਚ ਨੇ ਇਸ ਮੁਦੇ ਉਤੇ ਦੋ ਕੋਰਟ ਕਮਿਸ਼ਨਰ ਨਿਯੁਕਤ ਕੀਤੇ ਗਏ ਹਨ।
ਜਿਨ੍ਹਾਂ ਨੂੰ ਭਾਰਤੀ ਕੌਮੀ ਮਾਰਗ ਅਥਾਰਟੀ ਐਕਟ ਮੁਤਾਬਕ ਕੌਮੀ ਮਾਰਗਾਂ ਕਿਨਾਰੇ ਸ਼ਰਾਬ ਦੇ ਠੇਕਿਆਂ ਦੀ ਸਥਿਤੀ ਦੀ ਜਾਂਚ ਕਰਨ ਅਤੇ ਸ਼ਰਾਬ ਖ਼ਰੀਦਣ ਵਾਲਿਆਂ ਨੂੰ ਬਿਲ ਜਾਰੀ ਕੀਤੇ ਜਾ ਰਹੇ ਜਾਂ ਨਾ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ। ਅਦਾਲਤ ਨੇ ਪੰਜਾਬ 'ਚ ਡਰਿੰਕ ਐਂਡ ਡਰਾਈਵ ਰੋਕਣ ਲਈ ਕਾਨੂੰਨ ਲਾਗੂ ਨਾ ਕੀਤੇ ਜਾ ਰਹੇ ਹੋਣ 'ਤੇ ਨਾਖ਼ੁਸ਼ੀ ਜਾਹਰ ਕੀਤੀ ਹੈ। 'ਅਰਾਈਵ ਸੇਫ਼' ਨਾਮੀਂ ਗ਼ੈਰ ਸਰਕਾਰੀ ਸੰਸਥਾ ਦੇ ਮੁਖੀ ਹਰਮਨ ਸਿੰਘ ਸਿੱਧੂ ਵਲੋਂ ਦਾਇਰ ਇਸ ਕੇਸ ਉਤੇ ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਵੇਗੀ।