
ਇਸ ਤੋਂ ਤੈਅ ਹੈ ਕਿ ਕੇਂਦਰ ਕਿਸਾਨ ਸੰਘਰਸ਼ ਪ੍ਰਤੀ ਕੋਈ ਨਰਮ ਨਹੀਂ ਹੋਈ।
ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਜਾਰੀ ਹਨ। ਇਸ ਦੇ ਤਹਿਤ ਕੇਂਦਰ ਸਰਕਾਰ ਨੇ ਸਖਤੀ ਵਰਤਦਿਆਂ ਆਖਿਆ ਕਿ ਕੇਂਦਰ ਸਰਕਾਰ ਦਾ ਪੰਜਾਬ ਵਿੱਚ ਰੇਲਾਂ ਚਲਾਉਣ ਦਾ ਅਜੇ ਕੋਈ ਇਰਾਦਾ ਨਹੀਂ। ਇਸ ਲਈ ਰੇਲਾਂ 'ਤੇ ਬ੍ਰੇਕ 21 ਨਵੰਬਰ ਤਕ ਵਧਾ ਦਿੱਤੀ ਹੈ। ਰੇਲਵੇ ਨੇ ਇਹ ਕਦਮ ਪੰਜਾਬ ਸਰਕਾਰ ਦੇ ਰੇਲਾਂ ਨੂੰ ਸੁਰੱਖਿਆ ਦੇਣ ਦੇ ਬਾਰੇ ਭਰੋਸੇ ਦੇ ਬਾਵਜੂਦ ਚੁੱਕਿਆ ਹੈ। ਇਸ ਤੋਂ ਤੈਅ ਹੈ ਕਿ ਕੇਂਦਰ ਕਿਸਾਨ ਸੰਘਰਸ਼ ਪ੍ਰਤੀ ਕੋਈ ਨਰਮ ਨਹੀਂ ਹੋਈ।
ਜਿਕਰਯੋਗ ਹੈ ਕਿ ਪੰਜਾਬ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਰੇਲਵੇ ਸਟੇਸ਼ਨਾਂ ਤੇ ਰੇਲਵੇ ਟਰੈਕਾਂ ਤੋਂ ਹਟ ਕੇ ਹੁਣ ਨੇੜਲੇ ਮੈਦਾਨਾਂ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ 24 ਸਤੰਬਰ ਤੋਂ ਪੰਜਾਬ ਵਿੱਚ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਉਹਾਰ ‘ਤੇ ਘਰ ਜਾ ਰਹੇ ਲੋਕ ਟਿਕਟ ਕੰਫਰਮ ਹੋਣ ਦੇ ਬਾਵਜੂਦ ਸਫਰ ਨਹੀਂ ਕਰ ਸਕੇ। ਦੁਸਹਿਰਾ, ਦੀਵਾਲੀ ਤੋਂ ਬਾਅਦ ਹੁਣ ਲੋਕ ਛੱਠ ਪੂਜਾ ਵਿੱਚ ਵਈ ਵੀ ਯਾਤਰਾ ਨਹੀਂ ਕਰੇ।
ਪੰਜਾਬ ਵਿੱਚ ਰੇਲਵੇ ਦਾ ਕੰਮਕਾਜ ਬੰਦ ਹੈ। ਇਹ ਰੁਕਾਵਟ ਖ਼ਤਮ ਨਾ ਹੋਣ ਕਾਰਨ ਰੇਲਵੇ ਪ੍ਰਸ਼ਾਸਨ ਨੇ 21 ਨਵੰਬਰ ਤੱਕ ਪੰਜਾਬ ਦੀਆਂ 21 ਜੋੜੀਆਂ ਰੇਲ ਗੱਡੀਆਂ ਰੱਦ ਕਰਨ ਦਾ ਐਲਾਨ ਕੀਤਾ।
ਰੱਦ ਕਰਨ ਵਾਲੀਆਂ ਰੇਲ ਗੱਡੀਆਂ
ਨਵੀਂ ਦਿੱਲੀ ਜੰਮੂ ਤਵੀ, ਹਰਿਦੁਆਰ-ਅੰਮ੍ਰਿਤਸਰ, ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ, ਨਵੀਂ ਦਿੱਲੀ-ਕਟੜਾ ਐਕਸਪ੍ਰੈਸ, ਨਵੀਂ ਦਿੱਲੀ-ਕਾਲਕਾ ਸ਼ਤਾਬਦੀ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ, ਅਜਮੇਰ-ਜੰਮੂ ਤਵੀ ਐਕਸਪ੍ਰੈਸ, ਲਖਨ -ਚੰਡੀਗੜ੍ਹ ਐਕਸਪ੍ਰੈਸ, ਬਾੜਮੇਰ-ਰਿਸ਼ੀਕੇਸ਼ ਐਕਸਪ੍ਰੈਸ, ਦਿੱਲੀ-ਬਠਿੰਡਾ ਐਕਸਪ੍ਰੈਸ, ਨਵੀਂ ਦਿੱਲੀ-ਕਟੜਾ ਐਕਸਪ੍ਰੈਸ, ਦਿੱਲੀ-ਸ਼੍ਰੀਗੰਗਾ ਨਗਰ ਐਕਸਪ੍ਰੈਸ, ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ, ਅੰਬੇਦਕਰ ਨਗਰ-ਕਟੜਾ ਐਕਸਪ੍ਰੈਸ, ਕੋਟਾ-ਉਧਮਪੁਰ ਐਕਸਪ੍ਰੈਸ, ਸਹਾਰਸਾ-ਅੰਮ੍ਰਿਤਸਰ ਐਕਸਪ੍ਰੈਸ, ਪਟਨਾ-ਚੰਡੀਗੜ੍ਹ ਐਕਸਪ੍ਰੈਸ, ਹਾਵੜਾ-ਜੰਮੂ ਤਵੀ ਐਕਸਪ੍ਰੈਸ, ਜਬਲਪੁਰ-ਕਟੜਾ ਐਕਸਪ੍ਰੈਸ।