ਮੁਕੇਰੀਆਂ ਦੇ ਹਰਸਾ ਮਾਨਸਰ ਦੀ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ ਵਿਚ ਬਣੀ ਸਬ-ਲੈਫ਼ਟੀਨੈਂਟ
Published : Nov 17, 2020, 1:04 am IST
Updated : Nov 17, 2020, 1:04 am IST
SHARE ARTICLE
image
image

ਮੁਕੇਰੀਆਂ ਦੇ ਹਰਸਾ ਮਾਨਸਰ ਦੀ ਧੀ ਨੇ ਰਚਿਆ ਇਤਿਹਾਸ, ਇੰਡੀਅਨ ਨੇਵੀ ਵਿਚ ਬਣੀ ਸਬ-ਲੈਫ਼ਟੀਨੈਂਟ

ਮੁਕੇਰੀਆਂ, 16 ਨਵੰਬਰ (ਪਪ): ਉਪਮੰਡਲ ਮੁਕੇਰੀਆਂ ਦੇ ਕਸਬਾ ਹਰਸਾ ਮਾਨਸਰ ਦੀ ਜੰਮਪਲ ਕੋਮਲ ਨੇ ਇੰਡੀਅਨ ਨੇਵੀ ਵਿਚ ਸਬ-ਲੈਫ਼ਟੀਨੈਂਟ ਬਣਨ ਦਾ ਮਾਣ ਹਾਸਲ ਕਰ ਕੇ ਜਿੱਥੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਮੁਕੇਰੀਆਂ ਹਲਕੇ ਦਾ ਨਾਂ ਵੀ ਉੱਚਾ ਕੀਤਾ ਹੈ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਬੀਟੈਕ ਦੀ ਡਿਗਰੀ ਹਾਸਲ ਕਰਨ ਵਾਲੀ ਕੋਮਲ ਨੇ ਭਾਰਤੀ ਜਲ ਸੈਨਾ ਵਿਚ ਤਕਨੀਕੀ ਐਂਟਰੀ ਅਧੀਨ ਰਜਿਸਟ੍ਰੇਸ਼ਨ ਕਰਵਾਈ ਸੀ। ਇਸ ਮਗਰੋਂ ਲਿਖਤੀ, ਸਰੀਰਕ ਪ੍ਰੀਖਿਆ ਤੇ ਹੋਰ ਚੋਣ ਪੜਾਵਾਂ ਵਿਚੋਂ ਗੁਜ਼ਰਨ ਉਪਰੰਤ ਛੇ ਮਹੀਨੇ ਦੀ ਟ੍ਰੇਨਿੰਗ ਕੇਰਲ ਦੇ ਕਨੂਰ ਜ਼ਿਲ੍ਹੇ ਵਿਚ ਸਥਿਤ ਏਜੀਮਾਲਾ ਨਵਲ ਅਕਾਦਮੀ ਤੋਂ ਹਾਸਲ ਕੀਤੀ ਤੇ ਉਸ ਨੂੰ ਐਨਏਆਈ ਵਜੋਂ ਸਬ-ਲੈਫ਼ਟੀਨੈਂਟ ਦੇ ਅਹੁਦੇ ਲਈ ਚੁਣਿਆ ਗਿਆ। ਕੋਮਲ ਦੀ ਪਹਿਲੀ ਪੋਸਟਿੰਗ ਮੁਬੰਈ ਵਿਖੇ ਕੀਤੀ ਗਈ ਹੈ।
  ਖ਼ੁਸ਼ੀ ਵਿਚ ਖੀਵੇ ਹੋਏ ਪਿਤਾ ਠਾਕੁਰ ਅਵਤਾਰ ਸਿੰਘ ਅਤੇ ਮਾਤਾ ਪਰਵੀਨ ਕੁਮਾਰੀ ਨੇ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹੋਏ ਕੋਮਲ ਦੀ ਮਿਹਨਤ ਅਤੇ ਲਗਨ ਨੂੰ ਹੀ ਉਸ ਦੀ ਸਫ਼ਲਤਾ ਦਾ ਰਾਜ ਦਸਿਆ। ਕੋਮਲ ਦੇ ਪਿਤਾ ਠਾਕੁਰ ਅਵਤਾਰ ਸਿੰਘ ਬੀਐਸਐਫ਼ ਵਿਚੋਂ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਜਦਕਿ ਮਾਤਾ ਗ੍ਰਹਿਣੀ ਹੈ। ਮਾਤਾ-ਪਿਤਾ ਦੇ ਦਸਣ ਮੁਤਾਬਕ ਉਨ੍ਹਾਂ ਬੱਚਿਆਂ ਦੀ ਸਿਖਿਆ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਤੇ ਹਮੇਸ਼ਾ ਚੰਗੀ ਸਿਖਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਲੜਕਾ-ਲੜਕੀ ਦੇ ਫ਼ਰਕ ਨੂੰ ਨਕਾਰਦੇ ਹੋਏ ਉਨ੍ਹਾਂ ਬੇਟੀ ਨੂੰ ਵੀ ਬਰਾਬਰ ਦੇ ਮੌਕਿਆਂ ਲਈ ਉਤਸ਼ਾਹਤ ਕੀਤਾ। ਉਨ੍ਹਾਂ ਦਸਿਆ ਕਿ ਕੋਮਲ ਦਾ ਭਰਾ ਵਿਸ਼ਾਲ ਸਿੰਘ ਵੀ ਸਬ-ਲੈਫਟੀਨੈਂਟ ਵਜੋਂ ਚੁਣਿਆ ਜਾ ਚੁੱਕਾ ਹੈ ਤੇ ਅੱਜ ਕਲ ਨਵਲ ਅਕਾਦਮੀ ਵਿਖੇ ਟ੍ਰੇਨਿੰਗ ਹਾਸਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਪਣੇ ਬੱਚਿਆਂ ਉਤੇ ਮਾਣ ਹੈ, ਜਿਨ੍ਹਾਂ ਨੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।

ਫ਼ੋਟੋ : ਮੁਕੇਰੀਆਂ--ਨੇਵੀ

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement