ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਦੇ ਪਿਤਾ ਲਾਲਾ ਨੌਹਰ ਚੰਦ ਗੁਪਤਾ
ਦੇ ਦਿਹਾਂਤ 'ਤੇ ਮੁੱਖ ਮੰਤਰੀ ਸਮੇਤ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਬਰਨਾਲਾ ਵਾਸੀਆਂ 'ਚ ਸੋਗ ਦੀ ਲਹਿਰ, ਲੋਕਾਂ ਨੇ ਕਿਹਾ ਕਿ ਗੁਪਤਾ ਪ੍ਰਵਾਰ ਨੇ ਬਰਨਾਲਾ ਨੂੰ ਦਿਤੀ ਨਵੀ ਦਿੱਖ
ਬਰਨਾਲਾ, 16 ਨਵੰਬਰ (ਗਰੇਵਾਲ) : ਅੰਤਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਉਦਯੋਗਿਕ ਸੰਸਥਾ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਤੇ ਪੰਜਾਬ ਯੋਜਨਾ ਬੋਰਡ ਦੇ ਉਪ ਚੇਅਰਮੈਨ ਰਾਜਿੰਦਰ ਗੁਪਤਾ ਅਤੇ ਆਈ.ਓ.ਐਲ ਕੰਪਨੀ ਦੇ ਐਮ.ਡੀ ਵਰਿੰਦਰ ਗੁਪਤਾ ਦੇ ਪਿਤਾ ਸ੍ਰੀ ਨੌਹਰ ਚੰਦ ਗੁਪਤਾ ਦਾ ਦਿਹਾਂਤ 90 ਸਾਲ ਦੀ ਉਮਰ ਵਿਚ ਹੋਇਆ ਉਨ੍ਹਾਂ ਦਾ ਅੰਤਿਮ ਸੰਸਕਾਰ ਸਿਵਲ ਲਾਈਨ ਸਮਸ਼ਾਨਘਾਟ ਲੁਧਿਆਣਾ ਵਿਖੇ ਕੀਤਾ ਗਿਆ। ਜਿਥੇ ਪੰਜਾਬ ਭਰ ਵਿਚੋਂ ਸਿਆਸੀ ਤੇ ਸਮਾਜਕ ਆਗੂ ਪਹੁੰਚੇ।
ਸ੍ਰੀ ਨੌਹਰ ਚੰਦ ਗੁਪਤਾ ਮੂਲ ਰੂਪ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੈਲੇ ਬਾਂਦਰ ਦੇ ਨਿਵਾਸੀ ਸਨ, ਜਿਹੜੇ ਪਿੰਡ ਨੂੰ ਅੱਜ ਕੱਲ੍ਹ ਨਸੀਬਪੁਰਾ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਇਹ ਪਿੰਡ ਨਾਲ ਗਹਿਰਾ ਸਬੰਧ ਰਿਹਾ ਹੈ। ਅੱਜ ਤੋਂ 65 ਸਾਲ ਪਹਿਲਾਂ ਉਹ ਇਸ ਪਿੰਡ ਨੂੰ ਆਪਣੇ ਭਾਈਆਂ ਸਮੇਤ ਛੱਡ ਆਏ ਸੀ। ਉਨ੍ਹਾਂ ਅਪਣੇ ਪਿੰਡ ਵਿਚ ਵੀ ਜੈ ਬਾਬਾ ਗੰਗਾ ਰਾਮ ਜੀ ਦੇ ਨਾਮ 'ਤੇ ਸਮਾਧ ਸਥਾਪਤ ਕੀਤੀ ਅਤੇ ਹਨੂੰਮਾਨ ਜੀ ਦਾ ਮੰਦਰ ਵੀ ਬਣਵਾਇਆ ਹੈ। ਸਾਲ ਵਿਚ ਕਈ ਵਾਰ ਆਪਣੇ ਪਿੰਡ ਜਾਂਦੇ ਰਹੇ ਹਨ। ਜਿੱਥੇ ਉਨ੍ਹਾਂ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ। ਉਥੇ ਹੀ ਜ਼ਿਲ੍ਹਾ ਬਰਨਾਲਾ ਵਿਚ ਇਨ੍ਹਾਂ ਉਦਯੋਗ ਸਥਾਪਤ ਹੋਣ ਕਰਕੇ ਜ਼ਿਲ੍ਹਾ ਬਰਨਾਲਾ ਨੂੰ ਵੀ ਧਾਰਮਿਕ ਅਤੇ ਸਮਾਜਿਕ ਪੱਧਰ 'ਤੇ ਬਹੁਤ ਦੇਣ ਦਿੱਤੀ ਗਈ ਹੈ। ਲਾਲਾ ਜੀ ਦੇ ਦਿਹਾਂਤ 'ਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ, ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕੇਟ੍ਰਿਕ) ਦੇ ਪ੍ਰਧਾਨ ਸ੍ਰ. ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਸੂਬਾ ਮੀਤ ਪ੍ਰਧਾਨ ਕਾਂਗਰਸ ਦੇ ਸ੍ਰ. ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ, ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਸਾਬਕਾ ਡੀ.ਜੀ.ਪੀ ਸੁਰੇਸ਼ ਕੁਮਾਰ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਐਸ.ਐਸ.ਪੀ ਬਰਨਾਲਾ ਸੰਦੀਪ ਗੋਇਲ, ਐਸ.ਪੀ ਬਰਨਾਲਾ ਸੁਖਦੇਵ ਸਿੰਘ ਵਿਰਕ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਬੀਹਲਾ, ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸ਼੍ਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਐਮ.ਸੀ ਕੁਲਦੀਪ ਧਰਮਾ, ਇੰਜ: ਗੁਰਜਿੰਦਰ ਸਿੰਘ ਸਿੱਧੂ, ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ, ਅਨਿੱਲ ਗੁਪਤਾ, ਪਵਨ ਸਿੰਗਲਾ, ਆਈ.ਓ.ਐਲ ਅਧਿਕਾਰੀ ਬਸੰਤ ਸਿੰਘ ਸਮੇਤ ਵੱਡੀ ਗਿਣਤੀ ਰਾਜਨੀਤਕ, ਸਮਾਜਿਕ, ਵਪਾਰਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਸ੍ਰੀ ਰਾਜਿੰਦਰ ਗੁਪਤਾ ਅ ਤੇ ਸ੍ਰੀ ਵਰਿੰਦਰ ਗੁਪਤਾ ਨਾਲ ਦੁੱਖ ਸਾਂਝਾ ਕੀਤਾ ਗਿਆ।