
ਲੋਕ ਇਨਸਾਫ਼ ਪਾਰਟੀ ਵਲੋਂ ਹਰੀਕੇ ਪੱਤਣ ਤੋਂ ਪਾਣੀਆਂ ਦਾ ਮੁਲ ਵਸੂਲਣ ਦੀ ਯਾਤਰਾ ਸ਼ੁਰੂ
21 ਲੱਖ ਲੋਕਾਂ ਦੇ ਦਸਤਖਤਾਂ ਵਾਲੀ ਲਿਖਤ ਵਿਧਾਨ ਸਭਾ ਦੇ ਸਪੀਕਰ ਨੂੰ ਸੌਪੀ ਜਾਵੇਗੀ: ਬੈਸ
ਹਰੀਕੇ ਪੱਤਣ, 16 ਨਵੰਬਰ (ਬਲਦੇਵ ਸਿੰਘ ਸੰਧ/ਗਗਨਦੀਪ ਸਿੰਘ): ਹਰੀਕੇ ਹੈਡ ਵਰਕਸ ਤੋਂ ਚੰਡੀਗੜ੍ਹ ਲਈ ਪੰਜਾਬ ਦੇ ਪਾਣੀਆਂ ਦਾ ਮੁਲ ਵਸੂਲਣ ਦੀ ਯਾਤਰਾਂ ਦਾ ਅਗ਼ਾਜ਼ ਕੀਤਾ ਗਿਆ। ਪੰਜਾਬ ਤੋਂ ਨਹਿਰਾਂ ਰਾਹੀਂ ਰਾਜਸਥਾਨ ਤੇ ਦੂਸਰਿਆਂ ਸੂਬਿਆਂ ਨੂੰ ਜਾਂਦੇ ਮੁਫ਼ਤ ਪਾਣੀਆਂ ਦਾ ਮੁਲ ਵਸੂਲਣ ਤੇ ਸੁੱਤੀ ਸਰਕਾਰ ਨੂੰ ਜਗਾਉਣ ਦੇ ਮੰਤਵ ਨਾਲ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਪਾਣੀਆਂ ਦੇ ਮੁਲ ਦੀ ਸਹਿਮਤੀ ਲਈ ਆਮ ਜਨਤਾ ਦੇ ਦਸਤਖ਼ਤਾਂ ਦੀ ਇਕ ਮੁਹਿੰਮ ਸ਼ੁਰੂ ਕੀਤੀ ਗਈ। ਕਰੀਬ 21 ਲੱਖ ਲੋਕਾਂ ਵਲੋਂ ਅਪਣੇ ਦਸਤਖ਼ਤ ਕਰ ਕੇ ਸਹਿਮਤੀ ਜਤਾਈ ਗਈ। ਹਰੀਕੇ ਪੱਤਣ ਵਿਖੇ ਸਿਮਰਜੀਤimage