
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਮੋਗਾ: ਪੰਜਾਬ 'ਚ ਲੁੱਟ ਖੋਹ ਨਾਲ ਜੁੜੀਆਂ ਖ਼ਬਰਾਂ ਰੋਜ਼ਾਨਾ ਵੇਖਣ ਨੂੰ ਮਿਲਦੀਆਂ ਹਨ। ਅੱਜ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ। ਮੋਗਾ 'ਚ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੌਕ 'ਤੇ ਸ਼ਰਾਬ ਦਾ ਠੇਕਾ ਲੁੱਟ ਲਿਆ। ਦੱਸ ਦੇਈਏ ਕਿ ਇਹ ਠੇਕਾ ਐਸਐਸਪੀ ਦਫਤਰ ਤੋਂ ਸਿਰਫ 10 ਮੀਟਰ ਦੀ ਦੂਰੀ 'ਤੇ ਸਥਿਤ ਹੈ। ਲੁੱਟ ਤੋਂ ਬਾਅਦ ਪੁਲਿਸ ਤੇ ਫੋਰੈਂਸਿਕ ਟੀਮ ਵੀ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।
ਠੇਕੇ ਦੇ ਕਰਮਚਾਰੀਆਂ ਨੇ ਦੱਸਿਆ ਕਿ ਰਾਤ ਕਰੀਬ 3 ਵਜੇ 3 ਨਕਾਬਪੋਸ਼ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਆਏ ਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ। ਉਹ ਠੇਕੇ ਤੋਂ 11 ਬੋਤਲਾਂ ਬਲੈਕ ਡਾਗ, 7 ਬੋਤਲ 100 ਪਾਇਪਰ, 5 ਪੇਟੀਆਂ ਬਲੇਂਡਰ, ਵੈਟ 69 ਦੀਆਂ 7 ਬੋਤਲਾਂ, 7 ਸਿਗਨੇਚਰ ਦੀਆਂ ਬੋਤਲਾਂ, 3 ਮਕਡੋਵੇਲ ਦੀਆਂ ਪੇਟੀਆਂ ਤੇ ਲਗਪਗ 20 ਹਜ਼ਾਰ ਕੇਸ਼ ਲੈ ਕੇ ਫਰਾਰ ਹੋ ਗਏ।
ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਉਨ੍ਹਾਂ ਕੋਲ ਪਿਸਤੌਲ ਤੇ ਇੱਕ ਲੋਹੇ ਦੀ ਰਾਡ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨਜ਼ਦੀਕੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।