ਕੈਪਟਨ 21 ਨਵੰਬਰ ਨੂੰ 107 ਹੈਲਥ ਤੇ ਵੈੱਲਨਸ ਕੇਂਦਰਾਂ ਦਾ ਆਨਲਾਈਨ ਕਰਨਗੇ ਉਦਘਾਟਨ
Published : Nov 17, 2020, 5:08 pm IST
Updated : Nov 17, 2020, 5:08 pm IST
SHARE ARTICLE
PunjabCM,
PunjabCM,

ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਵਿਧਾਇਕ ਅਤੇ ਮੰਤਰੀ ਮੌਜੂਦ ਰਹਿਣਗੇ।

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਨਵੰਬਰ ਨੂੰ ਸਰਕਾਰੀ ਸਿਹਤ ਸੇਵਾਵਾਂ ਅਤੇ ਸੁਚਾਰੂ ਲੀਹਾਂ 'ਤੇ ਲਿਆਉਣ ਲਈ ਸੂਬੇ ਦੇ ਪੇਂਡੂ ਖੇਤਰਾਂ 'ਚ ਨਵ-ਸਥਾਪਿਤ 107 ਹੈਲਥ ਤੇ ਵੈੱਲਨਸ ਕੇਂਦਰਾਂ ਦਾ ਆਨਲਾਈਨ ਉਦਘਾਟਨ ਕਰਨਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਮੁੱਖ ਮੰਤਰੀ ਪੰਜਾਬ ਦੇ ਇਸ ਲੋਕ ਪੱਖੀ ਆਨਲਾਈਨ ਸਮਾਗਮ ਮੌਕੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਵਿਧਾਇਕ ਅਤੇ ਮੰਤਰੀ ਮੌਜੂਦ ਰਹਿਣਗੇ। 

Captain Amarinder Singh

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋਗਰਾਮ ਦੇ ਕੋਆਰਡੀਨੇਟਰ ਲਗਾਏ ਗਏ ਹਨ, ਜਦੋਂਕਿ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ ਸਮੁੱਚੇ ਵਿਧਾਇਕਾਂ ਤੇ ਮੰਤਰੀਆਂ ਨਾਲ ਇਸ ਸਮਾਗਮ ਦੀ ਸਫਲਤਾ ਲਈ ਤਾਲਮੇਲ ਬਿਠਾਉਣਗੇ। 

ਇਹ ਅਧਿਕਾਰੀ ਹੋਣਗੇ ਸ਼ਾਮਿਲ
ਹਦਾਇਤਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਨਲਾਈਨ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਸਮੇਂ ਸੂਬੇ ਭਰ ਦੇ ਸਮੂਹ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਮੈਡੀਕਲ ਕਾਲਜਾਂ, ਜ਼ਿਲ੍ਹਾ ਸਿਵਲ ਹਸਪਤਾਲਾਂ, ਉਪ-ਮੰਡਲ ਸਿਵਲ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ, ਕਮਿਊਨਿਟੀ ਹੈਲਥ ਸੈਂਟਰਾਂ 'ਚ ਆਪਣੇ-ਆਪਣੇ ਖੇਤਰਾਂ 'ਚ ਸਿਹਤ ਅਧਿਕਾਰੀ ਤੇ ਮੁਲਾਜ਼ਮ ਬਕਾਇਦਾ ਹਾਜ਼ਰ ਰਹਿਣਗੇ। 

ਮੁੱਖ ਮੰਤਰੀ ਪੰਜਾਬ ਦੇ ਵੀਡੀਓ ਕਾਨਫ਼ਰੰਸ ਦੀ ਸਮਾਪਤੀ ਉਪਰੰਤ ਹਲਕਾ ਵਿਧਾਇਕ ਅਤੇ ਮੰਤਰੀ ਨਵ-ਸਥਾਪਿਤ ਹੈਲਥ ਤੇ ਵੈੱਲਨਸ ਕੇਂਦਰਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕਰਨਗੇ।  ਹਲਕਾ ਅਜਨਾਲਾ ਤਹਿਤ ਪੈਂਦੇ ਬਲਾਕ ਪ੍ਰਾਇਮਰੀ ਹੈਲਥ ਕੇਂਦਰ ਦੇ ਐਸ. ਐਮ. ਓ. ਡਾ.ਸੰਤੋਸ਼ ਕੁਮਾਰੀ ਨੇ ਦੱਸਿਆ " ਸਿਹਤ ਬਲਾਕ ਤਹਿਤ ਪੈਂਦੇ 24 ਹੈਲਥ ਤੇ ਵੈੱਲਨਸ ਕੇਂਦਰ ਬਕਾਇਦਾ ਕਾਰਜਸ਼ੀਲ ਹਨ ਅਤੇ ਇਹਨਾਂ ਕੇਂਦਰਾਂ ਦੀ ਮਰੀਜ਼ਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਹੈ ਅਤੇ ਵਿਭਾਗੀ ਆਦੇਸ਼ ਮਿਲਣ ਤੇ ਅਗਲੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement