
ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਜੰਮੂ-ਕਸ਼ਮੀਰ 'ਚ ਧਾਰਾ 370 ਲਗਾਉਣਾ ਚਾਹੁੰਦੈ: ਰਵੀ ਸ਼ੰਕਰ ਪ੍ਰਸਾਦ
ਨਵੀਂ ਦਿੱਲੀ, 16 ਨਵੰਬਰ: ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ 'ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪੀਪਲਜ਼ ਅਲਾਇੰਸ ਫ਼ਾਰ ਗੁਪਕਰ ਡੈਕਲਰੇਸ਼ਨ ਮੁੜ ਜੰਮੂ-ਕਸ਼ਮੀਰ 'ਚ ਧਾਰਾ 370 ਲਗਾਉਣਾ ਚਾਹੁੰਦਾ ਹੈ। ਉਹ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਇਕ ਖ਼ਾਸ ਕਾਨੂੰਨ ਨੂੰ ਜੰਮੂ-ਕਸ਼ਮੀਰ 'ਚ ਨਹੀਂ ਚਾਹੁੰਦੇ ਹਨ ਜਿਸ ਨਾਲ ਕਿ ਉਹ ਭ੍ਰਿਸ਼ਟਾਚਾਰ ਨੂੰ ਜਾਰੀ ਰੱਖ ਸਕਣਗੇ। (ਏਜੰਸੀ)