
ਕੁੜੀ ਵਾਲਿਆਂ ਨੇ ਮੁੰਡੇ ਦੀ ਮਾਂ ਨੂੰ ਅੱਧ ਨੰਗੀ ਕਰ ਕੇ ਕੁਟਿਆ
ਦਰਭੰਗਾ, 16 ਨਵੰਬਰ: ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਘਨਸ਼ਿਆਮਪੁਰ ਦੇ ਆਧਾਰਪੁਰ ਪਿੰਡ 'ਚ ਦੀਵਾਲੀ ਦੇ ਦਿਨ ਅਣਮਨੁੱਖੀ ਘਟਨਾ ਵਾਪਰੀ। ਇਥੇ ਇਕ ਮਾਂ ਨੂੰ ਅੱਧ ਨੰਗੀ ਕਰ ਕੇ ਕੁਟਿਆ ਗਿਆ। ਇਸ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਉਸ ਪੀੜਤ ਔਰਤ ਦੇ ਪੁੱਤਰ ਨੇ ਪ੍ਰੇਮ ਵਿਆਹ ਕਰਵਾਉਣ ਮਗਰੋਂ ਤਸਵੀਰ ਵਾਇਰਲ ਕਰ ਦਿਤੀ। ਖ਼ਬਰਾਂ ਮੁਤਾਬਕ ਇਸ ਗੱਲ ਤੋਂ ਨਾਰਾਜ਼ ਕੁੜੀ ਦੇ ਪਰਵਾਰ ਵਾਲਿਆਂ ਨੇ ਮੁੰਡੇ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਮਾਂ ਨੂੰ ਅੱਧ ਨੰਗੀ ਕਰ ਕੇ ਉਸ ਦੇ ਵਾਲ ਕੱਟ ਦਿਤੇ ਅਤੇ ਕੁੱਟਮਾਰ ਕੀਤੀ। ਕਿਸੇ ਦੂਜੀ ਜਾਤ ਦੇ ਵਿਅਕਤੀ ਦੇ ਹੱਥੋਂ ਮਾਂਗ 'ਚ ਸਿੰਦੂਰ ਭਰਵਾਇਆ। ਪੀੜਤ ਔਰਤ ਦਾ ਪਤੀ ਇਸ ਘਟਨਾ ਤੋਂ ਇੰਨਾ ਡਰ ਗਿਆ ਕਿ ਉਹ ਘਰੋਂ ਭਜ ਗਿਆ। ਬਚਾਅ ਕਰਨ ਆਏ ਪੀੜਤ ਦੀ ਸੱਸ, ਦਰਾਣੀ ਅਤੇ ਦੋ ਹੋਰ ਮੁੰਡਿਆਂ ਨਾਲ ਵੀ ਕੁੱਟਮਾਰ ਕੀਤੀ ਗਈ। ਕੁੜੀ ਦੇ ਪਰਵਾਰ ਵਾਲਿਆਂ ਨੇ ਮੁੰਡੇ ਦੇ ਘਰ ਅੰਦਰ ਕਾਫੀ ਭੰਨਤੋੜ ਕੀਤੀ। ਔਰਤ ਨਾਲ ਹੋਈ ਇਸ ਘਟਨਾ ਤੋਂ ਪਿੰਡ ਵਿਚ ਤਣਾਅ ਦਾ