ਰੇਤਗੜ੍ਹ ਪਿੰਡ ਦਾ ਨੌਜਵਾਨ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਲੈ ਕੇ ਗਿਆ
Published : Nov 17, 2020, 1:08 am IST
Updated : Nov 17, 2020, 1:08 am IST
SHARE ARTICLE
image
image

ਰੇਤਗੜ੍ਹ ਪਿੰਡ ਦਾ ਨੌਜਵਾਨ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਲੈ ਕੇ ਗਿਆ

  to 
 

ਭਵਾਨੀਗੜ੍ਹ, 16 ਨਵੰਬਰ (ਗੁਰਪ੍ਰੀਤ ਸਿੰਘ ਸਕਰੌਦੀ): ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਨੇੜਲੇ ਪਿੰਡ ਰੇਤਗੜ੍ਹ ਦਾ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਲਹਿਰਾ ਕੇ ਅਪਣੀ ਬਰਾਤ ਲੈ ਕੇ ਗਿਆ। ਦਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਸਮੁੱਚੇ ਪੰਜਾਬ ਵਾਂਗ ਭਵਾਨੀਗੜ੍ਹ ਇਲਾਕੇ ਵਿਚ ਵੀ ਲੰਬੇ ਸਮੇਂ ਤੋਂ ਟੌਲ ਪਲਾਜ਼ਿਆਂ ਅਤੇ ਪਟਰੌਲ ਪੰਪ ਬਾਲਦ ਕਲਾਂ ਵਿਖੇ ਧਰਨੇ ਜਾਰੀ ਰੱਖੇ ਗਏ ਹਨ। ਇਨ੍ਹਾਂ ਧਰਨਿਆਂ ਵਿਚ ਹੀ ਕਿਸਾਨਾਂ ਨੇ ਦੀਵਾਲੀ, ਦੁਸਹਿਰਾ, ਭਾਈ-ਦੂਜ ਸਾਰੇ ਤਿਉਹਾਰ ਮਨਾਏ।
ਹੁਣ ਇਸ ਦਾ ਅਸਰ ਵਿਆਹਾਂ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਭਵਾਨੀਗੜ੍ਹ ਇਲਾਕੇ ਵਿਚ ਪਹਿਲਾਂ ਪਿੰਡ ਘਰਾਚੋਂ ਵਿਖੇ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਚੜੀ ਸੀ ਅਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਰੇਤਗੜ ਦੇ ਪ੍ਰਧਾਨ ਹਰਨੇਕ ਸਿੰਘ ਦੇ ਲੜਕੇ ਦਾ ਵਿਆਹ ਸੀ। ਵਿਆਹ ਮੌਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਵਿਆਹ ਨਹੀਂ ਇਥੇ ਕੋਈ ਕਿਸਾਨ ਪ੍ਰਦਰਸ਼ਨ ਹੋ ਰਿਹਾ ਹੈ। ਵਿਆਹ ਵਾਲੇ ਘਰ ਲਾੜੇ ਦੇ ਪਿਤਾ, ਮਾਂ, ਭੈਣ ਅਤੇ ਬਰਾਤੀਆਂ ਨੇ ਹੱਥਾਂ 'ਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਢੋਲ-ਢਮੱਕਾ ਵੀ ਖ਼ੂਬ ਵੱਜ ਰਿਹਾ ਸੀ।
ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥਾਂ 'ਚ ਯੂਨੀਅਨ ਦੇ ਝੰਡੇ ਫੜ ਕੇ ਸਾਰੇ ਹੀ ਬਰਾਤ ਚੜੇ। ਬਰਾਤ ਰਵਾਨਾ ਹੋਣ ਮੌਕੇ 'ਕਿਸਾਨ ਏਕਤਾ ਜ਼ਿੰਦਾਬਾਦ' ਅਤੇ 'ਮੋਦੀ ਸਰਕਾਰ ਮੁਰਦਾਬਾਦ' ਦੇ ਨਾਹਰੇ ਲੱਗੇ। ਇਸ ਮੌਕੇ ਵਿਆਹ 'ਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਇਹ ਸੱਭ ਅਨੌਖਾ ਲੱਗ ਰਿਹਾ ਹੋਵੇ ਪਰ ਉਹ ਅਪਣੀ ਖ਼ੁਸ਼ੀ ਦੇ ਪਲਾਂ ਮੌਕੇ ਵੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ 'ਚ ਸ਼ਾਮਲ ਹੋ ਰਹੇ ਹਨ। ਲਾੜੇ ਨੇ ਕਿਹਾ ਕਿ ਉਸ ਦੀਆਂ ਖ਼ੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਤ ਹਨ।

ਫੋਟੋ=16-੩੨
ਭਵਾਨੀਗੜ੍ਹ ਦੇ ਪਿੰਡ ਰੇਤਗੜ ਵਿਖੇ ਨੌਜਵਾਨ ਕਿਸਾਨ ਯੂਨੀਅਨ ਦੇ ਝੰਡੇ ਲਹਿਰਾ ਕੇ ਬਰਾਤ ਚੜਦਾ ਹੋਇਆ।


ਬਰਾਤੀਆਂ ਨੇ ਮੋਦੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement