
ਸੜਕ ਹਾਦਸੇ ਵਿਚ ਗਰਭਵਤੀ ਪਤਨੀ, ਮਾਂ ਸਮੇਤ 3 ਲੋਕ ਗੰਭੀਰ ਜ਼ਖ਼ਮੀ
ਅਬੋਹਰ, 16 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ): ਅਬੋਹਰ ਸ੍ਰੀ ਗੰਗਾਨਗਰ ਮਾਰਗ ਤੇ ਅੱਜ ਬਾਅਦ ਦੁਪਹਿਰ ਇਕ ਕਾਰ ਅਤੇ ਮੋਟਰਸਾਇਕਲ ਦੀ ਟੱਕਰ ਵਿਚ 1 ਵਿਅਕਤੀ , ਉਸਦੀ ਗਰਭਵਤੀ ਪਤਨੀ ਅਤੇ ਮਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰਤ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਦੇਖਦੇ ਹੋਏ ਤੁਰਤ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੀਵਾਨ ਖੇੜਾ ਵਾਸੀ ਬ੍ਰਹਮਦਾਸ ਪੁੱਤਰ ਵੇਦ ਪ੍ਰਕਾਸ਼ ਅੱਜ ਬਾਅਦ ਦੁਪਹਿਰ ਅਪਣੀ ਗਰਭਵਤੀ ਪਤਨੀ ਸਲੌਨੀ ਦਾ ਅਲਟਰਾਸਾਊਂਡ ਕਰਾਉਣ ਦੇ ਬਾਅਦ ਅਪਣੀ ਮਾਂ ਕਰਮੋ ਬਾਈ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਅਬੋਹਰ ਸ਼ਹਿਰ ਤੋਂ ਵਾਪਸ ਪਿੰਡ ਜਾ ਰਹੇ ਸਨ ਕਿ ਰਸਤੇ ਵਿਚ ਆਲਮਗੜ੍ਹ ਸੈਂਯਦਾਂਵਾਲੀ ਕੋਲ ਇਕ ਕਾਰ ਵਿਚ ਜਠ ਵਜੇ ਜਿਸ ਕਾਰਨ ਉਹ ਸੜਕ ਉਤੇ ਡਿੱਗ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਮੌਕੇ ਤੋਂ ਲੰਘ ਰਹੇ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਜ਼ਖ਼ਮੀਆਂ ਲਈ ਤੁਰਤ ਐਬੂਲੈਂਸ ਨੂੰ ਫ਼ੋਨ ਕਰ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।