
ਅੱਗ 'ਤੇ ਕਰੀਬ ਤਿਨ ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ।
ਤਰਨਤਾਰਨ (ਦਿਲਬਾਗ ਸਿੰਘ) : ਸਥਾਨਕ ਸ਼ਹਿਰ ਦੇ ਖ਼ਾਲਸਾ ਕਰਿਆਨਾ ਮਾਲ ਨੂੰ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅੱਗ ਨੂੰ ਬੁਝਾਉਣ ਲਈ ਅੰਮ੍ਰਿਤਸਰ ਤੋਂ ਦੋ ,ਤਰਨਤਾਰਨ ਅਤੇ ਪੱਟੀ ਤੋਂ ਇੱਕ-ਇੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪੁੱਜੀ ਪਰ ਅੱਗ 'ਤੇ ਕਰੀਬ ਤਿਨ ਘੰਟੇ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ।
ਲੋਕਾਂ ਦੀ ਭੀੜ ਕਾਰਨ ਫਾਇਰ ਬ੍ਰਿਗੇਡ ਦੀ ਟੀਮ ਨੂੰ ਕੰਮ ਕਰਨ ਵਿਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਿਆਨਾ ਸਟੋਰ ਦੇ ਮਾਲਕ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚ ਕਰੋੜਾਂ ਰੁਪਏ ਦਾ ਸਮਾਨ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ ਹੈ ਅਤੇ ਬਿਲਡਿੰਗ ਵੀ ਡਿੱਗਣ ਦੇ ਕਿਨਾਰੇ ਹੈ। ਦੁਕਾਨ ਦੇ ਮਾਲਕ ਨੇ ਕਿਹਾ ਕਿ ਉਹ ਸੀਐੱਮ ਚੰਨੀ ਨੂੰ ਅਪੀਲ ਕਰਦੇ ਹਨ ਕਿ ਸੀਐੱਮ ਚੰਨੀ ਖ਼ੁਦ ਤਰਨਤਾਰਨ ਸ਼ਹਿਰ ਵਿਚ ਆਉਣ 'ਤੇ ਇੱਥੋਂ ਦੇ ਹਾਲਾਤ ਦੇਖ ਕੇ ਜਾਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੁਹੱਈਆ ਕਰਵਾਉਣ।