
ਬੋਤਲਾਂ ਵਿਚ ਵਿਕਦੇ ਪਾਣੀ ਨੂੰ ਬੰਦ ਕਰਨ ਦੀ ਮੰਗ ਸਬੰਧੀ 2005 ਤੋਂ ਰੱਖਿਆ ਹੈ ਮੋਨ ਵਰਤ
ਦਿਨ ‘ਚ ਇੱਕ ਵਾਰ ਖਾਂਦੇ ਨੇ ਖਾਣਾ
ਜਲਾਲਾਬਾਦ (ਅਰਵਿੰਦਰ ਤਨੇਜਾ) : ਹਰ ਦੇਸ਼ ਦਾ ਸਵਿਧਾਨ ਆਪਣੇ ਨਾਗਰਿਕਾਂ ਨੂੰ ਆਪਣੇ ਤਰੀਕੇ ਨਾਲ ਪ੍ਰਦਰਸ਼ਨ ਕਰਨ ਦੀ ਆਜ਼ਾਦੀ ਦਿੰਦਾ ਹੈ ਅਤੇ ਹਰ ਵਿਅਕਤੀ ਆਪਣੇ ਹਿਸਾਬ ਨਾਲ ਰੋਸ ਜ਼ਾਹਿਰ ਕਰਦਾ ਹੈ। ਅਜਿਹਾ ਹੀ ਇੱਕ ਵਿਅਕਤੀ ਕਰਨਾਟਕ ਦੇ ਬੈਂਗਲੁਰੂ ਸ਼ਹਿਰ ਵਿਚ ਹੈ ਜਿਸ ਦਾ ਨਾਮ ਐਂਬਰੋਸ ਡੀ.ਮੈਲੋ ਹੈ ਦੱਸ ਦੇਈਏ ਕਿ ਉਨ੍ਹਾਂ ਨੂੰ 'ਦਿ ਸਾਈਲੈਂਟ ਫਾਈਟਰ' ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਮੈਲੋ ਨੇ 2005 ਤੋਂ ਮੋਨ ਵਰਤ ਰੱਖਿਆ ਹੋਇਆ ਹੈ ਅਤੇ 17 ਸਾਲ ਤੋਂ ਲਗਾਤਾਰ ਚੁੱਪ ਰਹਿ ਕੇ ਸੰਘਰਸ਼ ਲੜ ਰਹੇ ਹਨ। ਜਦੋਂ ਦਾ ਪਾਣੀ ਬੋਤਲਾ ਵਿਚ ਵਿਕਣਾ ਸ਼ੁਰੂ ਹੋਇਆ ਹੈ ਉਦੋਂ ਤੋਂ ਮੈਲੋ ਸੰਘਰਸ਼ ਕਰ ਰਹੇ ਹਨ। ਐਂਬਰੋਸ ਸਾਰਾ ਦਿਨ ਪਾਣੀ ਨਹੀਂ ਪੀਂਦੇ ਤੇ ਨਾ ਹੀ ਕੁਝ ਖਾਦੇ ਹਨ। ਸਿਰਫ ਰਾਤ ਵੇਲੇ ਇੱਕ ਵਾਰ ਖਾਂਦੇ ਪੀਂਦੇ ਨੇ। ਉਨਾਂ ਦਾ ਕਹਿਣਾ ਕੇ ਹੁਣ ਪਾਣੀ ਬੋਤਲਾਂ ਵਿਚ ਵਿਕਦਾ ਹੈ ਤਾਂ ਕੱਲ੍ਹ ਨੂੰ ਦੇਸ਼ ਵੀ ਵੇਚ ਦਿਤਾ ਜਾਵੇਗਾ। ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਉਕਤ ਅੰਦੋਲਨਕਾਰੀ ਕੋਲ ਪਹੁੰਚੇ ਅਤੇ ਇਸ ਬਾਬਤ ਜਾਣਕਾਰੀ ਦਿਤੀ।
D' Mello
ਮਹਿਮਾ ਨੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਐਂਬਰੋਸ ਡੀ.ਮੈਲੋ ਦਾ ਮੰਨਣਾ ਹੈ ਕਿ ਜੇਕਰ ਇਹ ਪਾਣੀ ਬੋਤਲਾਂ ਵਿਚ ਪਾ ਕੇ ਵੇਚ ਸਕਦੇ ਹਨ, ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਸਭ ਕੁਝ ਵੇਚ ਦੇਣਗੇ। ਉਨ੍ਹਾਂ ਕਿਹਾ ਕਿ ਜੇ ਧਰਤੀ ਨੂੰ ਮਾਂ ਮੰਨਦੇ ਹਾਂ ਤਾਂ ਗੁਰਬਾਣੀ ਵਿਚ ਪਾਣੀ ਨੂੰ ਵੀ ਪਿਤਾ ਦਾ ਦਰਜ ਦਿਤਾ ਗਿਆ ਹੈ ਅਤੇ ਇਸ ਦੀ ਸੰਭਾਲ ਵੀ ਸਾਡੀ ਜ਼ਿਮੇਵਾਰੀ ਹੈ।
Ambrose D’Mello
ਉਨ੍ਹਾਂ ਕਿਹਾ ਕਿ ਜਦੋਂ ਪਾਣੀ ਬੋਤਲਾਂ ਵਿਚ ਵਿਕਣਾ ਸ਼ੁਰੂ ਹੋਇਆ ਤਾਂ ਲੋਕਾਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿਤਾ ਅਤੇ ਆਮ ਤੌਰ 'ਤੇ ਸੋਚਿਆ ਜਾਂਦਾ ਹੈ ਕਿ ਬੋਤਲਾਂ ਵਾਲਾ ਪਾਣੀ ਪੀਣਾ ਅਮੀਰ ਹੋਣ ਦੀ ਗਵਾਹੀ ਦਿੰਦਾ ਹੈ ਪਰ ਉਸ ਸਮੇਂ ਐਂਬਰੋਸ ਡੀ.ਮੈਲੋ ਨੇ ਇਸ ਨੂੰ ਰੋਕਣ ਦੀ ਮੰਗ ਰੱਖੀ। ਉਨ੍ਹਾਂ ਦੱਸਿਆ ਕਿ ਮੈਲੋ 2005 ਤੋਂ ਭੁੱਖ ਹੜਤਾਲ 'ਤੇ ਹਨ ਅਤੇ 17 ਸਾਲ ਤੋਂ ਇਹ ਲੜਾਈ ਇਕੱਲੇ ਹੀ ਲੜ ਰਹੇ ਹਨ ਮਹਿਮਾਨ ਨੇ ਮੈਲੋ ਦੇ ਇਸ ਹੌਸਲੇ ਨੂੰ ਸਲਾਮ ਕੀਤਾ ਅਤੇ ਦੱਸਿਆ ਕਿ ਮੈਲੋ ਉਸ ਸਮੇਂ ਤੋਂ ਹੀ ਮੋਨ ਵਰਤ 'ਤੇ ਹਨ। ਉਹ ਆਪਣੀ ਗੱਲ ਇਸ਼ਾਰਿਆਂ ਨਾਲ ਜਾਂ ਲਿਖ ਕੇ ਦਸਦੇ ਹਨ ਜੋ ਕਿ ਸਰਕਾਰ ਨਾਲ ਰੋਸ ਜਾਹਰ ਕਰਨ ਦਾ ਇੱਕ ਤਰੀਕਾ ਹੈ।
ਮਹਿਮਾ ਨੇ ਦੱਸਿਆ ਕਿ ਮੈਲੋ ਕਿਤਾਬਾਂ ਵੇਚਦੇ ਹਨ ਅਤੇ ਉਹ ਦਿੱਲੀ ਕਿਸਾਨ ਅੰਦੋਲਨ ਵਿਚ ਵੀ ਜਾ ਕੇ ਆਏ ਹਨ ।ਐਂਬਰੋਸ ਡੀ.ਮੈਲੋ ਦਾ ਇਹ ਸੰਘਰਸ਼ੀ ਢੰਗ ਆਪਣੇ ਆਪ ਵਿਚ ਇੱਕ ਮਿਸਾਲ ਹੈ।