ਗ਼ਦਰ ਲਹਿਰ ਦੇ ਪ੍ਰਭਾਵ ਨਾਲ ਹੀ ਗੁਰਦਵਾਰਾ ਸੁਧਾਰ, ਬੱਬਰ ਅਕਾਲੀ, ਕਿਰਤੀ ਤੇ ਮੁਜਾਰਾ ਲਹਿਰਾਂ ਪੈਦਾ ਹੋਈਆਂ : ਰਾਹੀ
Published : Nov 17, 2022, 7:04 am IST
Updated : Nov 17, 2022, 7:04 am IST
SHARE ARTICLE
image
image

ਗ਼ਦਰ ਲਹਿਰ ਦੇ ਪ੍ਰਭਾਵ ਨਾਲ ਹੀ ਗੁਰਦਵਾਰਾ ਸੁਧਾਰ, ਬੱਬਰ ਅਕਾਲੀ, ਕਿਰਤੀ ਤੇ ਮੁਜਾਰਾ ਲਹਿਰਾਂ ਪੈਦਾ ਹੋਈਆਂ : ਰਾਹੀ

 


ਚੰਡੀਗੜ੍ਹ, 16 ਨਵੰਬਰ (ਭੁੱਲਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਗਦਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਸ ਮੌਕੇ ਗ਼ਦਰ ਲਹਿਰ ਬਾਰੇ ਹੋਈ ਵਿਚਾਰ ਚਰਚਾ ਵਿਚ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਗਦਰ ਲਹਿਰ ਇਕ ਅਜਿਹੀ ਲਹਿਰ ਸੀ, ਜਿਸ ਨੇ ਪਹਿਲੀ ਵਾਰ ਅੰਗਰੇਜ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਪੇਸ਼ ਕੀਤਾ |
ਇਸ ਨੇ ਅੰਗਰੇਜ ਸਾਮਰਾਜ ਨੂੰ  ਬਦਲਣ ਅਤੇ ਲੋਕ-ਪੱਖੀ ਨਿਜ਼ਾਮ ਤੇ ਭਵਿੱਖ ਨੂੰ  ਸਿਰਜਣ ਦਾ ਸੁਪਨਾ ਸਾਹਮਣੇ ਲਿਆਂਦਾ | ਇਸ ਸੁਪਨੇ ਨੂੰ  ਸੰਪੂਰਨ ਕਰਨ ਲਈ ਗਦਰੀਆਂ ਨੇ ਸਿਆਸੀ ਪਾਰਟੀ ਦੀ ਉਸਾਰੀ ਤੇ ਸਿਆਸਤ ਦੀ ਮਹੱਤਤਾ ਨੂੰ  ਸਮਝਿਆ | ਗਦਰੀਆਂ ਦੀ ਇਸ ਸਮਝ ਨੇ ਉਨ੍ਹਾਂ ਨੂੰ  ਗੁਲਾਮੀ ਦਾ ਤੀਬਰ ਅਹਿਸਾਸ ਕਰਵਾਇਆ ਤੇ ਆਜ਼ਾਦੀ ਲਈ ਸਿਆਸੀ ਚੇਤਨਾ ਦੀ ਜ਼ਰੂਰਤ ਵਲ ਜ਼ੋਰ ਦੇਣ ਦੇ ਰਾਹ ਤੋਰਿਆ | ਗਦਰ ਪਾਰਟੀ ਵਲੋਂ ਭਾਰਤ ਵਿਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਅਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ  ਸਮਝਣ ਅਤੇ ਅਧਿਐਨ ਕਰਨ ਦਾ ਫ਼ੈਸਲਾ ਲਿਆ ਗਿਆ | ਗ਼ਦਰ ਪਾਰਟੀ ਨੇ ਭਾਰਤ ਵਿਚ ਗਦਰ ਕਰ ਕੇ ਅੰਗਰੇਜਾਂ ਦਾ ਤਖ਼ਤਾ ਪਲਟ ਦੇਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਅਸਫਲ ਰਹੀ | ਪਰ ਇਸ ਉਪਰਾਲੇ ਨੇ ਪੰਜਾਬ ਦੀ ਮਾਨਸਿਕਤਾ ਵਿਚ ਅਜਿਹਾ ਖਮੀਰ ਪੈਦਾ ਕੀਤਾ ਜਿਸ 'ਚੋਂ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਮੁਜਾਰਾ ਅੰਦੋਲਨ ਅਤੇ ਹੋਰ ਕਈ ਕਿਸਾਨ ਤੇ ਮਜਦੂਰ ਅੰਦੋਲਨ ਪੈਦਾ ਹੋਏ |
ਚਰਚਾ ਨੂੰ  ਅਗੇ ਤੋਰਦਿਆਂ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਗਦਰੀ ਅਪਣੇ ਮੁਲਕ ਦੀ ਸਾਮਰਾਜੀ ਲੁੱਟ ਤੋਂ ਤੰਗ ਆ ਕੇ ਪਰਦੇਸੀਂ ਗਏ ਸਨ | ਅਪਣੇ ਘਰ ਦੀ ਘੋਰ ਗ਼ਰੀਬੀ ਤੇ ਪਰਦੇਸ ਵਿਚਲੇ ਨਸਲਵਾਦ ਨੇ ਉਨ੍ਹਾਂ ਨੂੰ  ਦੂਹਰੀ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ | ਇਸ ਦੂਹਰੀ ਗੁਲਾਮੀ ਨੂੰ  ਖਤਮ ਕਰਨ ਲਈ ਉਹਨਾਂ ਨੇ ਸਿਰ ਤਲੀ 'ਤੇ ਰੱਖੇ ਸਨ |  ਉਹ ਮੌਤ ਤੋਂ ਬੇਪਰਵਾਹ ਹੋ ਕੇ ਇਨਕਲਾਬੀ ਸਿਆਸਤ ਦੇ ਮੈਦਾਨ ਵਿੱਚ ਕੁੱਦੇ ਸਨ |                                            
ਡਾ . ਪਿਆਰਾ ਲਾਲ ਗਰਗ ਨੇ ਕਿਹਾ ਕਿ ਮੁਲਕ ਦੀ ਹੋ ਰਹੀ ਬੇਇੰਤਹਾ ਲੁੱਟ ਨੂੰ  ਖਤਮ ਕਰਨ ਲਈ ਗਦਰੀ ਆਪਣੇ ਧਾਰਮਿਕ ਇਨਕਲਾਬੀ ਵਿਰਸੇ ਦਾ ਸਹਾਰਾ ਵੀ ਲੈਂਦੇ | ਉਹ ਸਮਝਦੇ ਸਨ ਕਿ ਪੰਜਾਬ ਦੇ ਸਾਧਾਰਨ ਲੋਕ ਅਜੇ ਸਿਆਸੀ ਤੌਰ 'ਤੇ ਪੂਰਨ ਚੇਤੰਨ ਨਹੀਂ ਹਨ | ਇਨ੍ਹਾਂ ਨੂੰ  ਜੇਕਰ ਸਿਆਸੀ ਚੇਤਨਾ ਦੇਣੀ ਹੈ ਤਾਂ ਸਿੱਖ ਧਰਮ ਦੀ ਇਨਕਲਾਬੀ ਵਿਰਾਸਤ ਨੂੰ  ਨਾਲ ਲੈ ਕੇ ਤੁਰਨਾ ਹੋਵੇਗਾ | ਇਹ ਗਦਰੀਆਂ ਦੀ ਬਿਲਕੁਲ ਦਰੁਸਤ ਤੇ ਪ੍ਰਗਤੀਸੀਲ ਸੋਚ ਸੀ |  
ਗਦਰ ਲਹਿਰ ਦਾ ਨਿਸਾਨਾ ਬਿਲਕੁਲ ਸਪਸਟ ਸੀ ਇਸ ਚਰਚਾ ਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਂਸਲ, ਪ੍ਰੀਤਮ ਸਿੰਘ ਰੁਪਾਲ, ਸਰਬਜੀਤ ਸਿੰਘ ਧਾਲੀਵਾਲ, ਗੁਰਸ਼ਮਸੀਰ ਸਿੰਘ, ਮਾਲਵਿੰਦਰ ਸਿੰਘ ਮਾਲੀ, ਰਣਜੀਤ ਸਿੰਘ ਅਤੇ ਸੁਰਿੰਦਰ ਸਿੰਘ ਕਿਸਨਪੁਰਾ ਆਦਿ ਭੀ ਸ਼ਾਮਿਲ ਹੋਏ | 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement