
ਸ਼ਰਧਾ ਕਤਲ ਕੇਸ : ਆਫ਼ਤਾਬ ਦਾ ਹੋਵੇਗਾ ਨਾਰਕੋ ਟੈਸਟ, ਕੋਰਟ ਨੇ ਦਿਤੀ ਇਜਾਜ਼ਤ
ਨਵੀਂ ਦਿੱਲੀ, 16 ਨਵੰਬਰ : ਸ਼ਰਧਾ ਕਤਲਕਾਂਡ ਦੀ ਜਾਂਚ ਕਰ ਰਹੀ ਪੁਲਿਸ ਟੀਮ ਹਰ ਦਿਨ ਨਵੇਂ ਪ੍ਰਗਟਾਵੇ ਕਰ ਰਹੀ ਹੈ | ਕਾਤਲ ਨੇ ਸ਼ਰਧਾ ਦੇ 35 ਟੁਕੜੇ ਕਰ ਕੇ ਜੰਗਲਾਂ ਵਿਚ ਸੁੱਟ ਦਿਤੇ ਸਨ | ਪੁਲਿਸ ਦੋਸ਼ੀ ਤੋਂ ਪੁਛਗਿਛ ਕਰ ਕੇ ਲਾਸ਼ ਦੇ ਟੁਕੜੇ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਵਿਚ ਲਗੀ ਹੈ | ਇਸ ਦੌਰਾਨ ਪੁਲਿਸ ਨੇ ਕੋਰਟ ਵਿਚ ਜਾਣਕਾਰੀ ਦਿਤੀ ਹੈ ਕਿ ਆਫਤਾਬ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਹੈ |
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਸ਼ਰਧਾ ਦੇ ਮੋਬਾਈਲ ਦੀ ਜਾਣਕਾਰੀ ਨਹੀਂ ਦੇ ਰਿਹਾ ਹੈ | ਨਾਲ ਹੀ ਜਿਸ ਹਥਿਆਰ ਨਾਲ ਉਸ ਨੇ ਸ਼ਰਧਾ ਦੇ ਟੁਕੜੇ ਕੀਤੇ, ਉਸ ਦੀ ਜਾਣਕਾਰੀ ਨਹੀਂ ਦਿਤੀ | ਇਸ ਦਰਮਿਆਨ ਦਿੱਲੀ ਦੀ ਸਾਕੇਤ ਕੋਰਟ ਨੇ ਸ਼ਰਧਾ ਕਤਲਕਾਂਡ ਦੇ ਦੋਸ਼ੀ ਆਫਤਾਬ ਦਾ ਨਾਰਕੋ ਟੈਸਟ ਕਰਾਉਣ ਦੀ ਇਜਾਜ਼ਤ ਦਿਤੀ ਹੈ | ਪੁਲਿਸ ਨੇ ਕੋਰਟ ਤੋਂ ਦੋਸ਼ੀ ਦੇ ਨਾਰਕੋ ਟੈਸਟ ਲਈ ਇਜਾਜ਼ਤ ਮੰਗੀ ਸੀ |
ਜਾਂਚ ਵਿਚ ਪ੍ਰਗਟਾਵਾ ਹੋਇਆ ਹੈ ਕਿ ਹਤਿਆਰਾ ਆਫਤਾਬ ਵਾਰਦਾਤ ਦੇ ਬਾਅਦ ਵੀ ਸ਼ਰਧਾ ਦੇ ਇੰਸਟਾਗ੍ਰਾਮ ਅਕਾਊਾਟ ਨੂੰ ਚਲਾਉਂਦਾ ਰਿਹਾ | ਦਰਅਸਲ ਦੋਸ਼ੀ ਇਸ ਲਈ ਸ਼ਰਧਾ ਦਾ ਅਕਾਊਾਟ ਚਲਾਉਂਦਾ ਸੀ ਕਿ ਕਿਸੇ ਨੂੰ ਸ਼ੱਕ ਨਾ ਹੋਵੇ | ਦਿੱਲੀ ਪੁਲਿਸ ਨੇ ਸ਼ਰਧਾ ਕਤਲਕਾਂਡ ਦੀਆਂ ਪਰਤਾਂ ਨੂੰ ਖੋਲ੍ਹਣ ਲਈ ਬੁਧਵਾਰ ਨੂੰ ਕ੍ਰਾਈਮ ਸੀਨ ਨੂੰ ਰੀਕਿ੍ਏਟ ਕੀਤਾ | ਇਸ ਦੌਰਾਨ ਆਫਤਾਬ ਤੋਂ ਪੂਰੀ ਘਟਨਾ ਦੀ ਜਾਣਕਾਰੀ ਲਈ ਗਈ | ਦੂਜੇ ਪਾਸੇ ਪੁਲਿਸ ਨੂੰ ਹੁਣ ਤਕ ਆਫਤਾਬ ਦੇ ਪ੍ਰਵਾਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ | (ਏਜੰਸੀ)