Punjab News: ਗੀਗਾਮਾਜਰਾ ਦੇ ਦੋ ਨੌਜਵਾਨਾਂ ਦੀ ਬੁਖ਼ਾਰ ਨਾਲ ਮੌਤ, ਇਲਾਕੇ 'ਚ ਸੋਗ ਦੀ ਲਹਿਰ
Published : Nov 17, 2023, 1:28 pm IST
Updated : Nov 17, 2023, 1:28 pm IST
SHARE ARTICLE
File Photo
File Photo

ਜਾਣਕਾਰੀ ਅਨੁਸਾਰ 22 ਸਾਲਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ, ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ

 

Punjab News : ਸਥਾਨਕ ਪਿੰਡ ਗੀਗਾਮਾਜਰਾ ਵਿਖੇ ਚਾਰ ਦਿਨ੍ਹਾਂ ਦੌਰਾਨ ਦੋ ਨੌਜਵਾਨਾਂ ਦੀ ਬੁਖਾਰ ਕਰ ਕੇ ਮੌਤ ਹੋ ਗਈ। ਦੋਵਾਂ ਦੀ ਮੌਤ ਸੋਹਾਣਾ ਦੇ ਨਿੱਜੀ ਹਸਪਤਾਲ ਵਿਚ ਹੋਈ। ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤ ਸਨ। ਜਾਣਕਾਰੀ ਅਨੁਸਾਰ 22 ਸਾਲਾ ਪਰਮਪ੍ਰੀਤ ਸਿੰਘ ਪੁੱਤਰ ਯਾਦਵਿੰਦਰ ਸਿੰਘ, ਜਿਹੜਾ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਬੀਏ ਕਰ ਰਿਹਾ ਸੀ, ਉਸ ਨੂੰ 8 ਨਵੰਬਰ ਨੂੰ ਬੁਖ਼ਾਰ ਹੋਇਆ ਸੀ।

ਇਸ ਮਗਰੋਂ ਉਹ ਦੋ ਦਿਨ ਖਰੜ ਦੇ ਇੱਕ ਨਿੱਜੀ ਡਾਕਟਰ ਤੋਂ ਇਲਾਜ ਕਰਵਾਉਂਦਾ ਰਿਹਾ। ਦਸ ਨਵੰਬਰ ਨੂੰ ਬੁਖਾਰ ਦੇ ਨਾਲ-ਨਾਲ ਪੇਟ ਦਰਦ ਵੀ ਹੋਇਆ ਅਤੇ ਪਲੇਟਲੈਟਸ ਵੀ ਕਾਫ਼ੀ ਜ਼ਿਆਦਾ ਘਟ ਗਏ। ਪੀੜਤ ਨੂੰ ਖਰੜ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਫ਼ਿਰ ਸੋਹਾਣਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ।  

32 ਸਾਲਾ ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਤੇ ਇੱਕ ਤਿੰਨ ਵਰ੍ਹਿਆਂ ਦੀ ਬੇਟੀ ਦਾ ਪਿਓ ਸੀ, ਉਸ ਨੇ  ਮੋਗਾ ਸਥਿਤ ਪ੍ਰਾਈਵੇਟ ਹਸਪਤਾਲ ਵਿਚੋਂ ਪੇਟ ਵਿਚ ਚਰਬੀ ਘੱਟ ਕਰਨ ਦਾ ਆਪਰੇਸ਼ਨ ਕਰਵਾਇਆ ਸੀ। 12 ਨਵੰਬਰ ਨੂੰ ਉਹ ਘਰ ਆ ਗਿਆ ਤੇ ਉਸ ਨੇ ਘਰ੍ਹੇ ਆਪਣੇ ਪਲੇਟਲੈਟਸ ਘੱਟ ਹੋਣ ਦੀ ਗੱਲ ਕਹੀ।

 

ਇੱਕ ਦਿਨ ਬਾਅਦ ਉਸ ਦੇ ਪੇਟ ਵਿਚ ਜ਼ੋਰਦਾਰ ਦਰਦ ਹੋਇਆ ਤੇ ਫਿਰ ਉਸ ਨੂੰ  ਬੁਖ਼ਾਰ ਹੋ ਗਿਆ ਤੇ ਪਲੇਟਲੈਟਸ ਵੀ ਘਟ ਗਏ। ਪਰਿਵਾਰ ਵੱਲੋਂ ਉਸ ਨੂੰ ਸੋਹਾਣਾ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ ਤੇ ਅੱਜ ਉਸ ਦਾ ਸਸਕਾਰ ਕੀਤਾ ਗਿਆ।      

   (For more news apart from Punjab News, stay tuned to Rozana Spokesman)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement