ਕਿਸਾਨਾਂ ਨੇ ਚਿੱਲਾ ਬਾਰਡਰ ਦਾ ਦੂਜਾ ਰਸਤਾ ਵੀ ਬੰਦ ਕਰਨ ਦਾ ਕੀਤਾ ਐਲਾਨ, ਕਲ ਤੋਂ ਲਗਾਉਣਗੇ ਟੈਂਟ
Published : Dec 17, 2020, 1:39 am IST
Updated : Dec 17, 2020, 1:39 am IST
SHARE ARTICLE
image
image

ਕਿਸਾਨਾਂ ਨੇ ਚਿੱਲਾ ਬਾਰਡਰ ਦਾ ਦੂਜਾ ਰਸਤਾ ਵੀ ਬੰਦ ਕਰਨ ਦਾ ਕੀਤਾ ਐਲਾਨ, ਕਲ ਤੋਂ ਲਗਾਉਣਗੇ ਟੈਂਟ

ਦੂਜੇ ਸੂਬਿਆਂ ਦੇ ਕਿਸਾਨ ਵੀ ਦਿੱਲੀ ਧਰਨੇ 'ਚ ਪਹੰੁਚਣ ਲੱਗੇ
 


ਚੰਡੀਗੜ੍ਹ, 16 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਬੁੱਧਵਾਰ ਨੂੰ 21ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ | ਦਿੱਲੀ ਨਾਲ ਲਗਦੇ ਹਰਿਆਣਾ ਦੇ ਸਿੰਘੂ ਤੇ ਟਿਕਰੀ ਬਾਰਡਰ ਨਾਲ ਦਿੱਲੀ-ਯੂਪੀ ਗੇਟ 'ਤੇ ਹਜ਼ਾਰਾਂ ਕਿਸਾਨ ਧਰਨਾ-ਪ੍ਰਦਰਸ਼ਨ ਕਰ ਰਹੇ ਹਨ | ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਨੋਇਡਾ-ਦਿੱਲੀ ਨੂੰ ਜੋੜਨ ਵਾਲੇ ਲਿੰਕ ਰੋਡ (ਚਿੱਲਾ ਬਾਰਡਰ) ਨੂੰ ਬੰਦ ਕਰ ਦਿਤਾ ਹੈ, ਜਿਸ ਕਾਰਨ ਵਾਹਨ ਇਥੇ ਖੜੇ ਹਨ | ਕੱੁਝ ਦੇਰ ਬਾਅਦ ਹੀ ਭਾਰਤੀ ਕਿਸਾਨ ਯੂਨੀਅਨ (ਅੰਬਾ ਵਤ) ਨੇ ਚਿੱਲਾ ਬਾਰਡਰ ਦਾ ਦੂਜਾ ਰਸਤਾ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਦਿੱਲੀ ਤੋਂ ਆਉਣ ਵਾਲੇ ਮਾਰਗ 'ਤੇ ਟੈਂਟ ਲਗਾਏ | ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਅੰਬਾਵਤ ਦਾ ਪ੍ਰਤੀਨਿਧੀ ਮੰਡਲ ਚਿੱਲਾ ਬਾਰਡਰ ਦਾ ਨਿਰੀਖਣ ਕਰਨ ਪਹੁੰਚਿਆ ਤੇ ਰਸਤਾ ਬੰਦ ਕਰ ਦਿਤਾ |
ਇਸ ਦੌਰਾਨ ਸਿੰਘੂ ਬਾਰਡਰ ਕਿਸਾਨਾਂ ਨੇ ਅਪਣੀ ਰਣਨੀਤੀ ਬਦਲ ਲਈ ਹੈ ਤੇ ਪੁਲਿਸ ਵਲੋਂ ਸੜਕ 'ਤੇ ਲਗਾਏ 
ਗਏ ਸੀਮੈਂਟ ਦੇ ਬੈਰੀਕੇਡ ਨੂੰ ਹਟਾ ਕੇ ਉਸੇ ਜਗ੍ਹਾ 'ਤੇ ਕਈ ਸਾਰੇ ਟਰੈਕਟਰਾਂ ਨੂੰ ਖੜ੍ਹਾ ਕਰ ਦਿਤਾ ਗਿਆ ਹੈ | ਇਸ ਤੋਂ ਪਹਿਲਾਂ ਸਿੰਘੂ ਬਾਰਡਰ 'ਤੇ ਦਿੱਲੀ ਵਲੋਂ ਧਰਨਾ ਦੇ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਨਾ ਸਿਰਫ਼ ਮੰਚ ਬਣਾ ਦਿਤਾ, ਬਲਕਿ ਠੰਢ ਤੇ ਬਾਰਸ਼ ਤੋਂ ਬਚਣ ਲਈ ਉਸ ਉਪਰ ਟੈਂਟ ਵੀ ਲਾ ਦਿਤਾ |  ਪੱਤਰਕਾਰਾਂ ਨਾਲ ਗੱਲਬਾਤ 'ਚ ਕਿਸਾਨ ਆਗੂ ਰਿਸ਼ੀਪਾਲ ਅੰਬਾਵਤਾ ਨੇ ਕਿਹਾ ਕਿ ਸਰਕਾਰ ਵਹਿਮ ਕਰਨ ਦੀ ਬਜਾਏ ਖੇਤੀ ਕਾਨੂੰਨ ਰੱਦ ਕਰੇ | ਉਥੇ ਹੀ ਕਿਸਾਨ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸ਼ਾਂਤੀ ਪੂਰਨ ਅੰਦੋਲਨ ਜਾਰੀ ਰਹੇਗਾ |
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement