
ਸਿੰਘੂ ਬਾਰਡਰ ਦੀ ਸਟੇਜ ਤੋਂ ਗਰਜਿਆ ਫ਼ੌਜ ਦਾ ਸਾਬਕਾ ਕਰਨਲ
ਕਿਹਾ, ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਖ਼ਤਮ ਕਰਨਾ ਚਾਹ ਰਹੀ ਹੈ
ਨਵੀਂ ਦਿੱਲੀ, 16 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਸ਼ੰਭੂ ਬਾਰਡਰ ਦੀ ਸਟੇਜ ਤੋਂ ਗਰਜਦਿਆਂ ਫ਼ੌਜ ਦੇ ਸਾਬਕਾ ਕਰਨਲ ਨੇ ਜੈ ਜਵਾਨ ਜੈ ਕਿਸਾਨ ਦੇ ਨਆਰੇ ਨੂੰ ਬੁਲੰਦ ਕਰਦਿਆਂ ਕਿਹਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਪਰ ਸਰਕਾਰ ਦੇਸ਼ ਦੇ ਕਿਸਾਨ ਨੂੰ ਤਬਾਹ ਕਰਨਾ ਚਹੁੰਦੀ ਹੈ। ਸਾਬਕਾ ਕਰਨਲ ਨੇ ਕਿਹਾ ਕਿ ਦੇਸ਼ ਦੇ ਨਿਰਮਾਤਾ ਕਿਸਾਨ ਅਤੇ ਜਵਾਨ ਹਨ , ਸਰਕਾਰ ਖੇਤੀਬਾੜੀ ਵਿਰੋਧੀ ਕਾਨੂੰਨ ਬਣਾ ਕੇ ਦੇਸ਼ ਦੀ ਕਿਸਾਨਾਂ ਨੂੰ ਖ਼ਤਮ ਕਰਨ ਵਾਲੇ ਪਾਸੇ ਲਿਜਾ ਰਹੀ ਹੈ।
ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ, ਕਿਸਾਨ ਨੂੰ ਅੰਨਦਾਤਾ ਮਾਣ ਪ੍ਰਾਪਤ ਹੈ ,ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਅੱਜ ਮਜਬੂਰਨ ਦੇਸ਼ ਦਾ ਕਿਸਾਨ ਕੜਕਵੀਂ ਠੰਢ ਵਿੱਚ ਦਿੱਲੀ ਦੀਆਂ ਸੜਕਾਂ ‘ਤੇ ਧਰਨੇ ਲਾ ਰਿਹਾ ਹੈ। ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਦਾ ਕੋਈ ਧਰਮ ਨਹੀਂ ਹੁੰਦਾ, ਇਸੇ ਲਈ ਇਸ ਕਿਸਾਨੀ ਸੰਘਰਸ਼ ਕਿਸੇ ਜਾਤ ਜਾਂ ਧਰਮ ਦਾ ਨਹੀਂ , ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ , ਸਰਕਾਰ ਇਸ ਸੰਘਰਸ਼ ਨੂੰ ਇੱਕ ਧਰਮ ਨਾਲ ਜੋੜ ਕੇ ਸੀਮਤ ਕਰਨਾ ਚਾਹੁੰਦੀ ਹੈ ।
ਕਰਨਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਕੰਮ ਕੀਤਾ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਇਕੱਠੀਆਂ ਕਰਕੇ ਜੰਗਾਂ ਜਿੱਤੀਆਂ ਉਸੇ ਤਰ੍ਹਾਂ ਹੁਣ ਪੰਜਾਬ ਦਾ ਕਿਸਾਨ ਵੀ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਕਰਨ ਵਿਚ ਸਫਲ ਹੋ ਗਿਆ ਹੈ,ਉਨ੍ਹਾਂ ਕਿਹਾ ਕਿ ਫੌਜੀਆਂ ਦਾ ਕੋਈ ਧਰਮ ਨਹੀਂ ਹੁੰਦਾ, ਇਸੇ ਤਰ੍ਹਾਂ ਕਿਸਾਨ ਦਾ ਵੀ ਕੋਈ ਧਰਮ ਨਹੀਂ , ਕਿਸਾਨ ਅਤੇ ਫੌਜੀ ਇਕੋ ਸਮਾਨ ਹਨ,ਜੇਕਰ ਅਸੀਂ ਇਸੇ ਤਰ੍ਹਾਂ ਇਕੱਠੇ ਰਹੇ ਤਾਂ ਸਾਡੀ ਜਿੱਤ ਯਕੀਨੀ ਹੈ।