
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਵਿਆਹ ਬੰਧਨ 'ਚ ਬੱਝੇ
ਜਲੰਧਰ, 17 ਦਸੰਬਰ (ਪਪ) : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵਿਆਹੁਤਾ ਜੀਵਨ ਵਿਚ ਕਦਮ ਰੱਖ ਲਿਆ ਹੈ | ਉਨ੍ਹਾਂ ਦਾ ਵਿਆਹ ਮਲੇਸ਼ੀਆ ਦੀ ਰਹਿਣ ਵਾਲੀ ਏਲੀ ਨਾਲ ਹੋਇਆ ਹੈ | ਮਨਪ੍ਰੀਤ ਅਤੇ ਉਸ ਦੀ ਹਮਸਫ਼ਰ ਦੇ ਆਨੰਦ ਕਾਰਜ ਅੱਜ ਗੁਰੂ ਤੇਗ ਬਹਾਦੁਰ ਨਗਰ ਦੇ ਗੁਰਦੁਆਰਾ ਸਾਹਿਬ ਵਿਚ ਹੋਏ | ਜ਼ਿਕਰਯੋਗ ਹੈ ਕਿ ਮਨਪ੍ਰੀਤ ਦੇ ਘਰਵਾਲਿਆਂ ਨੇ ਅਪਣੀ ਨੂੰਹ ਏਲੀ ਸਾਦਿਕ ਦਾ ਦਾ ਨਾਂ ਨਵਪ੍ਰੀਤ ਕੌਰ ਰੱਖਿਆ ਹੈ | ਮਨਪ੍ਰੀਤ ਏਲੀ ਨਾਲ ਸਾਲ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ਼ ਜੌਹਰ ਕੱਪ ਦੌਰਾਨ ਮਿਲੇ ਸਨ |
ਉਦੋਂ ਮਨਪ੍ਰੀਤ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰ ਰਹੇ ਸਨ | ਉਸ ਤੋਂ ਬਾਅਦ ਉਨ੍ਹਾਂ ਵਿਚ ਨੇੜਤਾ ਵਧੀ | ਏਲੀ ਦੀ ਮਾਂ ਮਲੇਸ਼ੀਆ ਦੀ ਫ਼ੌਜ ਲਈ ਹਾਕੀ ਖੇਡਦੀ ਸੀ | ਇਸ ਕਾਰਨ ਏਲੀ ਅਤੇ ਮਨਪ੍ਰੀਤ ਦੀ ਦੋਸਤੀ ਗੂੜ੍ਹੀ ਹੋ ਗਈ ਸੀ | ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਆਨੰਦ ਕਾਰਜ ਵਿਚ ਹਾਕੀ ਦੇ ਕਈ ਦਿੱਗਜ਼ ਖਿਡਾਰੀ ਵੀ ਪਹੁੰਚੇ | ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਤੋਂ ਇਲਾਵਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਵਰੁਣ ਕੁਮਾਰ ਗੁਰਦੁਆਰਾ ਵਿਚ ਮੌਜੂਦ ਸਨ |
ਫ਼ੋਟੋ : ਜਲੰਧਰ-ਮੈਰਿਜ