
ਸੰਸਦੀ ਕਮੇਟੀ ਦੀ ਬੈਠਕ : ਲੱਦਾਖ਼ ਮੁੱਦਾ ਉਠਾਉਣਾ ਚਾਹੁੰਦੇ ਸਨ ਰਾਹੁਲ ਗਾਂਧੀ, ਨਹੀਂ ਸੁਣੀ ਗੱਲ ਤਾਂ ਕੀਤਾ ਵਾਕਆਊਟ
ਨਵੀਂ ਦਿੱਲੀ, 16 ਦਸੰਬਰ: ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੁਝ ਹੋਰ ਮੈਂਬਰਾਂ ਨੇ ਬੁਧਵਾਰ ਨੂੰ ਰਖਿਆ ਮਾਮਲਿਆਂ ਦੀ ਸੰਸਦੀ ਕਮੇਟੀ ਦੀ ਬੈਠਕ ਤੋਂ ਵਾਕਆਊਟ ਕੀਤਾ। ਬੈਠਕ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਮੁੱਦਿਆਂ ’ਤੇ ਵਿਚਾਰ ਕਰਨ ਦੀ ਥਾਂ ਹਥਿਆਰਬੰਦ ਬਲਾਂ ਦੀ ਵਰਦੀ ਬਾਰੇ ਵਿਚਾਰ-ਵਟਾਂਦਰੇ ਵਿਚ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।
ਸੂਤਰ ਦਾ ਕਹਿਣਾ ਹੈ ਕਿ ਰਾਹੁਲ ਕਮੇਟੀ ਸਾਹਮਣੇ ਲੱਦਾਖ਼ ਵਿਚ ਚੀਨ ਦੇ ਹਮਲੇ ਅਤੇ ਸੈਨਿਕਾਂ ਦੇ ਬਚਾਅ ਲਈ ਸੰਸਦੀ ਕਮੇਟੀ ਦੇ ਸਾਹਮਣੇ ਚੰਗੇ ਉਪਕਰਣ ਮੁਹਈਆ ਕਰਵਾਉਣਾ ਦਾ ਮੁੱਦਾ ਉਠਾਉਣਾ ਚਾਹੁੰਦੇ ਸਨ। ਨਿਊਜ਼ ਏਜੰਸੀ ਪੀਟੀਆਈ ਦੀ ਰੀਪੋਰਟ ਅਨੁਸਾਰ, ਰਾਹੁਲ ਲੱਦਾਖ਼ ਵਿਚ ਚੀਨ ਦੇ ਹਮਲੇ ਅਤੇ ਫ਼ੌਜਾਂ ਨੂੰ ਚੰਗੇ ਉਪਕਰਣ ਉਪਲਬ¾ਧ ਕਰਵਾਉਣ ਨਾਲ ਜੁੜੇ ਮੁੱਦਿਆਂ ਨੂੰ ਚੁਕਣਾ ਚਾਹੁੰਦੇ ਸਨ, ਪਰ ਕਮੇਟੀ ਦੇ ਪ੍ਰਧਾਨ ਜੁਏਲ ਓਰਮ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿਤੀ। ਬੈਠਕ ਵਿਚ ਮੌਜੂਦ ਇਕ ਨੇਤਾ ਨੇ ਕਿਹਾ ਕਿ ਚੇਅਰਮੈਨ ਜਨਰਲ ਬਿਪਿਨ ਰਾਵਤ ਦੀ ਹਾਜ਼ਰੀ ਵਿਚ ਕਮੇਟੀ ਦੀ ਬੈਠਕ ਵਿਚ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਜਵਾਨਾਂ ਲਈ ਵਰਦੀਆਂ ਦੇ ਮੁੱਦੇ ਉੱਤੇ ਚਰਚਾ ਕੀਤੀ ਜਾ ਰਹੀ ਸੀ। ਇਸ ਵਿਚਕਾਰ ਰਾਹੁਲ ਗਾਂਧੀ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਇਸ ਉੱਤੇ ਚਰਚਾ ਕਰਨ ਦੀ ਥਾਂ ਨੇਤਾਵਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਅਤੇ ਲੱਦਾਖ਼ ਵਿਚ ਤੈਨਾਤ ਬਲਾਂ ਨੂੰ ਮਜ਼ਬੂਤ ਬਣਾਏ ਜਾਣ ਦੇ ਬਾਰੇ ਵਿਚ ਚਰਚਾ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਬੈਠਕ ਤੋਂ ਬਾਹਰ ਚਲੇ ਜਾਣ ਦਾ ਫ਼ੈਸਲਾ ਕੀਤਾ। (ਏਜੰਸੀ)
ਰਾਹੁਲ ਦੇ ਜਾਣ ਤੋਂ ਬਾਅਦ, ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸੱਤਵ ਅਤੇ ਰੇਵੰਥ ਰੈੱਡੀ ਵੀ ਮੀਟਿੰਗ ਵਿਚੋਂ ਬਾਹਰ ਚਲੇ ਗਏ। ਰਾਹੁਲ ਦੀ ਦਲੀਲ ਸੀ ਕਿ ਵਰਦੀ ਦੇ ਮਸਲੇ ਉੱਤੇ ਫ਼ੈਸਲਾ ਸੈਨਾ ਨਾਲ ਜੁੜੇ ਲੋਕ ਕਰਨਗੇ ਤਾਂ ਲੀਡਰਾਂ ਨੂੰ ਇਸ ’ਤੇ ਵਿਚਾਰ ਵਟਾਂਦਰੇ ਨਹੀਂ ਕਰਨੇ ਚਾਹੀਦੇ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ‘ਤੇ ਗੱਲਬਾਤ ਕਰਨੀ ਚਾਹੀਦੀ ਹੈ। (ਏਜੰਸੀ)