ਭਾਰਤੀ-ਅਮਰੀਕੀ ਰਾਜਾ ਚਾਰੀ ਸਣੇ ਤਿੰਨ ਪੁਲਾੜ ਯਾਤਰੀਆਂ ਦੀ ‘ਸਪੇਸਐਕਸ-ਕਰੂ’ ਲਈ ਹੋਈ ਚੋਣ
Published : Dec 17, 2020, 12:48 am IST
Updated : Dec 17, 2020, 12:48 am IST
SHARE ARTICLE
image
image

ਭਾਰਤੀ-ਅਮਰੀਕੀ ਰਾਜਾ ਚਾਰੀ ਸਣੇ ਤਿੰਨ ਪੁਲਾੜ ਯਾਤਰੀਆਂ ਦੀ ‘ਸਪੇਸਐਕਸ-ਕਰੂ’ ਲਈ ਹੋਈ ਚੋਣ

ਵਾਸ਼ਿੰਗਟਨ, 16 ਦਸੰਬਰ : ਅਮਰੀਕੀ ਹਵਾਈ ਫ਼ੌਜ ਦੇ ਭਾਰਤੀ-ਅਮਰੀਕੀ ਕਰਨਲ ਰਾਜਾ ਚਾਰੀ ਨੂੰ ਨਾਸਾ ਅਤੇ ਯੂਰਪੀ ਸਪੇਸ ਏਜੰਸੀ (ਈ.ਐੱਸ.ਏ.) ਵਲੋਂ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਭੇਜੇ ਜਾਣ ਵਾਲੇ ‘ਸਪੇਸਐਕਸ ਕਰੂ-3’ ਮੁਹਿੰਮ ਦਾ ਕਮਾਂਡਰ ਚੁਣਿਆ ਗਿਆ ਹੈ। ਚਾਰੀ ਦੇ ਪ੍ਰਵਾਰ ਦਾ ਸੰਬੰਧ ਹੈਦਰਾਬਾਦ ਨਾਲ ਰਿਹਾ ਹੈ। 
ਇਸ ਮੁਹਿੰਮ ਵਿਚ ਚਾਰੀ (43) ਕਮਾਂਡਰ ਦੇ ਤੌਰ ’ਤੇ ਸੇਵਾ ਦੇਣਗੇ ਜਦਕਿ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਟੌਮ ਮਾਰਸ਼ਬਰਨ ਪਾਇਲਟ ਹੋਣਗੇ ਅਤੇ ਈ.ਐੱਸ.ਏ. ਦੇ ਮੈਥੀਅਸ ਮੌਰਰ ਆਈ.ਐੱਸ.ਐੱਸ. ਭੇਜੇ ਜਾ ਵਾਲੇ ‘ਸਪੇਸਐਕਸ ਕਰੂ-3’ ਮਿਸ਼ਨ ਲਈ ਮੁਹਿੰਮ ਮਾਹਰ ਦੇ ਤੌਰ ’ਤੇ ਸੇਵਾ ਦੇਣਗੇ। ‘ਸਪੇਸਐਕਸ ਕਰੂ-3’ ਨੂੰ ਅਗਲੇ ਸਾਲ ਲਾਂਚ ਕੀਤੇ ਜਾਣ ਦੀ ਆਸ ਹੈ। ਨਾਸਾ ਦੇ ਇਕ ਬਿਆਨ ਵਿਚ ਸੋਮਵਾਰ ਨੂੰ ਕਿਹਾ ਗਿਆ ਕਿ ਚਾਲਕ ਦਲ ਦੇ ਚੌਥੇ ਮੈਂਬਰ ਨੂੰ ਬਾਅਦ ਵਿਚ ਸ਼ਾਮਲ ਕੀਤਾ ਜਾਵੇਗਾ। ਨਾਸਾ ਅਤੇ ਇਸ ਦੇ ਅੰਤਰਰਾਸ਼ਟਰੀ ਹਿੱਸੇਦਾਰਾਂ ਵਲੋਂ ਸਮੀਖਿਆ ਕੀਤੇ ਜਾਣ ਦੇ ਬਾਅਦ ਅਜਿਹਾ ਕੀਤਾ ਜਾਵੇਗਾ। ਚਾਰੀ ਨੇ ਸੋਮਵਾਰ ਨੂੰ ਇਕ ਟਵੀਟ ਵਿਚ ਕਿਹਾ, ‘‘ਸਪੇਸ ਸਟੇਸ਼ਨ ਦੀ ਯਾਤਰਾ ਦੀਆਂ ਤਿਆਰੀਆਂ ਦੇ ਲਈ ਸਪੇਸ ਯਾਤਰੀ ਮੈਥਿਯਸ ਅਤੇ ਮਾਰਸ਼ਬਰਨ ਦੇ ਨਾਲ ਸਿਖਲਾਈ ਲੈਣ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਨਾਸਾ ਨੇ ਕਿਹਾ ਕਿ ਚਾਰੀ ਦੇ ਲਈ ਇਹ ਪਹਿਲੀ ਸਪੇਸ ਉਡਾਣ ਹੋਵੇਗੀ ਜੋ 2017 ਵਿਚ ਨਾਸਾ ਦੇ ਸਪੇਸ ਯਾਤਰੀ ਬਣੇ ਹਨ। ਉਹਨਾਂ ਦਾ ਜਨਮ ਮਿਲਵਾਕੀ ਵਿਚ ਹੋਇਆ ਸੀ ਪਰ ਉਹ ਆਓਵਾ ਦੇ ਸੇਡਾਰ ਫਾਲਜ਼ ਨੂੰ ਅਪਣਾ ਗ੍ਰਹਿ ਨਗਰ ਮੰਨਦੇ ਹਨ। 
ਨਾਸਾ ਨੇ ਬਿਆਨ ਵਿਚ ਕਿਹਾ ਹੈ ਕਿ ਉਹ ਅਮਰੀਕੀ ਹਵਾਈ ਸੈਨਾ ਦੇ ਕਰਨਲ ਹਨ ਅਤੇ ਪਰੀਖਣ ਪਾਇਲਟ ਦੇ ਵਿਆਪਕ ਅਨੁਭਵ ਦੇ ਨਾਲ ਮੁਹਿੰਮ ਵਿਚ ਸ਼ਾਮਲ ਹੋਏ ਹਨ। ਉਹਨਾਂ ਅਪਣੇ ਕਰੀਅਰ ਵਿਚ 2,500 ਤੋਂ ਵੱਧ ਘੰਟੇ ਤਕ ਉਡਾਣ ਭਰੀ ਹੈ। ਚਾਰੀ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ‘ਆਰਟੇਮਿਸ ਟੀਮ’ ਦਾ ਮੈਂਬਰ ਚੁਣਿਆ ਗਿਆ ਸੀ ਅਤੇ ਹੁਣ ਉਹ ਭਵਿੱਖ ਦੀ ਇਕ ਚੰਨ ਮੁਹਿੰਮ ’ਤੇ ਜਾਣ ਲਈ ਯੋਗ ਹਨ।    
    (ਪੀਟੀਆਈ)

SHARE ARTICLE

ਏਜੰਸੀ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement